ਲੁਧਿਆਣਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸਮੁੱਚੀ ਦੁਨੀਆਂ ਵਿੱਚ ਹੀ ਧਰਮ ਦੇ ਨਾਂ ਉੱਤੇ ਜੋ ਕੁਝ ਹੋ ਰਿਹਾ ਹੈ ਸਮੇਂ ਸਮੇਂ ਉੱਤੇ ਉਹ ਸਾਹਮਣੇ ਆਉਂਦਾ ਰਹਿੰਦਾ ਹੈ ਹਿੰਦੂ ਸਿੱਖ ਮੁਸਲਮ ਧਰਮ ਦੇ ਵਿੱਚ ਅਨੇਕਾਂ ਕਿਸਮ ਦੇ ਬਾਬੇ ਪੈਦਾ ਹੋ ਗਏ ਹਨ ਜੋ ਧਰਮ ਦੇ ਨਾਂ ਹੇਠ ਧੰਦਾ ਹੀ ਨਹੀਂ ਚਲਾ ਰਹੇ ਹੋਰ ਵੀ ਬਹੁਤ ਗਲਤ ਕੰਮ ਕਰ ਰਹੇ ਹਨ। ਪੰਜਾਬ ਦੇ ਵਿੱਚ ਚਿੱਟ ਕੱਪੜੀਏ ਚੋਲੇ ਵਾਲਿਆਂ ਬਾਬਿਆਂ ਦੀਆਂ ਵੱਡੀਆਂ ਡਾਰਾਂ ਫਿਰਦੀਆਂ ਹਨ ਇਹਨਾਂ ਵਿੱਚੋਂ ਵੀ ਕਈ ਕਾਮੀ ਬੂਬਨੇ ਹਨ ਜਿਨਾਂ ਦੀਆਂ ਕਰਤੂਤਾਂ ਸੁਣ ਕੇ ਹੈਰਾਨ ਹੋ ਜਾਈਦਾ।
ਇਸੇ ਤਰ੍ਹਾਂ ਹੀ ਹਾਲੇ ਮਹੀਨਾ ਕ ਪਹਿਲਾਂ ਨਾਨਕਸਰ ਨਾਲ ਸਬੰਧਤ ਇੱਕ ਬਾਬਾ ਜੋ ਜਗਰਾਉਂ ਨੇੜੇ ਪਿੰਡ ਅਖਾੜਾ ਦੇ ਵਿੱਚ ਚਰਨਘਾਟ ਨਾਮ ਦੇ ਆਪਣੇ ਡੇਰੇ ਵਿੱਚ ਲੜਕੀਆਂ ਔਰਤਾਂ ਦੇ ਨਾਲ ਫੜਿਆ ਗਿਆ ਅੰਮ੍ਰਿਤਪਾਲ ਸਿੰਘ ਮਹਿਰੋਂ ਗੁਰਸਿੱਖ ਨੌਜਵਾਨ ਨੇ ਇਹ ਮੁੱਦਾ ਚੁੱਕਿਆ ਤੇ ਚਰਨ ਘਾਟ ਵਾਲਾ ਕਾਮੀ ਬਲਜਿੰਦਰ ਇਸ ਵੇਲੇ ਜੇਲ ਦੀਆਂ ਸਲਾਖਾਂ ਪਿੱਛੇ ਹੈ ਉਸ ਦੇ ਕੇਸ ਦੀਆਂ ਹਾਲੇ ਗੱਲਾਂ ਬਾਤਾਂ ਤੇ ਅਖਬਾਰਾਂ ਦੀ ਸਿਆਹੀ ਵੀ ਨਹੀਂ ਸੁੱਕੀ ਕਿ ਹੁਣ ਨਾਨਕਸਰ ਨਾਲ ਹੀ ਸਬੰਧਿਤ ਬਾਬਾ ਲੱਖਾ ਸਿੰਘ ਦੇ ਗੜਵਈ ਦੱਸੇ ਜਾ ਰਹੇ ਨੌਜਵਾਨ ਜੱਸੀ ਉਤੇ ਵੀ ਬਹੁਤ ਗੰਭੀਰ ਦੋਸ਼ ਲੱਗੇ ਹਨ ਜਿਸ ਦੀਆਂ ਵੀਡੀਓਜ਼ ਵੀ ਸਾਹਮਣੇ ਆ ਚੁੱਕੀਆਂ ਹਨ ਜੋ ਛੋਟੇ ਤੇ ਨੌਜਵਾਨ ਬੱਚਿਆਂ ਦੇ ਨਾਲ ਕੁਕਰਮ ਰਿਹਾ ਹੈ। ਜੱਸੀ ਨੂੰ ਜਗਰਾਉਂ ਪੁਲਿਸ ਨੇ ਕਾਬੂ ਕਰ ਲਿਆ ਹੈ ਤੇ ਕਾਨੂੰਨੀ ਕਾਰਵਾਈ ਚੱਲ ਰਹੀ ਹੈ।
ਇਨ੍ਹਾਂ ਪਖੰਡੀਆਂ ਦੀਆਂ ਅਜਿਹੀਆਂ ਹਰਕਤਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਤਾ ਨਹੀਂ ਉਹ ਲੋਕ ਕਿਹੜੀ ਸੋਚ ਦੇ ਮਾਲਕ ਹਨ ਜੋ ਬਲਾਤਕਾਰੀਆਂ ਕਾਮੀਆਂ ਦਾ ਖਹਿੜਾ ਹੁਣ ਵੀ ਨਹੀਂ ਛੱਡਦੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly