ਭਰੋਸਾ ਜਿਤ ਕੇ~ ਨਰਿੰਦਰ ਲੜੋਈ ਵਾਲਾ

ਨਰਿੰਦਰ ਲੜੋਈ ਵਾਲਾ
(ਸਮਾਜ ਵੀਕਲੀ)
ਕੀ ਆਖਾਂ ਮੈਂ ਸੱਜਣਾ ਕਿਦਾਂ ਮੁੱਖ ਮੋੜ ਦੇ ਨੇ।
ਪਹਿਲਾਂ ਭਰੋਸਾ ਜਿੱਤ ਕੇ ਫਿਰ ਦਿਲ ਤੋੜਦੇ ਨੇ।
ਹਏ ਪਹਿਲਾਂ ਭਰੋਸਾ ਜਿੱਤ ਕੇ…………
ਮਿੱਠੀਆਂ ਮਿੱਠੀਆਂ ਗੱਲਾਂ ਕਰ ਭੇਦ ਖੁਲਾ ਲੈਂਦੇ।
ਵਕ਼ਤ ਪੈਣ ਤੇ ਉਸੇ ਗੱਲ ਦਾ ਰੱਟਾ ਪਾ ਲੈਂਦੇ।
ਹੋਰ ਇਕ ਦੋ ਗੱਲਾਂ ਆਪਣੇ ਕੋਲੋਂ ਜੋੜਦੇ ਨੇ।
ਪਹਿਲਾਂ ਭਰੋਸਾ ਜਿੱਤ ਕੇ ਫਿਰ ਦਿਲ ਤੋੜਦੇ ਨੇ।
ਹਏ ਪਹਿਲਾਂ ਭਰੋਸਾ ਜਿੱਤ ਕੇ…………
ਸ਼ੱਕ ਕਦੇ ਵੀ ਪੈਣ ਨੀ ਦਿੰਦੇ ਇੰਝ ਰਿਸ਼ਤਾ ਬਣਾ ਲੈਂਦੇ।
ਨਿੱਤ ਚਿਹਰੇ ਤੇ ਮਖੌਟੇ ਤੇ ਮਖੌਟੇ ਚੜਾ ਲੈਂਦੇ।
ਆਪੇ ਹੀ ਬਿਠਾ ਕਿਸ਼ਤੀ ਚ ਆਪੇ ਹੀ ਰੋੜਦੇ ਨੇ।
ਪਹਿਲਾਂ ਭਰੋਸਾ ਜਿੱਤ ਕੇ ਫਿਰ ਦਿਲ ਤੋੜਦੇ ਨੇ।
ਹਏ ਪਹਿਲਾਂ ਭਰੋਸਾ ਜਿੱਤ ਕੇ…………
ਨਾ ਰੱਬ ਦਾ ਡਰ ਜਵਾ ਦਿਲੋਂ ਹੀ ਭੁੱਲ ਜਾਂਦੇ।
ਨਰਿੰਦਰ ਲੜੋਈ ਨੂੰ ਰੁਲਾਉਦੇ ਖ਼ੁਦ ਹੀ ਰੁਲ਼ ਜਾਂਦੇ।
ਦੇਰ ਆ ਅੰਧੇਰ ਨਹੀਂ ਨਾਲ ਵਿਆਜ਼ ਮੋੜਦੇ ਨੇ।
ਪਹਿਲਾਂ ਭਰੋਸਾ ਜਿੱਤ ਕੇ ਫਿਰ ਦਿਲ ਤੋੜਦੇ ਨੇ।
ਹਏ ਪਹਿਲਾਂ ਭਰੋਸਾ ਜਿੱਤ ਕੇ…………
Previous articleਚੁਗ਼ਲੀਆਂ ਕਰਨੀਆਂ ਤੇ ਸੁਣਨੀਆਂ ਮਿੱਠੀਆਂ ਪਰ ਇਨਸਾਨੀਅਤ ਦੀਆਂ ਘਾਤਕ
Next articleलोकनायक जयप्रकाश नारायण मार्क्सवाद से सम्राट निर्माता तक का सफर: एक समीक्षा