ਬਜ਼ੁਰਗ ਹੁੰਦੇ ਹਨ ਘਰ ਦਾ ਤਾਲਾ

ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
(ਸਮਾਜ ਵੀਕਲੀ) ਅੱਜ ਸਾਂਝੇ ਪਰਿਵਾਰਾਂ ਦੀ ਥਾਂ ਇਕੱਠੇ ਇਕਹਿਰੇ ਪਰਿਵਾਰਾਂ ਰਹਿ ਗਏ ਹਨ। ਪਰ ਅੱਜ ਦੁੱਖ ਇਸ ਗੱਲ ਦਾ ਹੈ ਇਹ ਇਕਹਿਰੇ ਪਰਿਵਾਰ ਹੋਰ ਵੀ ਇਕੱਲੇ ਹੋ ਗਏ ਹਨ। ਬੱਚੇ ਮਾਂ ਬਾਪ ਸਭ ਆਪਣੇ ਆਪਣੇ ਕਮਰਿਆਂ ਵਿੱਚ ਟੀਵੀ ਜਾਂ ਮੋਬਾਇਲ ਫੋਨ ਵਿੱਚ ਰੁਝ ਜਾਂਦੇ ਹਨ। ਇੱਥੇ ਸਿੱਖਣ ਸਿਖਾਉਣ ਦੇ ਮੌਕੇ ਬਹੁਤ ਘੱਟ ਮਿਲਦੇ ਹਨ ।ਬਜ਼ੁਰਗਾਂ ਦਾ ਸਤਿਕਾਰ ਕਰਨਾ ਉਨ੍ਹਾਂ ਦੇ ਦੇ ਮਨਾਂ ਵਿੱਚੋਂ ਮਨਫੀ ਹੋ ਗਿਆ ਹੈ। ਜੇਕਰ ਅਸੀਂ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਾਂਗੇ, ਤਾਂ ਹੀ ਅਸੀਂ ਬੁੱਢੇ ਹੋ ਕੇ ਮਾਣ ਸਤਿਕਾਰ ਦੇ ਹੱਕਦਾਰ ਹੋਵਾਂਗੇ। ਪਹਿਲਾਂ ਗਊ ਨੂੰ ਮਾਤਾ ਦਾ ਦਰਜ਼ਾ ਕੀਤਾ ਜਾਂਦਾ ਸੀ ।ਇਥੇ ਬਜ਼ੁਰਗਾਂ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਸੀ। ਸਾਰੀ ਗੱਲਬਾਤ ਬਜ਼ੁਰਗਾਂ ਨਾਲ ਸਾਂਝੀ ਕੀਤੀ ਜਾਂਦੀ ਸੀ। ਬਜ਼ੁਰਗ ਘਰ ਦੇ ਆਗੂ ਹੁੰਦੇ ਸਨ ।ਸਾਡੇ ਪਰਿਵਾਰ ਵਾਲੇ ਆਪਣੇ ਮਾਤਾ ਪਿਤਾ ਭਾਵ ਦਾਦਾ- ਦਾਦੀ ਭਾਵ ਬਜ਼ੁਰਗਾਂ ਦਾ ਆਦਰ ਕਰਦੇ ਸਨ। ਪੁਰਾਣੇ ਸਮੇਂ ਵਿੱਚ ਪਰਿਵਾਰ ਦਾ ਕੋਈ ਮੈਂਬਰ ਤਿੰਨ -ਪੰਜ ਕਰਦਾ ਜਾ ਜਿੱਦ ਕਰਦਾ ਤਾਂ ਬਜ਼ੁਰਗਾਂ ਦਾ ਖੁੰਡਾ ਦੇਖ ਕੇ ਨਾਲ ਦੀ ਨਾਲ ਚੁੱਪ ਕਰ ਜਾਂਦਾ ।ਬਜ਼ੁਰਗਾਂ ਦੇ ਸਾਹਮਣੇ ਉੱਚੀ ਬੋਲਣ ਦਾ ਕੋਈ ਹੀਆ ਨਹੀਂ ਕਰਦਾ ਸੀ । ਸ ਸਾਡੇ ਪੁਰਾਣੇ ਬਜ਼ੁਰਗ ਘੰਗੂਰਾ ਮਾਰ ਕੇ ਕੁੰਡਾ ਖੜਕਾ ਕੇ ਘਰ ਵਿੱਚ ਪ੍ਰਵੇਸ਼ ਕਰਦੇ ਸਨ ,ਤਾਂ ਸਾਰਾ ਟੱਬਰ ਸਾਵਧਾਨ ਹੋ ਕੇ ਆਪਣੇ ਆਪਣੇ ਕੰਮਾਂ ਨੂੰ ਭਰਿੰਡਾਂ ਵਾਂਗ ਚਿੰਬੜ ਜਾਂਦੇ ਸਨ। ਗਲੀ ਮਹੱਲੇ ਦੇ ਲੋਕ ਵੀ ਬਜ਼ੁਰਗਾਂ ਨਾਲ ਆਪਣਾ ਦੁੱਖ ਸਾਂਝਾ ਕਰ ਲੈਂਦੇ ਸਨ। ਤਾਹੀਓ ਤਾਂ ਕਹਿੰਦੇ ਸਨ ਤਿੰਨ ਰੰਗ ਨਹੀਂ ਲੱਭਣੇ ਹੁਸਨ ,ਜਵਾਨੀ, ਮਾਪੇ ।
ਜਾਂ
ਬਜ਼ੁਰਗ ਹੁੰਦੇ ਨੇ ਬੋਹੜ ਦੀਆਂ ਛਾਵਾਂ,
ਨਸੀਬਾਂ ਵਾਲੇ ਛਾਂ ਮਾਨਦੇ।
ਕੀ ਹੁੰਦੀਆਂ ਨੇ ਮਾਂ ਦੀਆਂ ਦੁਆਵਾਂ,
ਬੇਕਦਰੇ ਕੀ ਜਾਣਦੇ।
ਸਿਆਣੇ ਲੋਕ ਬਜ਼ੁਰਗਾਂ ਦੀ ਤੁਲਨਾ ਬੋਹੜ ਨਾਲ ਕਰਦੇ ਸਨ। ਬੋਹੜ ਦੀ ਛਾਂ ਹੇਠ ਗਰਮੀਆਂ ਸਮੇਂ ਬੈਠਕੇ ਆਨੰਦ ਆ ਜਾਂਦਾ, ਅਤੇ ਮਨ ਖੁਸ਼ ਹੋ ਜਾਂਦਾ ।ਇਸੇ ਤਰ੍ਹਾਂ ਬਜ਼ੁਰਗਾਂ ਕੋਲ ਬੈਠ ਕੇ ਉਹਨਾਂ ਦੇ ਤਜ਼ਰਬੇ ਦੀਆਂ ਗੱਲਾਂ ਸੁਣ ਕੇ ਹੌਂਸਲਾ ਮਿਲਦਾ ਅਤੇ ਕਾਫ਼ੀ ਕੁਝ ਸਿੱਖਣ ਨੂੰ ਮਿਲਦਾ। ਛੋਟੇ ਹੁੰਦੇ ਅਸੀਂ ਬਜ਼ੁਰਗਾਂ ਦੀ ਉਂਗਲ ਫੜ ਕੇ ਹੀ ਤੁਰਨਾ ਫਿਰਨਾ ਸਿੱਖਦੇ ਹਾਂ ‌।ਬਜ਼ੁਰਗ ਸਾਡੇ ਰਾਹ ਦਾ ਚਾਨਣ ਮੁਨਾਰਾ ਹੁੰਦੇ ਸਨ ।ਜਿਹੜੇ ਬਜ਼ੁਰਗਾਂ ਦੀ ਮੁਸਕਰਾਹਟ ਦਾ ਮਤਲਬ ਸਮਝ ਜਾਂਦੇ ਸਨ, ਉਹ ਤਰੱਕੀ ਦੀਆਂ ਮੰਜ਼ਲਾਂ ਸਰ ਕਰ ਲੈਂਦੇ ਸਨ। ਪਰ ਅੱਜ ਅਸੀਂ ਬਜ਼ੁਰਗਾਂ ਦੀਆਂ ਅਸੀਸਾਂ ਨਹੀਂ ਲੈ ਸਕਦੇ ਜੋ ਕਿ ਸਾਨੂੰ ਮੁਫ਼ਤ ਵਿੱਚ ਦਿੰਦੇ ਹਨ ।ਅਸੀਂ ਆਪਣੇ ਮਾਂ -ਪਿਓ ਨੂੰ ਸਾਂਭਣ ਦੇ ਮਾਰੇ ਬਿਰਧ ਆਸ਼ਰਮਾਂ ਵਿੱਚ ਭੇਜ ਦਿੰਦੇ ਹਨ । ਤਾਹੀਓ ਤਾਂ ਪੰਜਾਬ ਵਿੱਚ ਬਿਰਧ ਆਸ਼ਰਮਾਂ ਗਿਣਤੀ ਵੱਧਦੀ ਜਾ ਰਹੀ ਹੈ ।ਮਾਂ ਨੂੰ ਅਸੀਂ ਰੱਬ ਦਾ ਰੂਪ ਸਮਝਦੇ ਹਾਂ ਪਰ ਸਾਡੇ ਅਸੀਂ ਮਾਂ ਦੀਆ ਅਸੀਸਾਂ ਵੀ ਨਹੀਂ ਲੈ ਸਕਦੇ। ਐਵੇਂ ਤਾਂ ਨਹੀਂ ਕਿਸੇ ਨੇ ਆਖਿਆ ਹੈ….
ਮਾਂ ਦੀ ਪੂਜਾ ਰੱਬ ਦੀ ਪੂਜਾ,
ਮਾਂ ਹੈ ਰੱਬ ਦਾ ਰੂਪ ਹੈ ਦੂਜਾ।
ਪੁਰਾਣੇ ਸਮੇਂ ਵਿੱਚ ਬਜ਼ੁਰਗਾਂ ਦਾ ਬਹੁਤ ਮਾਣ -ਸਤਿਕਾਰ ਹੁੰਦਾ ਸੀ। ਪਰ ਹੁਣ ਦੇ ਸਮੇਂ ਵਿੱਚ ਮਨੁੱਖੀ ਤਸ਼ੱਦਦ ਅਤੇ ਵਿਤਕਰਾ ਕੀਤਾ ਜਾ ਰਿਹਾ ਹੈ ।ਅੱਜ ਕੱਲ੍ਹ ਵੀ ਬਹੁਤ ਸਾਰੇ ਅਜਿਹੇ ਪਰਿਵਾਰ ਹਨ ।ਜਿੱਥੇ ਬੈਠੇ ਬਜ਼ੁਰਗ ਆਪਣੀ ਹੋਣੀ ਤੇ ਝੁਰਦੇ ਹਨ, ਤੇ ਘਰੋਂ ਧੱਕੇ ਪੈਂਦੇ ਹਨ।  ਬਜ਼ੁਰਗਾਂ ਦਾ ਮੰਜਾ ਤੂੜੀ ਵਾਲੇ ਕੋਠੇ ਵਿੱਚ ਡਾਹ ਦਿੰਦੇ ਹਾਂ।  ਸਾਂਭ ਸੰਭਾਲ ਨਹੀਂ ਕਰਦੇ। ਆਪ ਆਪਾਂ ਏ. ਸੀ. ਲਾ ਕੇ ਸੌ ਜਾਂਦੇ ਹਾਂ ।ਅਸੀਂ ਬਜ਼ੁਰਗਾਂ ਨੂੰ ਵਾਧੂ ਦੀ ਨਕਾਰਾ ਚੀਜ਼ ਬਣਾ ਕੇ ਲਾਵਾਰਸ ਛੱਡਿਆ ਹੈ । ਪੰਜਾਬੀਓ ਮਰ ਜਾਓ ਚੱਪਣੀ ਵਿੱਚ ਨੱਕ ਡਬੋ ਕੇ। ਅਸੀਂ ਕਥਿਤ ਤੌਰ ਤੇ ਮਾਡਰਨ ਹੋ ਗਏ ਹਾਂ ,ਪੱਛਮੀਕਰਨ ‘ਤੇ ਸੱਭਿਆਚਾਰ ਦੇ ਹਨੇਰੇ ਵਿੱਚ ਰੁਲ ਗਏ ਹਾਂ। ਸਾਡੀ ਨੌਜਵਾਨ ਪੀੜ੍ਹੀ ਅੱਥਰੇ ਘੋੜੇ ਵਾਂਗ ਬੇਲਗਾਮ ਹੋ ਕੇ ਵਿਦੇਸ਼ਾਂ ਨੂੰ ਉਡਾਰੀ ਮਾਰ ਰਹੀ ਹੈ। ਪਰ ਬਜ਼ੁਰਗ ਨੂੰ ਘਰ ਛੱਡ ਜਾਂਦੇ ਹਨ। ਅੱਜ ਕੱਲ ਮਾਪਿਆਂ ਨੂੰ ਸਾਂਭਣ ਨਾਲੋਂ ਬੱਚਿਆਂ ਦਾ ਫ਼ਿਕਰ ਜ਼ਿਆਦਾ ਰਹਿੰਦਾ ਹੈ। ਪਹਿਲਾਂ ਸੰਯੁਕਤ ਪਰਿਵਾਰ ਹੁੰਦੇ ਸਨ। ਵੱਡਿਆਂ ਤੋਂ ਛੋਟਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਦਾ ਮੌਕਾ ਮਿਲਦਾ ਸੀ ।ਬੱਚੇ ਬਜ਼ੁਰਗਾਂ ਦੇ ਅਨੁਸ਼ਾਸਨ ਵਿੱਚ ਰਹਿੰਦੇ ਸਨ ਅਤੇ ਆਦਰ ਕਰਦੇ ਸਨ। ਸਾਨੂੰ ਆਪਣਾ ਵਿਰਸਾ ਸੰਭਾਲਣਾ ਚਾਹੀਦਾ ਹੈ ।ਸੱਭਿਆਚਾਰ ਬਚਾਉਣਾ ਹੈ, ਤਾਂ ਬਜ਼ੁਰਗਾਂ ਦੀ ਦੇਖਰੇਖ ਕਰੋ। ਜੋ ਕਿ ਸਾਡਾ ਮੁੱਢਲਾ ਫਰਜ਼ ਹੈ। ਬਜ਼ੁਰਗ ਮਾਣ ਸਤਿਕਾਰ ਦੇ ਭੁੱਖੇ ਹੁੰਦੇ ਹਨ ।ਇੱਕ ਵਾਰੀ ਦਿਨ ਵਿੱਚ ਵਕਤ ਕੱਢਕੇ ਬਜ਼ੁਰਗਾਂ ਨੂੰ ਜ਼ਰੂਰ ਮਿਲੋ। ਉਹਨਾਂ ਦੀਆਂ ਦੁੱਖ ਤਕਲੀਫਾਂ ਪੁੱਛੋ। ਜੇਕਰ ਉਹ ਬਿਮਾਰ ਹਨ ਤਾਂ ਉਹਨਾਂ ਦਾ ਇਲਾਜ ਕਰਵਾਓ।  ਕਿਉਂਕਿ ਬਜ਼ੁਰਗ ਘਰ ਦਾ ਜਿੰਦਰਾ ਹੁੰਦੇ ਹਨ। ਸਰਕਾਰ ਨੂੰ ਇਹੋ ਜਿਹੇ ਪਰਿਵਾਰਿਕ ਮੈਂਬਰਾਂ ‘ਤੇ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ,ਜੋ ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ ਵਿੱਚ ਭੇਜਦੇ ਹਨ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਲੋਕਾਂ ਲਈ ਬੇਹੱਦ ਦਿਲਚਸਪ ਰਿਹਾ ‘ਭਲੂਰ’ ਦੇ ਤਿੰਨੇ ਸਰਗਰਮ ਉਮੀਦਵਾਰਾਂ ਦਾ ਚੋਣ ਪ੍ਰਚਾਰ
Next articleਏਅਰ ਇੰਡੀਆ ਦੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨੇ ਮਚਾਈ ਦਹਿਸ਼ਤ, ਮੁੰਬਈ ਤੋਂ ਨਿਊਯਾਰਕ ਜਾਣ ਵਾਲੀ ਫਲਾਈਟ ਦਿੱਲੀ ਪਹੁੰਚੀ