ਪਿੰਡ ਚੀਮਾ ਖੁਰਦ ਦੀ ਸ਼੍ਰੀਮਤੀ ਸੁਮਨਪ੍ਰੀਤ ਕੌਰ ਸਰਪੰਚੀ ਦੀ ਉਮੀਦਵਾਰ ਅਤੇ ਪੰਚਾਂ ਦੇ ਉਮੀਦਵਾਰ ਨੇ ਵੋਟਰਾਂ ਨੂੰ ਵੋਟ ਪਾਉਣ ਦੀ ਕੀਤੀ ।

ਨਕੋਦਰ ਮਹਿਤਪੁਰ  (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਅਪੀਲ ਪੰਚਾਇਤੀ ਚੋਣਾਂ ਦਾ ਦਿਨ ਜਿਵੇਂ ਹੀ ਨਜ਼ਦੀਕ ਆ ਰਿਹਾ ਹੈ ਉਵੇਂ ਉਵੇਂ ਹੀ ਪਿੰਡਾਂ ਵਿੱਚ ਚੋਣ ਪ੍ਰਚਾਰ ਤੇਜ਼ ਹੋਣ ਲੱਗ ਗਿਆ ਹੈ ਪੰਚਾਇਤੀ ਚੋਣਾਂ ਦੇ ਸੰਬੰਧ ਵਿੱਚ ਜਿਲਾ ਜਲੰਧਰ ਦੇ ਅਧੀਨ ਆਉਂਦੇ ਪਿੰਡ ਚੀਮਾ ਖੁਰਦ ਵਿਖੇ ਵੀ ਚੋਣਾਂ ਨੂੰ ਲੈ ਕੇ ਪਿੰਡ ਵਾਸੀ ਬਹੁਤ ਹੀ ਜਦੋ ਜਹਿਦ ਕਰ ਰਹੇ ਹਨ ਕਿ ਆਪਣਾ ਖੁੱਦ ਦਾ ਇਮਾਨਦਾਰ ਸੂਝਵਾਨ ਤੇ ਪਿੰਡ ਦੇ ਵਿਕਾਸ ਕਰਨ ਵਾਲਾ ਸਰਪੰਚ ਬਣਾ ਸਕੀਏ ਪਿੰਡ ਚੀਮਾ ਖੁਰਦ ਤੋਂ ਸਰਪੰਚੀ ਦੇ ਉਮੀਦਵਾਰ ਸ਼੍ਰੀਮਤੀ ਸੁਮਨਪ੍ਰੀਤ ਕੌਰ ਖੜੇ ਹੋਏ ਹਨ ਉਹਨਾਂ ਦਾ ਚੋਣ ਨਿਸ਼ਾਨ ਟਰੈਕਟਰ ਹੈ ਅਤੇ ਬਾਕੀ ਪੰਚਾਂ ਦਾ ਚੋਣ ਨਿਸ਼ਾਨ ਕੰਧ ਘੜੀ ਹੈ ਜਿਸ ਵਿੱਚ ਵਾਰਡ ਨੰਬਰ2 ਤੋਂ ਅਜੀਤ ਕੌਰ ਅਤੇ ਵਾਰਡ ਨੰਬਰ3 ਤੋਂ ਜਸਬੀਰ ਸਿੰਘ ਸਹੋਤਾ,ਵਾਰਡ ਨੰਬਰ4 ਤੋਂ ਇੰਦਰਜੀਤ ਸਿੰਘ,ਵਾਰਡ ਨੰਬਰ7ਤੋਂ ਗੁਰਦੇਵ ਕੌਰ ਇਹਨਾਂ ਵਾਰਡਾਂ ਵਿੱਚੋਂ ਪੰਚਾਂ ਦੀ ਉਮੀਦਵਾਰ ਤੇ ਖੜੇ ਹਨ,ਪਿੰਡ ਵਾਸੀਆਂ ਵੱਲੋਂ ਡੋਰ ਟੂ ਡੋਰ ਕਪੇਨ ਕੀਤੀ ਗਈ ਅਤੇ ਪਿੰਡ ਦੇ ਹਰ ਇੱਕ ਗਲੀ ਵਿੱਚ ਆਪਣੇ ਉਮੀਦਵਾਰਾਂ ਲਈ ਵੋਟਾਂ ਮੰਗੀਆਂ ਗਈਆਂ ਅਤੇ ਪਿੰਡ ਵਾਲਿਆਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ।.ਸਰਪੰਚੀ ਦੇ ਉਮੀਦਵਾਰ ਸ਼੍ਰੀਮਤੀ ਸੁਮਨਪ੍ਰੀਤ ਕੌਰ ਨੇ ਪਿੰਡ ਵਾਸੀਆਂ ਅੱਗੇ ਬੇਨਤੀ ਕੀਤੀ ਸੀ 15 ਅਕਤੂਬਰ ਦਿਨ ਮੰਗਲਵਾਰ ਨੂੰ ਉਹਨਾਂ ਦੇ ਚੋਣ ਨਿਸ਼ਾਨ ਟਰੈਕਟਰ ਅੱਗੇ ਮੋਹਰ ਲਗਾ ਕੇ ਉਹਨਾਂ ਨੂੰ ਅਤੇ ਉਹਨਾਂ ਨਾਲ ਖੜੇ ਪੰਚਾਂ ਨੂੰ ਜਿਤਾ ਕੇ ਕਾਮਯਾਬ ਕਰਨ ਤਾਂ ਜੋ ਪਿੰਡ ਦੇ ਹਰ ਵਿਕਾਸ ਕਾਰਜਾਂ ਨੂੰ ਹੋਰ ਵੀ ਸੁਚਾਰੂ ਤਰੀਕੇ ਨਾਲ ਕੀਤਾ ਜਾਵੇ ਅਤੇ ਪਿੰਡ ਵਿੱਚ ਹੋਰ ਨਵੇਂ ਪ੍ਰੋਜੈਕਟ ਲਿਆਂਦੇ ਜਾਣ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪਿੰਡ ਦਾ ਨਾਂ ਰੋਸ਼ਨ ਹੋ ਸਕੇ, ਇਸ ਮੌਕੇ ਤੇ ਸੁਰਤੇਜ ਸਿੰਘ ਬਾਸੀ,ਮਨਜੀਤ ਲਾਲ, ਅਮਰੀਕ ਸਿੰਘ ਚੀਮਾ,ਮੁਕੇਸ਼,ਵਿਜੇ ਤੇਜੀ, ਬਲਿਹਾਰ ਸਿੰਘ,ਜਸਵੀਰ ਸਿੰਘ ਸਹੋਤਾ, ਮਨਜੀਤ ਸਿੰਘ,ਡਾਕਟਰ ਅਮਨ, ਸ਼੍ਰੀਮਤੀ ਸੰਦੀਪ ਕੌਰ,ਅਜੀਤ ਕੌਰ, ਕੁਲਵੰਤ ਕੌਰ, ਰਸ਼ਪਿੰਦਰ ਸਿੰਘ,ਗੁਰਪ੍ਰੀਤ ਸਿੰਘ ਗਿੱਲ, ਬਲਿਹਾਰ ਸਿੰਘ,ਇੰਦਰਜੀਤ ਸਿੰਘ ਗੋਰਾ,ਹਰਦੀਪ ਸਿੰਘ ਕਾਲਾ,ਜਸਕਰਨ ਸਿੰਘ ਬਾਸੀ, ਇੰਦਰਜੀਤ ਸਿੰਘ ,ਜਸਵੰਤ ਸਿੰਘ, ਕੁਲਵਿੰਦਰ ਸਿੰਘ, ਪ੍ਰਦੀਪ ਸਿੰਘ, ਗੁਰਵਿੰਦਰ ਸਿੰਘ, ਗੁਰਵਿੰਦਰ ਸਿੰਘ ਗਿੰਦਾ ,ਗੁਰਮੀਤ ਸਿੰਘ ਗੋਰਾ, ਸ਼ਿੰਦਰਪਾਲ,ਜਸਕਰਨ ਸਿੰਘ ,ਸੌਖਾ,ਆਯੂਸ਼ ਅਤੇ ਇਹਨਾਂ ਦੇ ਨਾਲ ਨਾਲ ਭਾਰੀ ਗਿਣਤੀ ਦੇ ਵਿੱਚ ਸਪੋਟਰ ਅਤੇ ਵੋਟਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮੇਰੀ ਮਾਂ
Next articleਪਿੰਡ ਢਢੋਗਲ ਵਿਖੇ ਸਰਪੰਚ ਅਹੁਦੇ ਲਈ ਮਹੰਤ ਜਸਵੀਰ ਦਾਸ ਵੱਲੋਂ ਚੋਣ ਪ੍ਰਚਾਰ ਸਿਖਰਾਂ ਤੇ, ਨੌਜੁਵਾਨ ਆਗੂ ਜਸਵੀਰ ਦਾਸ ਨੂੰ ਨਗਰ ਨਿਵਾਸੀਆਂ ਨੇ ਗੁਲਾਬ ਜਾਮਣਾਂ ਨਾਲ ਤੋਲਿਆ