ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਾਇਮਰੀ ਦੁਆਰਾ ਵੱਖ-ਵੱਖ ਸਕੂਲਾਂ ਦਾ ਅਚਨਚੇਤ ਨਿਰੀਖਣ

ਸੀ ਈ ਪੀ ਮੁਲਾਂਕਣ ਸੀਟਾਂ ਦੀ ਜਾਂਚ ਕਰ ਕਮਜ਼ੋਰ ਕੁਸ਼ਲਤਾ ਵਾਲੇ ਵਿਦਿਆਰਥੀਆਂ ਤੇ ਫੋਕਸ ਕਰਨ ਅਧਿਆਪਕ – ਮਮਤਾ ਬਜਾਜ 

ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀ ਸਿੱ) ਸ਼੍ਰੀਮਤੀ ਮਮਤਾ ਬਜਾਜ ਦੁਆਰਾ ਅੱਜ ਵੱਖ ਵੱਖ ਪ੍ਰਾਇਮਰੀ ਸਕੂਲਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ ਦੁਆਰਾ ਸਰਕਾਰੀ ਐਲੀਮੈਂਟਰੀ ਸਕੂਲ ਤੋਤੀ , ਸਰਕਾਰੀ ਐਲੀਮੈਂਟਰੀ ਸਕੂਲ ਨਸੀਰੇਵਾਲ, ਸਰਕਾਰੀ ਐਲੀਮੈਂਟਰੀ ਸਕੂਲ ਸ਼ੇਰਪੁਰ ਦੋਨਾਂ, ਸਰਕਾਰੀ ਐਲੀਮੈਂਟਰੀ ਸਕੂਲ ਮੁਹੱਬਲੀਪੁਰ ਵਿੱਚ ਹੁਣ ਤੱਕ ਹੋਏ ਕੰਪੀਟੈਸੀ ਇੰਨਹਾਸਮੈਂਟ ਪਲਾਨ (ਸੀ ਈ ਪੀ) ਪ੍ਰੀਖਿਆਵਾਂ ਦੀਆਂ ਓ ਐੱਮ ਆਰ ਸੀਟਾਂ ਤੇ ਨਤੀਜਿਆਂ ਦੀ ਜਾਂਚ ਤੇ ਰਿਵਿਊ ਕਰਨ ਦੇ ਨਾਲ ਨਾਲ,ਹੁਣ ਤੱਕ ਆਈਆਂ 9 ਪ੍ਰੈਕਟਿਸ ਸੀਟਾਂ ਵਿੱਚ ਵਿਦਿਆਰਥੀਆਂ ਦੀ ਕਮਜ਼ੋਰ ਕੁਸ਼ਲਤਾ ਤੇ ਅਧਿਆਪਕਾਂ ਨੂੰ ਜ਼ਿਆਦਾ ਜ਼ੋਰ ਦੇਣ ਲਈ ਵਿਸ਼ੇਸ਼ ਹਦਾਇਤ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਅਧਿਆਪਕਾਂ ਨੂੰ ਐੱਫ ਐੱਲ ਐੱਨ ਦੇ ਟੀਚਿਆਂ ਦੇ ਚਾਰਟ ਲਗਾਉਣ, ਰੋਜ਼ਾਨਾ ਡਾਇਰੀ ਲਿਖਣ ਦੀ ਹਦਾਇਤ ਕੀਤੀ ਗਈ। ਵੱਖ ਵੱਖ ਐੱਲ ਓ  ਨੂੰ ਵੀ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਕਰਵਾਉਣ ਲਈ ਕਿਹਾ ਗਿਆ।ਮਿੱਡ ਡੇ ਮੀਲ ਦੀ ਸਾਫ ਸਫਾਈ, ਇਸ ਦੌਰਾਨ ਸ਼੍ਰੀਮਤੀ ਮਮਤਾ ਬਜਾਜ ਨੇ ਅਧਿਆਪਕਾਂ ਨੂੰ ਸਵੇਰ ਦੀ ਸਭਾ ਨੂੰ ਹੋਰ ਪ੍ਰਭਾਵਿਤ ਬਣਾਉਣ ਲਈ ਵੱਖ-ਵੱਖ ਗਤੀਵਿਧੀਆਂ ਵਿੱਚ ਵਾਧਾ ਕਰਨ ਦੇ ਨਾਲ ਨਾਲ ਪੰਜਾਬ ਐਜੂਕੇਸ਼ਨ ਐਪ  ਦਾ ਵੱਧ ਤੋਂ ਵੱਧ ਉਪਯੋਗ ਕਰਨ ਤੇ  ਪ੍ਰੋਜੈਕਟਰ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਵੀ ਅਧਿਆਪਕਾਂ ਨੂੰ ਕਿਹਾ।ਇਸ ਦੌਰਾਨ ਜ਼ਿਲ੍ਹਾ ਕੋਆਰਡੀਨੇਟਰ ਸਮਰੱਥ ਹਰਮਿੰਦਰ ਸਿੰਘ ਜੋਸਨ ਵੱਲੋਂ ਵੀ ਵੱਖ ਵੱਖ ਮੁਲਾਂਕਣ ਸੀਟਾਂ ਦੀ ਜਾਂਚ ਕਰਨ ਉਪਰੰਤ ਅਧਿਆਪਕਾਂ ਨਾਲ ਵਿਸ਼ੇਸ਼ ਵਿਚਾਰ ਵਟਾਂਦਰਾ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿਲ੍ਹਾ ਪੱਧਰੀ ਦੋ ਦਿਨਾਂ ਪ੍ਰਾਇਮਰੀ ਸਕੂਲ ਖੇਡਾਂ ਸੰਬੰਧੀ ਮੀਟਿੰਗ ਆਯੋਜਿਤ
Next articleਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਪੰਜਾਬ ਸਰਕਾਰ ਦੇ ਪ੍ਰੋਫ਼ਸਰਾ ਦੀ ਭਰਤੀ ਪ੍ਰਤੀ ਵਤੀਰੇ ਤੋਂ ਤੰਗ ਆ ਕੇ ਪੰਜਾਬੀ ਦੇ ਪ੍ਰਸਿੱਧ ਕਵੀ ਵਾਹਿਦ ਵਲੋਂ ਪੁਰਸਕਾਰ ਵਾਪਿਸ ਕਰਨ ਦਾ ਐਲਾਨ ।