ਭਾਸ਼ਾ ਵਿਭਾਗ ਵੱਲੋਂ ਲੇਖਕ ਡਾਇਰੈਕਟਰੀ ਦਾ ਕਾਰਜ ਅੰਤਿਮ ਪੜਾਅ ‘ਤੇ

ਡਾਇਰੈਕਟਰ ਭਾਸ਼ਾ ਵਿਭਾਗ ਜਸਵੰਤ ਸਿੰਘ ਜ਼ਫ਼ਰ

ਹੁਸ਼ਿਆਰਪੁਰ, (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਡਾਇਰੈਕਟਰ ਭਾਸ਼ਾ ਵਿਭਾਗ ਜਸਵੰਤ ਸਿੰਘ ਜ਼ਫ਼ਰ ਦੀਆਂ ਹਦਾਇਤਾਂ ਅਨੁਸਾਰ ਲੇਖਕਾਂ ਦੀ ਤਿਆਰ ਕੀਤੀ ਜਾ ਰਹੀ ਡਾਇਰੈਕਟਰੀ ਦਾ ਕਾਰਜ ਅੰਤਿਮ ਪੜਾਅ ‘ਤੇ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਸਵੰਤ ਰਾਏ ਨੇ ਦੱਸਿਆ ਕਿ ਲੇਖਕਾਂ ਦੀ ਤਿਆਰ ਕੀਤੀ ਜਾ ਰਹੀ ਡਾਇਰੈਕਟਰੀ ਪੰਜਾਬੀ ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਇੱਕ ਮਾਰਮਿਕ ਭੂਮਿਕਾ ਨਿਭਾਵੇਗੀ।ਇਸ ਦੀ ਸਹਾਇਤਾ ਰਾਹੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਪੰਜਾਬੀ ਸਿਰਫ਼ ਪੰਜਾਬੀ ਲੇਖਕਾਂ ਨਾਲ ਰਾਬਤਾ ਹੀ ਕਾਇਮ ਨਹੀਂ ਕਰੇਗਾ ਸਗੋਂ ਲੇਖਕ ਦੀ ਲਿਖਣ ਵਿਧਾ ਦੇ ਨਾਲ-ਨਾਲ ਉਸ ਦੀਆਂ ਰਚਨਾਵਾਂ ਬਾਰੇ ਵੀ ਅਹਿਮ ਜਾਣਕਾਰੀ ਨਾਲ ਸਾਂਝ ਪਾ ਲਵੇਗਾ।ਡਾਇਰੈਕਟਰ ਭਾਸ਼ਾ ਵਿਭਾਗ ਨੇ ਇਸ ਸਬੰਧੀ ਜ਼ਿਲ੍ਹਾ ਪੱਧਰ ‘ਤੇ ਲੇਕਕ ਡਾਇਰੈਕਟਰੀ ਵਿੱਚ ਦਰਜ ਹੋਣੋ ਰਹਿ ਗਏ ਲੇਖਕਾਂ ਤੋਂ ਦੁਬਾਰਾ ਵੇਰਵੇ ਮੰਗੇ ਹਨ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਾਫ਼ੀ ਲੇਖਕਾਂ ਨੇ ਪਹਿਲਾਂ ਹੀ ਇਸ ਡਾਇਰੈਕਟਰੀ ਵਿੱਚ ਆਪਣੇ ਨਾਂ ਦਰਜ ਕਰਵਾ ਲਏ ਹਨ।ਜਿਹੜੇ ਲੇਖਕ ਹੁਣ ਵੀ ਇਸ ਡਾਇਰੈਕਟਰੀ ਵਿੱਚ ਨਾਂ ਦਰਜ ਕਰਾਉਣ ਤੋਂ ਵਿਰਵੇ ਰਹਿ ਗਏ ਹਨ ਉਹ ਸਮੇਤ ਆਪਣੀਆਂ ਰਚਨਾਵਾਂ ਦੇ ਵੇਰਵਿਆਂ ਮਿਤੀ 16 ਅਕਤੂਬਰ ਦੁਪਹਿਰ 12.30 ਵਜੇ ਤੱਕ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ, ਪ੍ਰਬੰਧਕੀ ਕੰਪਲੈਕਸ, ਤੀਜੀ ਮੰਜ਼ਿਲ, ਕਮਰਾ ਨੰਬਰ 308 ਵਿੱਚ ਆ ਕੇ ਨਾਂ ਦਰਜ ਕਰਵਾ ਸਕਦੇ ਹਨ।ਜ਼ਿਲ੍ਹਾ ਹੁਸ਼ਿਆਰਪੁਰ ਦੇ ਲੇਖਕਾਂ ਦਾ ਪੰਜਾਬੀ ਸਾਹਿਤ ਅਤੇ ਸਭਿਆਚਾਰ ਵਿੱਚ ਵੱਡਾ ਨਾਂ ਹੈ।ਲੇਖਕ ਡਾਇਰੈਕਟਰੀ ਵਿੱਚ ਆਪਣੀ ਨਾਮਜ਼ਦਗੀ ਰਾਹੀਂ ਉਨ੍ਹਾਂ ਦਾ ਪੰਜਾਬੀ ਸਾਹਿਤ ਵਿੱਚ ਹੋਰ ਅਹਿਮ ਯੋਗਦਾਨ ਪਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਸਾਨੂੰ ਸਭਨੂੰ ਭਰੂਣ ਹੱਤਿਆ, ਗੰਦਗੀ ਅਤੇ ਭ੍ਰਿਸਟਾਚਾਰ ਵਰਗੀਆਂ ਬੁਰਾਈਆਂ ਨੂੰ ਜੜ੍ਹ ਤੋ ਹੀ ਖਤਮ ਕਰਨਾ ਚਾਹੀਦਾ ਹੈ : ਭੈਣ ਸੰਤੋਸ਼ ਕੁਮਾਰੀ
Next articleਖੋਥੜਾ ਦੇ ਜੁਝਾਰੂ ਨੋਜਵਾਨ ਆਗੂ ਸਰਪੰਚ ਅਸ਼ੋਕ ਕੁਮਾਰ ਅਤੇ ਪੰਚ ਉਮੀਦਵਾਰ ਆਪਣੇ ਆਪਣੇ ਢੰਗ ਨਾਲ ਜਿੱਤਣ ਲਈ ਜ਼ੋਰ ਲਾ ਰਹੇ ਹਨ