ਫਾਰਵਰਡਿਡ ਮੈਸੇਜ (ਮਿੰਨੀ ਕਹਾਣੀ)

ਕੰਵਲਜੀਤ ਕੌਰ
  ਕੰਵਲਜੀਤ ਕੌਰ
(ਸਮਾਜ ਵੀਕਲੀ) ‘ਬਾਹਰ ਕੁਲਬੀਰ ਕੌਰ ਘੰਟੀ ਵੱਜ ਰਹੀ ਏ,ਤੇਰੇ ਘਰ ਦੀ, ਕੋਈ ਸਮਾਨ ਦੇਣ ਆਇਆ, ਕੁਲਬੀਰ ਸਮਾਨ ਲੈ ਕੇ ਅੰਦਰ ਆਈ ਤੇ ਨਾਲ ਹੀ ਆਖਣ ਲੱਗੀ ,’ਇਹ ਸਮਾਨ ਦੇਣ ਦਲਜੀਤ ਦੀ ਕੰਮ ਵਾਲੀ ਆਈ ਹੈ, ਗੱਲ ਦਰਅਸਲ ਇਹ ਹੈ ਕਿ ਉਹ ਸਮਾਨ ਆਪਣੇ ਪਤੀ ਨੂੰ ਲਿਖਦੀ ਹੈ ਤਾਂ ਉਹ ਹਮੇਸ਼ਾ ਹੀ ਭੁੱਲ ਜਾਂਦੇ ਹਨ, ਕੀ ਮੰਗਾਇਆ ਹੈ, ਮਤਲਬ ਮੇਰਾ ਵਟਸਐਪ ਮੈਸੇਜ ਪੜ੍ਹਦੇ ਹੀ ਨਹੀਂ ਫਾਰਵਰਡਿਡ ਮੈਸੇਜ ਪੜ੍ਹਦੇ ਹਨ ਤੇ ਮੈਂ ਇਹ ਤਰੀਕਾ ਅਪਣਾਇਆ ਹੈ, ਦਲਜੀਤ ਨੂੰ ਵਿਸ਼ਵਾਸ ਵਿੱਚ ਲੈ ਕੇ ਤੇ ਉਹ ਪਤੀ ਨੂੰ ਫਾਰਵਰਡ ਕਰ ਦਿੰਦੀ ਹੈ, ਤੇ ਸਮਾਨ ਉਹਦੇ ਘਰ ਪਹੁੰਚ ਜਾਂਦਾ ਹੈ, ਉਹਦੀ ਕੰਮ ਵਾਲੀ ਉਹਨੂੰ ਦੇ ਜਾਂਦੀ ਹੈ,ਇਹ ਤਾਂ ਰੱਬ ਦੀਆਂ ਰੱਬ ਜਾਣੇ ਉਹ ਸਮਾਨ ਉਸੇ ਵੇਲੇ ਹੀ ਉਹਦੇ ਘਰ ਭਿਜਵਾ ਦਿੰਦੇ ਹਨ ਤੇ ਉਹਨੂੰ ਮੈਂ ਕਹਿ ਦਿੱਤਾ ਹੋਇਆ ਹੈ ਇਹ ਸਮਾਨ ਘਰ ਵਾਸਤੇ ਉਹਨੇ ਆਪ ਮੰਗਵਾਇਆ ਹੈ, ਕਿਉਂਕਿ ਉਹਦੇ ਪਤੀ ਫਾਰਵਰਡ ਮੈਸੇਜ ਪੜ੍ਹਦੇ ਹਨ ,ਹੁਣ ਇਹ ਪਤਾ ਨਹੀਂ ਫਾਰਵਰਡ ਮੈਸੇਜ ਦਾ ਚੱਕਰ ਹੈ ਕਿ ਹੋਰ ਕੋਈ।’
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ; ਭਾਰਤ ਸਰਕਾਰ ਨੇ ਮਿੱਲ ਮਾਲਕਾਂ ਤੇ ਆੜ੍ਹਤੀਆਂ ਦੀਆਂ ਮੁੱਖ ਮੰਗਾਂ ਮੰਨੀਆਂ
Next articleਛੁੱਟੀ