ਰੰਗ ਪਿਆਰ ਦਾ

ਸੁਕਰ ਦੀਨ ਕਾਮੀਂ ਖੁਰਦ 
(ਸਮਾਜ ਵੀਕਲੀ)
ਬਦਲਿਆ ਤੌਰ ਤਰੀਕਾ ਲੱਗਦਾ,ਰੰਗ ਪਿਆਰ ਦਾ ਫਿੱਕਾ ਲੱਗਦਾ
ਬੋਝ ਮੁਹਬੱਤ ਹੁੰਦੀ ਜਾਂਦੀ ,ਪਹਿਲਾ ਨਹੀਂ  ਸਲੀਕਾ ਲੱਗਦਾ।
ਰੰਗ ਪਿਆਰ ਦਾ ਫਿੱਕਾ ਲੱਗਦਾ…………………।
ਪਿੱਛੇ ਕਾਹਤੋਂ ਹੱਟਦਾ ਜਾਂਦਾ, ਮੈਥੋਂ ਪਾਸਾ ਵੱਟਦਾ ਜਾਂਦਾ।
ਮੈਂ ਕਰਦਾ ਹਾਂ ਜਾਨੋਂ ਵੱਧ ਕੇ ,ਤੇਰੇ ਵੱਲੋਂ ਘੱਟਦਾ ਜਾਂਦਾ।
ਅੰਦਰ ਵੱਸਕੇ ਰੂਹ ਕੱਢ ਲੈਣੀ, ਮੈਨੂੰ ਤੇਰਾ ਕਿੱਤਾ ਲੱਗਦਾ।
ਰੰਗ ਪਿਆਰ ਦਾ ਫਿੱਕਾ ਲੱਗਦਾ…………।
ਗੱਲਾਂ ਸਾਰੀਆਂ ਤਾਅਨੇ ਹੋ ਗਏ,ਜਾਪੇ ਇੰਝ ਬੇਗਾਨੇ ਹੋ ਗਏ।
ਮੇਰੇ ਨਾਲ਼ ਨਾ ਗੱਲ ਕਰਨ ਦੇ, ਨਿੱਤ ਹੀ ਨਵੇਂ ਬਹਾਨੇ ਹੋ ਗਏ।
ਵਰਤਣ ਲੱਗਿਆ ਇੰਝ ਮੇਰੇ ਨਾਲ,ਜਿਵੇਂ ਕੋਈ ਸ਼ਰੀਕਾ ਲੱਗਦਾ।
ਰੰਗ ਪਿਆਰ ਦਾ ਫਿੱਕਾ  ਲੱਗਦਾ……………..।
ਕਿਉਂ ਐਨੀਂ ਮਗ਼ਰੂਰੀ ਰੱਖੇਂ, ਨੇੜੇ ਹੋਕੇ ਦੂਰੀ ਰੱਖੇਂ।
ਗੱਲਾਂ ਚੋਂ ਇਹ ਗੱਲ ਨੀ ਕੋਈ,ਜੋ ਅੱਗੇ ਮਜਬੂਰੀ ਰੱਖੇਂ।
“ਕਾਮੀ ਵਾਲੇ ਖ਼ਾਨ” ਦਾ ਤੈਨੂੰ, ਬੋਲ ਪਿਆਰਾ ਤਿੱਖਾ ਲੱਗਦਾ।
ਰੰਗ ਪਿਆਰ ਦਾ ਫਿੱਕਾ ਲੱਗਦਾ,ਬਦਲਿਆ ਤੌਰ ਤਰੀਕਾ ਲੱਗਦਾ।
 ਸੁਕਰ ਦੀਨ ਕਾਮੀਂ ਖੁਰਦ 
Previous articleਭਾਰਤ ਵਿਚ ਲੋਕ ਰਾਜ ਦਾ ਜਾਣੋ ਕੱਚ ਅਤੇ ਸੱਚ
Next articleਖਤਾ ਨਹੀ ਸੀ