ਸੀ ਐੱਚ ਸੀ ਖਿਆਲਾ ਕਲਾਂ ਵਿਖੇ ਮਨਾਇਆ ਵਿਸ਼ਵ ਮਾਨਸਿਕ ਸਿਹਤ ਦਿਵਸ

ਸਰਕਾਰੀ ਹਸਪਤਾਲ ਖਿਆਲਾ ਕਲਾਂ ਵਿਖੇ ਵਿਸ਼ਵ ਮਾਨਸਿਕ ਦਿਵਸ ਮੌਕੇ ਜਾਗਰੂਕਤਾ ਜਾਣਕਾਰੀ ਦਿੰਦਿਆਂ ਕੇਵਲ ਸਿੰਘ ਬੀ. ਈ. ਈ.।

ਮਾਨਸਾ (ਸਮਾਜ ਵੀਕਲੀ) ( ਚਾਨਣ ਦੀਪ ਸਿੰਘ ਔਲਖ ) ਸਿਵਲ ਸਰਜਨ ਮਾਨਸਾ ਡਾਕਟਰ ਹਰਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ  ਸੀਨੀਅਰ ਮੈਡੀਕਲ ਅਫਸਰ ਖਿਆਲਾ ਕਲਾਂ ਡਾਕਟਰ ਰਵਿੰਦਰ ਸਿੰਗਲਾ ਦੀ  ਅਗਵਾਈ ਵਿਚ  ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਵਿੰਦਰ ਸਿੰਗਲਾ  ਨੇ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਅਨੁਸਾਰ ਹਰ ਛੇਵਾਂ ਵਿਅਕਤੀ ਦਿਮਾਗੀ ਜਾਂ ਮਾਨਸਿਕ ਰੋਗ ਤੋਂ ਪੀੜਤ ਹੈ। ਇਹ ਕਿਸੇ ਵੀ ਉਮਰ ਦੇ ਕਿਸੇ ਵੀ ਇਨਸਾਨ ਨੂੰ ਹੋ ਸਕਦੀ ਹੈ, ਪਰ ਨੌਜਵਾਨਾਂ ਨੂੰ ਮਾਨਸਿਕ ਰੋਗ ਹੋਣ ਦੀ ਜਿਆਦਾ ਸੰਭਾਵਨਾ ਹੁੰਦੀ ਹੈ। ਮਾਨਸਿਕ ਰੋਗਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਮਾਨਸਿਕ ਰੋਗਾਂ ਦੇ ਲੱਛਣਾਂ ਸੰਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਬਲਜਿੰਦਰ ਕੌਰ ਨੇ ਦੱਸਿਆ ਕਿ ਉਦਾਸੀ, ਕੰਮ ਵਿਚ ਮਨ ਨਾਂ ਲੱਗਣਾ,ਗੁੱਸੇ ਦਾ ਵਧਣਾ, ਵਾਰ-ਵਾਰ ਹੱਥ ਧੋਣਾ, ਡਰਨਾ,ਤਾਲਾ ਚੈਕ ਕਰਨਾ. ਘਬਰਾਹਟ, ਬੇਚੈਨੀ ਹੋਣਾ,ਨੀਂਦ ਘੱਟ ਜ਼ਾਂ ਜਿਆਦਾ ਆਉਣਾ,ਖੁਦਕਸ਼ੀ ਦੀ ਕੋਸ਼ਿਸ਼ ਕਰਨਾ ਜਾਂ ਧਮਕੀ ਦੇਣਾ , ਦੌਰੇ ਪੈਣਾ ਆਦਿ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਕੇਵਲ ਸਿੰਘ ਬਲਾਕ ਐਜੂਕੇਟਰ ਨੇ ਜਾਂਣਕਾਰੀ ਦਿੰਦਿਆ ਕਿਹਾ ਕਿ ਬੱਚਿਆਂ ਦਾ ਪੜਾਈ ਵਿਚ ਕਾਰਗੁਜ਼ਾਰੀ ਘੱਟ ਜਾਣਾ, ਜ਼ਿਆਦਾ ਭੁੱਖ, ਜ਼ਿਆਦਾ ਨੀਂਦ, ਹਿੰਸਕ ਕਾਰਵਾਈਆਂ ਆਦਿ ਲੱਛਣ ਹੋਣ ਤੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਮਾਨਸਿਕ ਸਿਹਤ ਸਮੱਸਿਆ ਹੋਣ ਤੇ ਜਾਂ ਨਸ਼ਾ ਮੁਕਤ ਹੋਣ ਲਈ  ਟੋਲ ਫਰੀ ਹੈਲਪ ਲਾਈਨ 18008914416  ਤੇ ਸੰਪਰਕ ਕੀਤਾ ਜਾ ਸਕਦਾ ਹੈ।ਇਸ ਮੌਕੇ ਅਮਨਿੰਦਰ ਸਿੰਘ,ਸੇਵਕ ਸਿੰਘ, ਜਗਦੇਵ ਸਿੰਘ ਸਿਹਤ ਕਰਮਚਾਰੀ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਸਬਾ ਅੱਪਰਾ ਤੋਂ ਸਰਪੰਚੀ ਦੇ ਅਹੁਦੇ ਲਈ ਕਾਲਾ ਲਵਲੀ (ਗੁਰਦੀਪ ਸਿੰਘ) ਪ੍ਰਮੁੱਖ ਦਾਅਵੇਦਾਰ ਵਜੋਂ ਉੱਭਰ ਕੇ ਸਾਹਮਣੇ ਆਏ
Next articleਪੱਥਰ