ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਲਈ ਵਜੀਫਾ ਵੰਡ ਸਮਾਗਮ ਕਰਵਾਇਆ ਗਿਆ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬੰਗਾ ਵਿਖੇ ਅੱਜ ਇੰਡੀਅਨ ਸ਼ਡਿਊਲ ਕਾਸਟ ਵੈਲਫੇਅਰ ਐਸੋਸੀਏਸ਼ਨ ਇੰਗਲੈਂਡ ਦੇ ਸ਼ਹਿਰ ਡਰਬੀ ਦੀ ਪੰਜਾਬ ਇਕਾਈ ਵੱਲੋਂ ਬੰਗਾ ਵਿਖੇ ਹੁਸ਼ਿਆਰ ਤੇ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫਾ ਵੰਡ ਸਮਾਗਮ ਕਰਵਾਇਆ। ਮੁੱਖ ਮਹਿਮਾਨ ਸ੍ਰੀ ਸੁਰਿੰਦਰ ਕੁਮਾਰ ਸੋਢੀ ਸੰਸਥਾ ਦੇ ਵਾਈਸ ਪ੍ਰਧਾਨ ਨੇ 24 ਵਿਦਿਆਰਥੀਆਂ ਨੂੰ ਇਕ ਲੱਖ 12 ਹਜਾਰ ਦੀ ਰਾਸ਼ੀ ਵੰਡੀ ਗਈ ਸੁਰਿੰਦਰ ਕੁਮਾਰ ਨੇ ਕਿਹਾ ਜਿਨਾਂ ਚਿਰ ਤੁਸੀਂ ਪੜ੍ਹਾਈ ਕਰੋਗੇ ਸਾਡੀ ਸੰਸਥਾ ਵੱਲੋਂ ਤੁਹਾਡੀ ਲਗਾਤਾਰ ਮਦਦ ਕੀਤੀ ਜਾਵੇਗੀ ਜਿਹੜੇ ਵਿਦਿਆਰਥੀ ਫਾਸਟ ਡਿਵੀਜ਼ਨ ਆਪਣੀ ਕਲਾਸ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੋਣਗੇ ਅਸੀਂ ਉਹਨਾਂ ਵਿਦਿਆਰਥੀਆਂ ਦੀ ਹੋਰ ਮਦਦ ਵੀ ਤੇ ਸਨਮਾਨ ਕਰਾਂਗੇ
ਸੈਕਟਰੀ ਲੇਖ ਰਾਜਪਾਲ ਤੇ ਮੈਂਬਰ ਪ੍ਰਕਾਸ਼ ਗਿੱਦਾ ਜੀ ਨੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਤੁਸੀਂ ਆਪਣੀ ਮਿਹਨਤ ਕਰਕੇ ਆਪਣਾ ਤੇ ਆਪਣੇ ਮਾਂ ਪਿਓ ਦਾ ਸਿਰ ਉੱਚਾ ਕਰ ਸਕਦੇ ਹੋ ਸਾਡੀ ਸੰਸਥਾ ਹਮੇਸ਼ਾ ਤੁਹਾਡੀ ਪੜ੍ਹਾਈ ਵਿੱਚ ਮਦਦ ਕਰੇਗੀ।
ਸਮਾਗਮ ਦੌਰਾਨ ਸੰਸਥਾ ਦੇ ਚੇਅਰਮੈਨ ਪਰਮਜੀਤ ਸਿੰਘ ਸਾਬਕਾ ਸਰਪੰਚ ਗੁਣਾਚਰ ਨੇ ਕਿਹਾ ਕਿ ਜੋ ਵਿਦਿਆਰਥੀ ਅੱਜ ਦੇ ਸਮੇਂ ਵਿੱਚ ਦਿਨ ਰਾਤ ਮਿਹਨਤ ਕਰਨਗੇ ਉਹ ਵਿਦਿਆਰਥੀ ਹੀ ਆਉਣ ਵਾਲੇ ਸਮੇਂ ਵਿੱਚ ਤਰੱਕੀ ਕਰਨਗੇ ਤਰੱਕੀ ਤਾਂ ਹੀ ਤੁਸੀਂ ਪਾਓਗੇ ਜੇਕਰ ਤੁਸੀਂ ਚੰਗੀ ਮਿਹਨਤ ਕਰਕੇ ਚੰਗੇ ਨੰਬਰ ਲਿਆਓਗੇ ਤੇ ਅੱਗੇ ਵਧੀਆ ਨੌਕਰੀਆਂ ਪ੍ਰਾਪਤ ਕਰੋਗੇ ਸਾਡੇ ਵਿਦਿਆਰਥੀ ਬਹੁਤ ਵਧੀਆ ਪੜ੍ਹਾਈ ਕਰ ਰਹੇ ਹਨ ਤੇ ਚੰਗੇ ਨੰਬਰ ਲੈ ਕੇ ਪਾਸ ਹੋ ਰਹੇ ਹਨ ਤੇ ਚੰਗੀਆਂ ਨੌਕਰੀਆਂ ਵੀ ਪ੍ਰਾਪਤ ਕਰ ਰਹੇ ਹਨ ਜਿਸ ਤਰ੍ਹਾਂ ਸਾਡੇ ਵਿਦਿਆਰਥੀ P.H.D ਤੇ l.l.b , B.S.C ਨਰਸਿੰਗ B.Com , M. Com ਕਰ ਰਹੇ ਹਨ ਸਾਨੂੰ ਇਹਨਾਂ ਵਿਦਿਆਰਥੀਆਂ ਤੇ ਮਾਣ ਹੈ । ਸੰਸਥਾ ਦੇ ਸੈਕਟਰੀ ਗਿਆਨ ਸਿੰਘ ਤੇ ਸੁਰਿੰਦਰ ਕੁਮਾਰ ਵੀਰ ਦੀ ਰਿਟਾਇਰ ਡਿਪਟੀ ਡਾਇਰੈਕਟਰ ਹੈਲਥ ਡਿਪਾਰਟਮੈਂਟ ਚੰਡੀਗੜ੍ਹ ਤੇ ਅਮਰਜੀਤ ਤੇ ਜਸਪਾਲ ਜੱਸਾ ਹੀਓ, ਸਤਪਾਲ ਯੂਕੇ , ਬਲਦੇਵ ਸਿੰਘ, ਚਰਨਜੀਤ ਨੰਬਰਦਾਰ ਸੱਲ੍ਹਾ ਹਾਜ਼ਰ ਸਨ।
ਅੱਜ ਸਾਡੇ ਸੰਸਥਾ ਦੇ ਮੁੱਖ ਮਹਿਮਾਨ ਤੇ ਮੈਂਬਰ ਸਾਹਿਬਾਨ ਦਾ ਚੇਅਰਮੈਨ ਪਰਮਜੀਤ ਸਿੰਘ ਤੇ ਕਮਾਂਡੋ ਗਿਆਨ ਸਿੰਘ ਵੱਲੋਂ ਸਨਮਾਨ ਕੀਤੇ ਗਏ । ਅੱਜ ਦੇ ਸਮਾਗਮ ਵਿੱਚ ਸਾਡੀ ਵਿਦਿਆਰਥਨ ਜੋ phd ਕਰ ਰਹੀ ਨੂੰ ਸਰਕਾਰੀ ਕਾਲਜ ਮੋਹਾਲੀ ਵਿਖੇ ਪ੍ਰੋਫੈਸਰ ਦੀ ਨੌਕਰੀ ਮਿਲਣ ਤੇ ਨੀਲਮ ਕੁਮਾਰੀ ਦਾ ਸੰਸਥਾ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਤੇ ਵਧਾਇਆ ਦਿੱਤੀਆਂ ਗਈਆਂ

ਬੰਗਾ ਵਿਖੇ, ਇੰਡੀਅਨ ਸ਼ਡਿਊਲਡ ਕਾਸਟ ਵੈਲਫੇਅਰ ਐਸੋਸੀਏਸ਼ਨ ਸੰਸਥਾ ਯੂਕੇ ਦੀ ਪੰਜਾਬ ਇਕਾਈ ਵੱਲੋਂ ਵਿਦਿਆਰਥੀਆਂ ਨੂੰ ਵਜ਼ੀਫਾ ਵੰਡਦੇ ਹੋਏ ਸੰਸਥਾ ਦੇ ਵਾਈਸ ਪ੍ਰਧਾਨ ਸੁਰਿੰਦਰ ਕੁਮਾਰ ਸੋਡੀ ਤੇ ਪਰਮਜੀਤ ਸਿੰਘ ਚੇਅਰਮੈਨ ਗੁਣਾਚੌਰ ਨਾਲ ਲੇਖਰਾਜ ਤੇ ਰਿਟਾਇਰ ਕਮਾਂਡੋ ਗਿਆਨ ਸਿੰਘ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੀ.ਏ.ਯੂ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਸਿਖਲਾਈ ਦਾ ਆਯੋਜਨ
Next articleਸਵੇਰੇ 3 ਵਜੇ ਕਾਰਵਾਈ ਕਰਦੇ ਹੋਏ ਫੂਡ ਸੇਫਟੀ ਟੀਮ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਸਪਲਾਈ ਕੀਤੇ ਜਾ ਰਹੇ 7 ਕੁਇੰਟਲ ਪਨੀਰ ਦੇ ਲਏ ਗਏ 2 ਸੈੰਪਲ