ਕੁਦਰਤ

ਧੰਨਾ ਧਾਲੀਵਾਲ

(ਸਮਾਜ ਵੀਕਲੀ) 

ਜੇ ਜਗਮਗ ਦੀਵਾ ਜਗਦਾ ਨਾ
ਤਾਂ ਘੁੱਪ ਹਨੇਰੀ ਰਾਤ ਹੁੰਦੀ।
ਨਾ ਚਿੱਟਾ ਦਿਨ ਕਦੇ ਚੜ੍ਹਨਾ ਸੀ
ਨਾ ਆਥਣ ਨਾ ਪ੍ਰਭਾਤ ਹੁੰਦੀ।
ਜੇ ਗੈਸਾਂ ਰਲ਼ ਮਿਲ਼ ਬਲ਼ ਦੀਆਂ ਨਾ
ਤੇ ਇਹ ਸੂਰਜ ਨਾ ਲਾਲ ਹੁੰਦਾ।
ਨਾ ਤੇਰਾ ਫੇਰ ਵਜੂਦ ਹੁੰਦਾ ਜੇ ਉਹ ਰੱਬ ਨਾ ਦਿਆਲ ਹੁੰਦਾ।
ਜੇ ਇਸ ਕੁਦਰਤ ਦਾ ਘੇਰਾ ਵੇ ਹਾਏ ਏਨਾ ਨਾ ਵਿਸ਼ਾਲ ਹੁੰਦਾ।

ਆਹ ਚੰਨ ਨਾ ਧਰਤੀ ਕੋਲ ਹੁੰਦਾ,
ਨਾ ਸਾਗਰਾਂ ਦੇ ਵਿੱਚ ਜਲ ਹੁੰਦਾ।
ਨਾ ਜੀਵਨ ਦੀ ਕੋਈ ਆਸ ਹੁੰਦੀ,
ਬੱਸ ਏਥੇ ਮਾਰੂਥਲ ਹੁੰਦਾ।
ਜੇ ਧਰਤੀ ਮਾਂ ਨਾ ਝੁਕੀ ਹੁੰਦੀ
ਨਾ ਗਰਮੀ ਨਾ ਸਿਆਲ ਹੁੰਦਾ।
ਨਾ ਤੇਰਾ ਫੇਰ ਵਜੂਦ ਹੁੰਦਾ, ਜੇ ਉਹ ਰੱਬ ਨਾ ਦਿਆਲ ਹੁੰਦਾ।
ਜੇ ਏਸ ਕੁਦਰਤ ਦਾ ਘੇਰਾ ਵੇ ਹਾਏ ਏਨਾ ਨਾ ਵਿਸ਼ਾਲ ਹੁੰਦਾ।

ਕਦੇ ਵੇਖ ਉੱਚੇ ਪਹਾੜਾਂ ਨੂੰ,
ਜੋ ਰੋਕ ਲੈਣ ਹਵਾਵਾਂ ਨੂੰ।
ਖ਼ੁਦ ਅਪਣੇ ਉੱਤੇ ਮਾਣ ਹੋਊ,
ਰੁੱਖਾਂ ਦੀਆਂ ਸੰਘਣੀਆਂ ਛਾਵਾਂ ਨੂੰ।
ਜੇ ਜੀਵ ਜੰਤ ਹੀ ਨਾ ਹੁੰਦੇ
ਵੇ ਨਾ ਮੱਕੜੀ ਨਾ ਜਾਲ਼ ਹੁੰਦਾ।
ਨਾ ਤੇਰਾ ਫੇਰ ਵਜੂਦ ਹੁੰਦਾ, ਜੇ ਉਹ ਰੱਬ ਨਾ ਦਿਆਲ ਹੁੰਦਾ।
ਜੇ ਏਸ ਕੁਦਰਤ ਦਾ ਘੇਰਾ ਇਹ ਕੀਤੇ ਨਾ ਵਿਸ਼ਾਲ ਹੁੰਦਾ।

ਆਹ ਚੰਨ ਸਿਤਾਰੇ ਮਣਕੇ ਜਿਉਂ
ਕਿਸੇ ਮਾਲ਼ਾ ਵਾਂਗ ਪ੍ਰੋਏ ਨੇ।
ਬਈ ਓਸ ਦੀਆਂ ਗਹਿਰਾਈਆਂ ਦੇ
ਉਸ ਆਪ ਈ ਰਾਜ ਲਕੋਏ ਨੇ।
ਜੇ ਧੰਨਿਆਂ ਕਲਮਾਂ ਨਾ ਹੁੰਦੀਆਂ,
ਨਾ ਲਿਖਦਾ ਧਾਲੀਵਾਲ ਹੁੰਦਾ।
ਨਾ ਤੇਰਾ ਫੇਰ ਵਜੂਦ ਹੁੰਦਾ, ਜੇ ਉਹ ਰੱਬ ਨਾ ਦਿਆਲ ਹੁੰਦਾ।
ਜੇ ਏਸ ਕੁਦਰਤ ਦਾ ਘੇਰਾ ਵੇ ਹਾਏ ਏਨਾ ਨਾ ਵਿਸ਼ਾਲ ਹੁੰਦਾ।

ਧੰਨਾ ਧਾਲੀਵਾਲ

Previous articleਬੇਇਤਫ਼ਾਕੀ !
Next articleਲਹਿੰਗਾ