ਬੁੱਧ ਵਿਹਾਰ ਸਿਧਾਰਥ ਨਗਰ ਵਿਖੇ ਬੁੱਧ ਧਰਮ ਦੀਕਸ਼ਾ ਦਿਵਸ ਮਨਾਇਆ ਗਿਆ

 ਬੋਧ ਗਯਾ ਮੰਦਰ ਨੂੰ ਆਜ਼ਾਦ ਕਰਾਉਣ ਦੀ ਅਪੀਲ –ਐਡਵੋਕੇਟ ਸਾਂਪਲਾ ਜਲੰਧਰ 

(ਸਮਾਜ ਵੀਕਲੀ) (ਜੱਸਲ)-ਡਾ. ਬੀ .ਆਰ .ਅੰਬੇਡਕਰ ਮੈਮੋਰੀਅਲ ਟਰੱਸਟ (ਰਜ਼ਿ) ਵਲੋਂ ” ਬੁੱਧ ਧੰਮ ਦੀਕਸ਼ਾ ਦਿਵਸ ‘ ਬਹੁਤ ਸ਼ਰਧਾ ਅਤੇ ਧੂਮ -ਧਾਮ ਨਾਲ ਬੁੱਧ ਵਿਹਾਰ ਸਿਧਾਰਥ ਨਗਰ ,ਬੂਟਾ ਮੰਡੀ ਜਲੰਧਰ ਵਿਖੇ ਮਨਾਇਆ ਗਿਆ। ਇਸ ਮੌਕੇ ਪੰਚਸ਼ੀਲ ਦਾ ਝੰਡਾ ਲਹਿਰਾਉਣ ਦੀ ਰਸਮ ਸ਼੍ਰੀ ਰਾਮ ਨਾਥ ਸੁੰਡਾ ਜਨਰਲ ਸਕੱਤਰ ਅਤੇ ਸ੍ਰੀ ਹੁਸਨ ਲਾਲ ਬੋਧ ਸੀਨੀਅਰ ਟਰੱਸਟੀ ਡਾ. ਬੀ. ਆਰ. ਅੰਬੇਡਕਰ ਮੈਮੋਰੀਅਲ ਟਰੱਸਟ (ਰਜਿ) ਨੇ ਨਿਭਾਈ। ਪ੍ਰੋਗਰਾਮ ਦੀ ਸ਼ੁਰੂਆਤ ਬੁੱਧ ਵੰਦਨਾ ,ਤਰੀਸ਼ਰਨ ਅਤੇ ਪੰਚਸ਼ੀਲ ਦਾ ਪਾਠ ਪੜ੍ਹ ਕੇ ਕੀਤੀ ਗਈ । ਸ੍ਰੀ ਰਾਮ ਨਾਥ ਸੁੰਡਾ ਜੀ ਨੇ ਦੱਸਿਆ ਕਿ 14 ਅਕਤੂਬਰ 1956 ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਨੇ ਨਾਗਪੁਰ ਵਿਖੇ ਲੱਖਾਂ ਅਨੁਆਈਆਂ ਸਮੇਤ ਬੁੱਧ ਧਰਮ ਦੀ ਦੀਕਸ਼ਾ ਲਈ ਸੀ ।ਆਜ਼ਾਦੀ ਅਤੇ ਭਾਈਚਾਰਕ ਸਾਂਝ ਵਾਲਾ ਸਮਾਜ ਸਥਾਪਿਤ ਕਰਨ ਲਈ ਧਰਮ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਸੀ। ਇਸ ਮੌਕੇ ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਪੰਜਾਬ ਬੁੱਧਿਸ਼ਟ ਸੁਸਾਇਟੀ (ਰਜ਼ਿ) ਪੰਜਾਬ ਨੇ ਕਿਹਾ ਕਿ ਸਮਰਾਟ ਅਸ਼ੋਕ ਨੇ ਵੀ ਇਸੇ ਦਿਨ ਯੁੱਧ ਤਿਆਗ ਕੇ ਬੁੱਧ ਧਰਮ ਗ੍ਰਹਿਣ ਕੀਤਾ ਸੀ। ਬਾਬਾ ਸਾਹਿਬ ਡਾ.ਅੰਬੇਡਕਰ ਅਤੇ ਸਮਰਾਟ ਅਸ਼ੋਕ ਮਹਾਨ ਦੁਆਰਾ ਸ਼ੁਰੂ ਕੀਤੀ ਧੰਮ ਕ੍ਰਾਂਤੀ ਨੂੰ ਅਸੀਂ ਸਫਲ ਬਣਾਵਾਂਗੇ। ਸ੍ਰੀ ਸਾਂਪਲਾ ਜੀ ਨੇ ਬੋਧਗਯਾ ਮੰਦਰ ਨੂੰ ਆਜ਼ਾਦ ਕਰਵਾਉਣ ਲਈ ਸੰਘਰਸ਼ ਵਿੱਚ ਸ਼ਾਮਿਲ ਹੋਣ ਦੀ ਸਭ ਨੂੰ ਅਪੀਲ ਕੀਤੀ। ਸ੍ਰੀ ਸਤਵਿੰਦਰ ਮੁਡਾਰ ਜੀ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਸਿੱਖਿਆ ਅਤੇ ਗਿਆਨ ਹਾਸਿਲ ਕਰਨਾ ਚਾਹੀਦਾ ਹੈ ਤਾਂ ਜੋ ਆਪਾਂ ਆਪਣੇ ਬਲਬੂਤੇ ‘ਤੇ ਮਜਬੂਤ ਸਮਾਜਿਕ ਸਾਂਝ ਪੈਦਾ ਕਰ ਸਕੀਏ। ਇਹਨਾਂ ਤੋਂ ਇਲਾਵਾ ਸ੍ਰੀ ਹਰਮੇਸ਼ ਜੱਸਲ ,ਹੁਸਨ ਲਾਲ ਬੋਧ ,ਬਲਵਿੰਦਰ ਪਵਾਰ, ਮੁੰਨਾ ਲਾਲ ਬੋਧ ਅਤੇ ਹੋਰ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ‘ਤੇ ਸ੍ਰੀ ਗੁਰਮੀਤ ਲਾਲ ਸਾਂਪਲਾ, ਸ੍ਰੀਮਤੀ ਸੰਤੋਸ਼ ਕੁਮਾਰੀ ,ਪਵਨ ਕੁਮਾਰ ,ਗੌਰਵ ,ਨਰਿੰਦਰ ਬੋਧ, ਰਾਮ ਲਾਲ ਦਾਸ, ਚੰਚਲ ਬੋਧ ਅਤੇ ਸੈਂਕੜੇ ਸ਼ਰਧਾਲੂ ਹਾਜ਼ਰ ਸਨ।ਲੰਗਰ ਅਟੁੱਟ ਵੀ ਵਰਤਾਇਆ ਗਿਆ।

Previous articleਚੋਣਾਂ ਤੋਂ ਪਹਿਲਾਂ ਮੁਫਤ ਸਕੀਮਾਂ ‘ਤੇ ਸੁਪਰੀਮ ਕੋਰਟ ਨੇ ਸਖਤੀ, ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ
Next articleਉਟਾਲਾਂ ਵਿਖੇ ਪੰਚਾਇਤੀ ਚੋਣਾਂ ਦੌਰਾਨ ਪੁਲਿਸ ਨੇ ਬਜੁਰਗਾਂ ਨਾਲ ਕੀਤਾ ਦੁਰਵਿਵਹਾਰ