ਬਲਾਚੌਰ ਬਲਾਕ ਦੀ ਮਹੀਨਾਵਾਰ ਮੀਟਿੰਗ ਹੋਈ

ਬਲਾਚੌਰ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295,ਜ਼ਿਲ੍ਹਾ ਸ਼ਹੀਦ ਭਗਤ ਨਗਰ ਦੇ ਬਲਾਕ ਬਲਾਚੌਰ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਮੰਗਤ ਰਾਮ ਜੀ ਦੀ ਪਧਾਨਗੀ ਹੇਠ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਬਲਾਚੌਰ ਵਿਖੇ ਹੋਈ। ਅੱਜ ਦੀ ਮੀਟਿੰਗ ਵਿੱਚ ਪ੍ਰਧਾਨ ਡਾਕਟਰ ਮੰਗਤ ਰਾਮ ਜੀ ਨੇ ਪਿਛਲੀਆਂ ਗਤੀਵਿਧੀਆਂ ਤੇ ਗੱਲਬਾਤ ਕੀਤੀ ਗਈ ਉਨ੍ਹਾਂ ਨੇ ਪਟਿਆਲਾ ਰੈਲੀ ਬਾਰੇ ਚਾਨਣਾ ਪਾਇਆ ਤੇ ਖਟਕੜ ਕਲਾਂ ਬਾਰੇ ਜਾਣਕਾਰੀ ਦਿੱਤੀ। ਅੱਗੇ ਉਨ੍ਹਾਂ ਕਿਹਾ ਕਿ ਜੱਥੇਬੰਦੀ ਨੂੰ ਹਰ ਪੱਖੋਂ ਮਜ਼ਬੂਤ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ।
ਜੱਥੇਬੰਦੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਸੁਣੀਆਂ ਗਈਆਂ ਤੇ ਉਹਨਾਂ ਦਾ ਹੱਲ ਕੀਤਾ ਗਿਆ। ਸਾਰੇ ਮੈਂਬਰਾਂ ਨੂੰ ਸਾਫ ਸੁੱਥਰੀ ਪ੍ਰੈਕਟਿਸ ਕਰਨ ਲਈ ਕਿਹਾ ਤੇ ਨਸ਼ਿਆਂ ਪਤ੍ਰੀ ਜਨਤਾ ਨੂੰ ਜਾਗਰੂਕ ਕਰਨ ਲਈ ਕਿਹਾ।
ਆਖਿਰ ਵਿੱਚ ਸੈਕਟਰੀ ਡਾ. ਰਾਮਜੀ ਬੱਧਣ, ਕੈਸੀਅਰ ਡਾ. ਸੁਰਿੰਦਰ ਕਟਾਰੀਆ ਤੇ ਜਿਲ੍ਹਾ ਕੈਸੀਅਰ ਡਾ਼ ਕਸ਼ਮੀਰ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਮਾਨਦਾਰੀ ਨਾਲ ਹਰੇਕ ਮੀਟਿੰਗ ਤੇ ਹਰੇਕ ਰੈਲੀ ਮੁਜ਼ਾਹਰੇ ਵਿੱਚ ਹਾਜਰ ਹੋਣਾ ਚਾਹੀਦਾ ਹੈ।
ਇਸ ਮੌਕੇ ਪ੍ਰਧਾਨ ਡਾ. ਮੰਗਤ ਰਾਮ,ਜਨਰਲ ਸਕੱਤਰ ਡਾਕਟਰ ਰਾਮਜੀ ਬੱਧਣ, ਕੈਸ਼ੀਅਰ ਡਾਕਟਰ ਸੁਰਿੰਦਰ ਕਟਾਰੀਆ,ਉੱਪ ਪ੍ਰਧਾਨ ਡਾਕਟਰ ਰਣਧੀਰ ਸਿੰਘ,ਜ਼ਿਲ੍ਹਾ ਕੈਸ਼ੀਅਰ ਡਾਕਟਰ ਕਸ਼ਮੀਰ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਡਾਕਟਰ ਗੁਰਨਾਮ ਸਿੰਘ, ਚੇਅਰਮੈਨ ਡਾਕਟਰ ਰਾਮ ਪਾਲ ਚੀਮਾ, ਆਰਗੋਨਾਈਜ਼ਰ ਡਾ. ਮਨਜੀਤ ਕੁਮਾਰ, ਡਾਕਟਰ ਭੁਪਿੰਦਰ ਸਿੰਘ ਸਿਆਣ,ਡਾਕਟਰ ਸੁਰਜੀਤ ਚੀਮਾ,ਡਾਕਟਰ ਸੰਜੀਵ ਕੁਮਾਰ,ਡਾਕਟਰ ਰਾਜੇਸ਼ ਮੇਨਕਾ, ਡਾਕਟਰ ਪਵਨ ਤਾਜੋਵਾਲ, ਡਾਕਟਰ ਅਮਜ਼ਦ ਅਲੀ, ਡਾਕਟਰ ਸੁਰਿੰਦਰ ਬਾਗੋਵਾਲ,ਡਾਕਟਰ ਰਾਕੇਸ਼ ਕੁਮਾਰ ਤੇ ਡਾਕਟਰ ਦਵਿੰਦਰ ਸੈਣੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨਵੀਂ ਅਲਟਰਾ ਸਾਊਂਡ ਸਕੈਨ ਅਤੇ ਡਿਜੀਟਲ ਐਕਸਰੇ ਯੂਨਿਟ ਡਾ. ਸੁੱਖੀ ਵੱਲੋਂ ਉਦਘਾਟਨ
Next articleਅੰਤਰਰਾਸ਼ਟਰੀ ਬਾਲੜੀ ਦਿਵਸ ਮੁਹਿੰਮ ਤਹਿਤ ਕਰਵਾਏ ਸਲੋਗਨ ਰਾਈਟਿੰਗ ਮੁਕਾਬਲੇ