ਕਪੂਰਥਲਾ, (ਸਮਾਜ ਵੀਕਲੀ) ( ਕੌੜਾ)- ਐਸ ਡੀ ਕਾਲਜ ਫਾਰ ਵੁਮੈਨ ਸੁਲਤਾਨਪੁਰ ਲੋਧੀ ਦੇ ਰੈਡ ਰਿਵਨ ਕਲੱਬ ਵੱਲੋਂ ਪ੍ਰਿੰਸੀਪਲ ਡਾ ਵੰਦਨਾ ਸ਼ੁਕਲਾ ਦੀ ਅਗਵਾਈ ਹੇਠ ਕਲੱਬ ਵੱਲੋਂ ਅਡੋਪਟ ਕੀਤੇ ਪਿੰਡ ਅਲਾਦਾਦ ਚੱਕ ਵਿਖੇ ਵਿਦਿਆਰਥਣਾਂ ਨੂੰ ਫੀਲਡ ਵਿਜਿਟ ਲਈ ਲਿਜਾਇਆ ਗਿਆ । ਇਸ ਦੌਰਾਨ ਪਿੰਡ ਅਲਾਦਾਦ ਚੱਕ ਵਿਖੇ ਪਿੰਡ ਵਾਸੀਆਂ ਨੂੰ ਐਚ ਆਈ ਵੀ ਏਡਸ ਨਸ਼ਿਆਂ ਤੇ ਸੰਤੁਲਿਤ ਆਹਾਰ ਬਾਰੇ ਜਾਣਕਾਰੀ ਦਿੱਤੀ ਗਈ । ਵਿਦਿਆਰਥਣਾਂ ਵੱਲੋਂ ਸਕੂਲ ਦੀ ਸਫਾਈ ਤੋਂ ਇਲਾਵਾ ਪਿੰਡ ਵਿਚ ਪੋਸਟਰ ਤੇ ਸਲੋਗਨ ਵੀ ਲਗਾਏ ਗਏ। ਪੋਸਟਰ ਵਿੱਚ ਨਸ਼ਿਆਂ ਦੇ ਬੁਰੇ ਪ੍ਰਭਾਵਾਂ, ਐਚ ਆਈਵੀ ਏਡਸ ਕਿਸ ਤਰ੍ਹਾਂ ਫੈਲਦਾ ਹੈ ਤੇ ਉਸ ਤੋਂ ਕਿਵੇਂ ਬਚਾਅ ਕਰਨਾ ਹੈ, ਸਬੰਧੀ ਦੱਸਿਆ ਗਿਆ । ਵਲੰਟੀਅਰਜ਼ ਦੇ ਨਾਲ ਰੈਡ ਰਿਬਨ ਕਲੱਬ ਦੇ ਇੰਚਾਰਜ ਮੈਡਮ ਰਾਜਬੀਰ ਕੌਰ ਤੇ ਮੈਡਮ ਕਸ਼ਮੀਰ ਕੌਰ ਵੀ ਮੌਜੂਦ ਸਨ। ਮੈਡਮ ਰਾਜਬੀਰ ਨੇ ਵਿਦਿਆਰਥਣਾਂ ਨੂੰ ਸੰਤੁਲਿਤ ਆਹਾਰ ਬਾਰੇ ਅਤੇ ਮੈਡਮ ਕਸ਼ਮੀਰ ਨੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਦੱਸਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly