ਗ਼ਲਤੀਆਂ

ਬਲਬੀਰ ਸਿੰਘ ਲਹਿਰੀ
ਬਲਬੀਰ ਸਿੰਘ ਲਹਿਰੀ
(ਸਮਾਜ ਵੀਕਲੀ) ਮਨੁੱਖ ਗ਼ਲਤੀਆਂ ਦਾ ਪੁੱਤਲਾ ਹੈ ਕੋਈ ਵੀ ਅਜਿਹਾ ਮਨੁੱਖ ਨਹੀਂ ਜਿਸ ਕੋਲੋਂ ਕਦੇ ਕੋਈ ਗ਼ਲਤੀ ਨਾ ਹੋਈ ਹੋਵੇ ਜਾਣੇ ਅਣਜਾਣੇ ਹਰ ਕਿਸੇ ਕੋਲੋਂ ਕੋਈ ਨਾ ਕੋਈ ਗ਼ਲਤੀ ਹੋ ਜਾਂਦੀ ਹੈ ਪਰ ਇੱਥੇ ਕੋਈ ਵੀ ਆਪਣੀ ਗ਼ਲਤੀ ਵੱਲ ਧਿਆਨ ਨਹੀਂ ਦੇਂਦਾ  ਦੂਸ਼ਰਿਆ ਦੀਆਂ ਗ਼ਲਤੀਆਂ ਵੱਲ ਜ਼ਿਆਦਾ ਨਿਗਾਹ ਟਿਕਾ ਕੇ ਰੱਖਦਾ ਹੈ ਜਦ ਕਿ ਇਹ ਨਹੀਂ ਹੋਣਾ ਚਾਹੀਦਾ ਜਦ ਅਸੀਂ ਦੂਸ਼ਰਿਆ ਦੀਆਂ ਗ਼ਲਤੀਆਂ ਵੱਲ ਧਿਆਨ ਦੇਣਾ ਘੱਟ ਕਰ ਦੇਵਾਂਗੇ ਤੇ ਆਪਣੀਆਂ ਗ਼ਲਤੀਆਂ ਨੂੰ ਅੱਖੋ ਪਰੋਖੇ ਨਹੀਂ ਕਰਾਂਗੇ ਤੇ ਅਸੀਂ ਕਦੇ ਵੀ ਦੁਸ਼ਰੇ ਨੂੰ ਨਫ਼ਰਤ ਦੀ ਭਾਵਨਾ ਨਾਲ ਨਹੀਂ ਵੇਖਾਂਗੇ ਸਗੋਂ ਸਾਡੇ ਵਿੱਚ ਸ਼ਹਿਨਸ਼ੀਲਤਾ ਦੀ ਭਾਵਨਾ ਉਜਾਗਰ ਹੋਵੇਗੀ ਤੇ ਇਸ ਨਾਲ ਸਾਡੇ ਵਿੱਚ ਛੇਤੀ ਕੋਈ ਦੋਫਾੜ ਨਹੀਂ ਪੈਦਾ ਹੋਵੇਗਾ ਤੇ ਇਸ ਦੇ ਨਾਲ ਹੀ ਕਿਸੇ ਵੀ ਹੋਰ ਬੰਦੇ ਦੀ ਗੱਲ ਸੁਣ ਕੇ ਉਸ ਤੇ ਅਮਲ ਕਰਕੇ ਆਪਣਿਆਂ ਤੋਂ ਦੂਰ ਨਹੀਂ ਹੋਣਾ ਚਾਹੀਦਾ ਜਿੰਨਾ ਚਿਰ ਤੁਸੀਂ ਆਪਣਿਆਂ ਦੇ ਮੂੰਹੋਂ ਕੋਈ ਗੱਲ ਨਹੀਂ ਸੁਣਦੇ ਪਿੱਠ ਪਿੱਛੇ ਕੀਤੀਆਂ ਗੱਲਾ ਤੇ ਅਸਰ ਨਹੀਂ ਕਰਨਾ ਚਾਹੀਦਾ ਜੋ ਅੱਖੀ ਵੇਖਿਆ ਤੇ ਕੰਨੀ ਸੁਣਿਆ ਹੋਵੇ ਉਸ ਗੱਲ ਨੂੰ ਮੱਦੇਨਜ਼ਰ ਰੱਖ ਕੇ ਹੀ ਕਿਸੇ ਨਾਲ ਕੋਈ ਗੱਲ ਕਰਨੀ ਚਾਹੀਦੀ ਹੈ,ਕੋਸ਼ਿਸ਼ ਕਰੋ ਕਿ ਆਪਣੇ ਮਨ ਨੂੰ ਸ਼ਾਤ ਰੱਖਿਆ ਜਾਵੇ ਜੇਕਰ ਤੁਹਾਡੀ ਸ਼ਾੰਤੀ ਫਿਰ ਵੀ ਕੋਈ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਤੋਂ ਕੁਝ ਸਮੇਂ ਲਈ ਦੂਰ ਹੋ ਜਾਓ ਜਦ ਗੱਲ ਠੰਢੀ ਹੋ ਜਾਵੇਗੀ ਤਾਂ ਦੋਨਾਂ ਧਿਰਾਂ ਦਾ ਗੁੱਸਾ ਵੀ ਠੰਢਾ ਹੋ ਜਾਵੇਗਾ ਤੇ ਕੋਈ ਵੀ ਇਹੋ ਜਿਹਾ ਵਿਵਾਦ ਨਹੀਂ ਖੜ੍ਹਾ ਹੋਵੇਗਾ ਜਿਸ ਨਾਲ ਅਸੀਂ ਇੱਕ ਦੂਜੇ ਤੋਂ ਦੂਰ ਹੋ ਜਾਈਏ ਕਿਉਂ ਕਿ ਇਹ ਰਿਸ਼ਤੇਦਾਰੀਆਂ ਤੇ ਭਾਈਚਾਰੇ ਇੱਕ ਕੱਚੇ ਧਾਗੇ ਵਰਗੇ ਹੁੰਦੇ ਹਨ ਜੇ ਕਿਤੇ ਥੋੜ੍ਹੀ ਜਿਹੀ ਵੀ ਇਨ੍ਹਾਂ ਨੂੰ ਕੱਸ ਆ ਜਾਵੇ ਤਾਂ ਇਹ ਟੁੱਟ ਜਾਂਦੇ ਹਨ,ਫਿਰ ਇਨ੍ਹਾਂ ਨੂੰ ਗੰਢ ਦੇਣੀ ਬੜ੍ਹੀ ਮੁਸ਼ਕਿਲ ਹੁੰਦੀ ਹੈ ਜੇ ਦੁਬਾਰਾ ਗੰਢ ਦਿੱਤੀ ਵੀ ਜਾਵੇ ਤਾਂ ਪਹਿਲਾਂ ਵਾਲੀ ਗੱਲ ਨਹੀਂ ਰਹਿੰਦੀ ਇਹ ਗੰਢਾਂ ਸਾਰੀ ਜ਼ਿੰਦਗੀ ਵਿੱਚ ਹੀ ਰੜਕਦੀਆ ਰਹਿੰਦੀਆਂ ਹਨ ਇਹ ਵੀ ਕਹਿੰਦੇ ਹਨ ਕਿ ਗਰਮ ਕੀਤੀ ਹੋਈ ਚਾਹ ਤੇ ਦੁਬਾਰਾ ਮਨਾਈ ਹੋਈ ਰਿਸ਼ਤੇਦਾਰੀ ਵਿੱਚ ਪਹਿਲਾਂ ਵਾਲਾ ਰਸ ਨਹੀਂ ਰਹਿੰਦਾ ਆਓ ਹਮੇਸ਼ਾ ਇਹੀ ਕੋਸ਼ਿਸ਼ ਕਰਿਆ ਕਰੀਏ ਕਿ ਰਲ ਮਿਲ ਕੇ ਰਹੀਏ ਚਾਹ ਓਨੀਂ ਹੀ ਬਣਾਈਏ ਜਿੰਨੀ ਇੱਕ ਵਾਰੀ ਪੀਤੀ ਜਾਵੇ ਦੁਬਾਰਾ ਗਰਮ ਕਰਨ ਦੀ ਲੋੜ ਨਾ ਪਵੇ ਮਾੜਾ ਕਿਸੇ ਕੋਲੋਂ ਕੁਝ ਮੰਗਦਾ ਨਹੀਂ ਤੇ ਤਕੜਾ ਕਿਸੇ ਨੂੰ ਕੁਝ ਦੇਂਦਾ ਨਹੀਂ ਜਿਹੋ ਜਿਹੀ ਵੀ ਰੁੱਖੀ ਮਿੱਸੀ ਮਿਲਦੀ ਹੈ ਉਹੋ ਜਿਹੀ ਖਾਕੇ ਆਪਣਾ ਗੁਜ਼ਾਰਾ ਕਰੀਏ ਤੇ ਜਿੰਨੀ ਸ਼ਵਾਸਾ ਵਾਲੀ ਪੂੰਜੀ ਹੈ ਉਸ ਨੂੰ ਹੱਸ ਖੇਡ ਕੇ ਬਤੀਤ ਕਰੀਏ ਪਤਾ ਨਹੀਂ ਇਹ ਸ਼ਰੀਰ ਰੂਪੀ ਮਸ਼ਿਨਰੀ ਕਦ ਚੱਲਦੀ,ਚੱਲਦੀ ਰੁਕ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਿੰਡ ਬਿਰਕ ਵਿਖੇ ਸਰਪੰਚੀ ਦੀ ਚੋਣ ਲੜ੍ਹ ਰਹੇ ਰਾਮ ਸਰੂਪ ਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ
Next articleਸਮਾਂ ਬੜਾ ਬਲਵਾਨ ਹੁੰਦਾ ਹੈ