ਲਘੂ ਕਥਾ ‘ ਖੋਟਾ ਸਿੱਕਾ ‘

ਗੁਰਮੀਤ ਸਿੰਘ ਸਿੱਧੂ ਕਾਨੂੰਗੋ
  ਗੁਰਮੀਤ ਸਿੰਘ ਸਿੱਧੂ ਕਾਨੂੰਗੋ
(ਸਮਾਜ ਵੀਕਲੀ) ਉਹ ਗਰੀਬ ਪਰਿਵਾਰ ‘ਚ ਜਨਮੀ, ਗੋਲ ਮਟੋਲ ਚਿਹਰਾ ਹਮੇਸ਼ਾ ਹੰਸੂ ਹੰਸੂ ਕਰਦਾ ਰਹਿੰਦਾ। ਮਾਂ ਬਾਪ ਦੀ ਲਾਡਲੀ ਗੋਲੋ। ਦਾਦੀ ਮਾਂ ਉਸਨੂੰ ਪੱਥਰ ਹੀ ਸਮਝਦੀ । ਜਦ ਉਸ ਦੇ ਛੋਟੇ ਵੀਰ ਨੇ ਜਨਮ ਲਿਆ ਤਾਂ ਉਹ ਦਾਦੀ ਮਾਂ ਦਾ ਚਹੇਤਾ ਬਣ ਗਿਆ ,ਕਹਿੰਦੀ ਹੁਣ ਸਾਡੇ ਖਾਨਦਾਨ ਦੀ ਜੜ੍ਹ  ਲੱਗੀ ਹੈ। ਆਪਣੇ ਨੂੰਹ ਪੁੱਤ ਨੂੰ ਉਕਸਾਕੇ ਅਖੀਰ ਕਿਸੇ ਵਾਕਿਫ਼ਕਾਰ ਨਾਲ ਸੌਦੇਬਾਜੀ ਕਰਕੇ ਉਸ ਅਣਭੋਲ ਜਿੰਦੜੀ ਨੂੰ ਰੋਂਦੇ ਕੁਰਲਾਂਦੇ ਮਾਪਿਆਂ ਤੋਂ ਖੋਹ ਕੇ ਘਰੋਂ ਰੁਖਸ਼ਤ ਕਰ ਦਿੱਤਾ ਗਿਆ ਕਿ ਇਹਨਾਂ ਪੈਸਿਆਂ ਨਾਲ ਪੜ੍ਹਾ ਲਿਖਾ ਕੇ ਵੱਡਾ ਅਫਸਰ ਬਣਾਵਾਂਗੇ, ਇਹ ਤਾਂ ਪਰਾਇਆ ਧਨ ਸੀ ਜੋ ਚਲਾ ਗਿਆ। ਪੋਤਰਾ ਜਦ ਪੜ੍ਹਨ ਦੀ ਬਜਾਏ ਨਸ਼ੇੜੀ ਬਣ ਗਿਆ। ਹਰ ਰੋਜ਼ ਚੋਰੀਆਂ ਕਰਕੇ ਬੁਰੀ ਆਦਤ ਨੂੰ ਪੂਰਾ ਕਰਨ ਲੱਗਾ। ਸ਼ਿਕਾਇਤਾਂ ਠਾਣੇ ਪਹੁੰਚ ਗਈਆਂ ਤੇ ਕਾਲੀ ਸੂਚੀ ‘ਚ ਆ ਗਿਆ।
    ਇੱਕ ਦਿਨ ਜਦ ਉਹ ਹੀ ਪੋਤਰੀ ਜੋ ਪੜ੍ਹ ਲਿਖ ਕੇ ਪੁਲੀਸ ਅਧਿਕਾਰੀ ਬਣੀ ਘਰ ਆ ਧਮਕੀ ਸਾਰਾ ਟੱਬਰ ਹੈਰਾਨ ਹੀ ਰਹਿ ਗਿਆ। ਜਦ ਮਾਂ ਨੂੰ ਪਤਾ ਲੱਗਾ ਕਿ, ਇਹ ਤਾਂ ਆਪਣੀ ਗੋਲੋ ਹੈ।
   ਉਹ ਦੁਹੱਥੜਾ ਮਾਰ ਕੇ ਰੋਈ ਕਿ, ‘ ਅਸੀਂ ਖ਼ਰਾ ਸੋਨਾ ਕੌਡੀਆਂ ਦੇ ਭਾਅ ਵੇਚ ਦਿੱਤਾ ਤੇ ਖੋਟਾ ਸਿੱਕਾ ਝੋਲੀ ਪਾ ਲਿਆ। ‘
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਹੀਰਾ ਇੰਟਰਨੈਸ਼ਨਲ ਗਰੁੱਪ ਵੱਲੋਂ ਅਮਰਗੜ੍ਹ ਚ 23ਵਾਂ ਦੁਸਹਿਰਾ ਮੇਲਾ ਕਰਵਾਇਆ ਗਿਆ
Next articleਕਵਿਤਾਵਾਂ