(ਸਮਾਜ ਵੀਕਲੀ)
ਧੀਆਂ, ਭੈਣਾਂ,ਬੱਚੀਆਂ ਤੇ ਲਿਖਣ ਵਾਲਾ
ਮੁਹੱਬਤ ਬਾਵਾ ਕਵੀ ਹੈ ਕੌਣ
ਸ਼ੇਅਰ ਕਰਨੀ ਪੋਸਟ ਬੰਦ ਕਰੋ ਤੇ
ਆਪਣੀ ਕਲਮ ਨਾਲ ਭੱਨੋ ਧੌਣ
ਕਲ਼ਮ ਵਾਲਿਓ ਅੱਜ ਰਲਕੇ ਸਾਰੇ
ਵਰਤੋ ਆਪਣੀਂਆ ਕਲਮਾਂ
ਲਿਖੋ ਖਿਲਾਫ ਰਲ ਸਾਰੇ ਏਹਦੇ ਏਨੂੰ
ਬਣਾਓ ਬਲਮਾ
ਫਰਜ਼ ਅਦਾ ਹੁਣ ਕਰਦਿਓ ਆਪਣਾ
ਧਾਰ ਲਿਓ ਨਾ ਮੌਨ
ਸ਼ੇਅਰ ਕਰਨੀ ਪੋਸਟ ਬੰਦ ਕਰੋ ਤੇ
ਆਪਣੀ ਕਲਮ ਨਾਲ ਭੱਨੋ ਧੌਣ
ਗੁਰਮੀਤ ਡੁਮਾਣੇ ਵਾਲਿਆਂ ਜਾਕੇ
ਕੋਰਟ ਸਹਾਰਾ ਲੈ ਸਕਦੇ ਆ
ਆਪਣੀ ਪੂਰੀ ਗੱਲ ਆਪਾ ਕਨੂੰਨ
ਰਾਹੀਂ ਵੀ ਕਹਿ ਸਕਦੇ ਆ
ਰਾਤਾ ਦੀ ਨੀਂਦ ਹਰਾਮ ਕਰ ਦਿਓ
ਦੋ ਪਲ ਦਿਓ ਨਾ ਸੌਣ
ਸ਼ੇਅਰ ਕਰਨੀ ਪੋਸਟ ਬੰਦ ਕਰੋ ਤੇ
ਆਪਣੀ ਕਲਮ ਨਾਲ ਭੱਨੋ ਧੌਣ
ਗੁਰਮੀਤ ਡੁਮਾਣਾ
ਲੋਹੀਆਂ ਖਾਸ ਜਲੰਧਰ