ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਪੁਰਸ਼ਾਂ ਦੀ 65ਵੀਂ ਆਲ ਇੰਡੀਆ ਰੇਲਵੇ ਰੈਸਲਿੰਗ ਚੈਂਪੀਅਨਸ਼ਿਪ ਅੱਜ ਤੋਂ ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਕੁਸ਼ਤੀ ਸਟੇਡੀਅਮ ਵਿਖੇ ਸ਼ੁਰੂ ਹੋ ਗਈ ਹੈ। ਇਸ ਵਿੱਚ ਫਰੀ ਸਟਾਈਲ ਅਤੇ ਗ੍ਰੀਕੋ ਰੋਮਨ ਸਟਾਈਲ ਵਿੱਚ ਮੁਕਾਬਲੇ ਕਰਵਾਏ ਜਾ ਰਹੇ ਹਨ।
ਚੈਂਪੀਅਨਸ਼ਿਪ ਵਿੱਚ ਪਹਿਲਵਾਨ ਫ੍ਰੀ ਸਟਾਈਲ ਵਿੱਚ 57,61,65,70,74,79,86,92,97,125 ਕਿਲੋਗ੍ਰਾਮ ਵਰਗ ਵਿੱਚ ਅਤੇ ਗ੍ਰੀਕੋ ਰੋਮਨ ਵਰਗ ਵਿੱਚ 55,60,63,67,72,77,82,87,97,130 ਕਿਲੋਗ੍ਰਾਮ ਵਰਗ ਵਿੱਚ ਸ਼ਿਰਕਤ ਕਰ ਕੇ ਸ਼ਕਤੀ ਅਤੇ ਖੇਡ ਕੌਸ਼ਲ ਦਾ ਪ੍ਰਦਰਸ਼ਨਰਹੇ ਹਨ । ਇਹ ਚੈਂਪੀਅਨਸ਼ਿਪ 11.10.2024 ਤੱਕ ਤਿੰਨ ਦਿਨ ਚੱਲੇਗੀ।
ਚੈਂਪੀਅਨਸ਼ਿਪ ਦਾ ਉਦਘਾਟਨ ਰੇਲ ਕੋਚ ਫੈਕਟਰੀ ਦੇ ਜਨਰਲ ਮੈਨੇਜਰ ਸ਼੍ਰੀ ਮੰਜੁਲ ਮਾਥੁਰ ਨੇ ਕੀਤਾ। ਇਸ ਮੌਕੇ ਆਰ.ਸੀ.ਐਫ ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਕੇ.ਐਸ.ਅਸਲਾ, ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰ, ਸਮੂਹ ਸੀਨੀਅਰ ਅਧਿਕਾਰੀ, ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਦੇ ਅਧਿਕਾਰੀ, ਅੰਤਰਰਾਸ਼ਟਰੀ ਅਤੇ ਐਵਾਰਡ ਜੇਤੂ ਪਹਿਲਵਾਨ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।
ਅੱਜ ਮੁਕਾਬਲੇ ਦੇ ਪਹਿਲੇ ਦਿਨ 65 ਕਿਲੋ ਫਰੀ ਸਟਾਈਲ ਵਰਗ ਵਿੱਚ ਪੱਛਮੀ ਰੇਲਵੇ ਦੇ ਵਿਜੇ ਨੇ ਸੋਨ, ਮੱਧ ਰੇਲਵੇ ਦੇ ਸੂਰਜ ਨੇ ਚਾਂਦੀ ਅਤੇ ਆਰ ਸੀ ਐਫ ਦੇ ਦੀਪਕ ਨੇ ਕਾਂਸੀ ਦਾ ਤਗਮਾ ਜਿੱਤਿਆ, ਜਦੋਂ ਕਿ 86 ਕਿਲੋ ਫਰੀ ਸਟਾਈਲ ਵਰਗ ਵਿੱਚ ਉੱਤਰੀ ਸੈਂਟਰਲ ਰੇਲਵੇ ਦੇ ਜੌਂਟੀ ਨੇ ਨੇ ਸੋਨ ਤਗਮਾ, ਆਰ ਸੀ ਐਫ ਦੇ ਸਾਗਰ ਨੇ ਚਾਂਦੀ ਅਤੇ ਬੀ ਐਲ ਡਬਲਯੂ ਦੇ ਸਤੀਸ਼ ਨੇ ਕਾਂਸੀ ਦਾ ਤਗਮਾ ਜਿੱਤਿਆ।
ਗ੍ਰੀਕੋ ਰੋਮਨ ਸਟਾਈਲ ਵਿੱਚ 60 ਕਿਲੋ ਵਰਗ ਵਿੱਚ ਉੱਤਰ ਪੂਰਬੀ ਰੇਲਵੇ ਦੇ ਰੋਹਿਤ ਨੇ ਸੋਨ, ਉੱਤਰੀ ਰੇਲਵੇ ਦੇ ਸ਼੍ਰੀਕਾਂਤ ਨੇ ਚਾਂਦੀ ਅਤੇ ਮੱਧ ਰੇਲਵੇ ਦੇ ਅਭਿਜੀਤ ਨੇ ਕਾਂਸੀ ਦਾ ਤਗ਼ਮਾ ਜਿੱਤਿਆ, ਜਦੋਂ ਕਿ ਗ੍ਰੀਕੋ ਰੋਮਨ ਸ਼ੈਲੀ ਵਿੱਚ 77 ਕਿਲੋ ਵਰਗ ਵਿੱਚ ਉੱਤਰੀ ਰੇਲਵੇ ਦੇ ਸਚਿਨ ਨੇ ਸੋਨ ਤਗ਼ਮਾ , ਈਸਟ ਸੈਂਟਰਲ ਰੇਲਵੇ ਦੇ ਅਮਿਤ ਨੇ ਚਾਂਦੀ ਦਾ ਤਗਮਾ ਅਤੇ ਉੱਤਰੀ ਰੇਲਵੇ ਦੇ ਸੁਧੀਰ ਨੇ ਕਾਂਸੀ ਦਾ ਤਗਮਾ ਜਿੱਤਿਆ ।
ਇਸੇ ਤਰ੍ਹਾਂ ਗ੍ਰੀਕੋ ਰੋਮਨ ਸਟਾਈਲ ਵਿੱਚ 87 ਕਿਲੋ ਭਾਰ ਵਰਗ ਵਿੱਚ ਉੱਤਰੀ ਰੇਲਵੇ ਦੇ ਮਨੋਜ ਨੇ ਸੋਨ ਤਗਮਾ , ਉੱਤਰ ਪੂਰਬੀ ਰੇਲਵੇ ਦੇ ਰਾਮ ਸਿੰਘ ਨੇ ਚਾਂਦੀ ਅਤੇ ਆਰ ਪੀ ਐਫ ਦੇ ਅਨਿਲ ਨੇ ਕਾਂਸੀ ਦਾ ਤਗ਼ਮਾ ਜਿੱਤਿਆ, ਜਦੋਂ ਕਿ ਗ੍ਰੀਕੋ ਰੋਮਨ ਸਟਾਈਲ ਵਿੱਚ 130 ਕਿਲੋ ਵਰਗ ਵਿੱਚ ਉੱਤਰੀ ਰੇਲਵੇ ਦੇ ਹਰਦੀਪ ਨੇ ਸੋਨੇ ਦਾ ਤਗਮਾ , ਪੱਛਮੀ ਰੇਲਵੇ ਦੇ ਨਿਤੇਸ਼ ਨੇ ਸਿਲਵਰ ਅਤੇ ਵੈਸਟ ਸੈਂਟਰਲ ਰੇਲਵੇ ਦੇ ਰਾਕੇਸ਼ ਨੇ ਕਾਂਸੀ ਦਾ ਤਗਮਾ ਜਿੱਤਿਆ।
ਸਾਬਕਾ ਅਤੇ ਮੌਜੂਦਾ ਪਹਿਲਵਾਨ ਸੁਜੀਤ ਮਾਨ, ਕ੍ਰਿਪਾ ਸ਼ੰਕਰ ਪਟੇਲ, ਸ਼ੋਕਿੰਦਰ ਤੋਮਰ, ਕਾਕਾ ਪਵਾਰ, ਸਤਿਆਦੇਵ ਤੋਮਰ ਆਦਿ ਜੋ ਕਿ ਦਰੋਣਾਚਾਰੀਆ ਐਵਾਰਡ, ਅਰਜੁਨ ਐਵਾਰਡ ਅਤੇ ਹੋਰ ਪ੍ਰਸਿੱਧ ਸਨਮਾਨਾਂ ਨਾਲ ਸਨਮਾਨਿਤ ਹੋ ਚੁੱਕੇ ਹਨ, ਇਸ ਚੈਂਪੀਅਨਸ਼ਿਪ ਵਿੱਚ ਬਤੌਰ ਅਧਿਕਾਰੀ, ਕੋਚ ਅਤੇ ਖਿਡਾਰੀ ਹਿੱਸਾ ਲੈ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly