(ਔਰਤ ਦਾ ਕਿਰਦਾਰ ਤੇ ਸਤਿਕਾਰ)

ਅਮਰਜੀਤ ਸਿੰਘ ਤੂਰ 
(ਸਮਾਜ ਵੀਕਲੀ)
ਔਰਤ ਨੂੰ ਪੂਰੀ ਦੁਨੀਆ ‘ਚ, ਸਿਵਾਏ ਭਾਰਤ ਦੇ ,
ਹੋਰ ਕਿਤੇ ਵੀ ਪੂਜਾ ਕਰਨ ਦਾ ਹੱਕ ਨ੍ਹੀਂ।
ਇਸਾਈਅਤ ‘ਚ ਔਰਤ ਨੂੰ ਜਨਤਕ ਜੈਦਾਦ ਸਮਝਦੇ,
ਭਾਵ ਪੂਰਾ ਨੰਗੇਜ ਕੋਈ ਅੰਗ ਵੀ ਨ੍ਹੀਂ ਢੱਕਦੀ।
ਅਰਬ ਭਾਵ ਮੁਸਲਮਾਨਾਂ ਚ ਔਰਤ ਨੂੰ ਨਿੱਜੀ ਜਾਇਦਾਦ ਵਾਲਾ ਦਰਜਾ ਦੇ ਕੇ,
ਸਿਰ ਤੋਂ ਪੈਰਾਂ ਤੱਕ ਬੁਰਕਾ ਪਵਾ ਕੇ ਰੱਖਦੀ।
ਇੰਡੀਆ ਚ ਔਰਤ ਦਾ ਤਿਆਗ, ਮਾਇਕਾ ਛੱਡ ਕੇ ਆਵੇ,
ਸਹੁਰਿਆਂ ਚ ਪੂਰਾ ਗ੍ਰਹਿ ਉਸ ਦਾ ਰਿਣੀ ਬਣ ਜਾਵੇ।
ਪੁਰਾਣੇ ਸਮਿਆਂ ਤੋਂ ਹੀ ਉਸ ਦੀ ਹੁੰਦੀ ਪੂਜਾ,
ਮੁਸਲਮਾਨੀ ਤੇ ਪੱਛਮੀ ਸੱਭਿਅਤਾ ਦੇ ਪਰਛਾਵੇਂ
ਤੋਂ ਬਚਦੀ ਸਨਾਤਨੀ ਗ੍ਰਹਿਣੀ ਅਖਵਾਵੇ।
ਧੀਆਂ ਦੇ ਨਾਮ ਤੇ ਪਾਂਚਾਲ ਤੋਂ ਪਾਂਚਾਲੀ ਬਣੇ,
ਗੰਧਾਰ ਤੋਂ ਗੰਧਾਰੀ ਅਖਵਾਵੇ।
ਝਾਂਸੀ ਵਾਲੀ ਰਾਣੀ ਖੁਦ ਲੜੀ,ਪੁੱਤਰ ਆਪਣੇ ਨੂੰ ਗੋਦ ਲੈ ਕੇ,
ਆਪਣੇ ਰਾਜ ਲਈ, ਮਰਦਾਨੀ ਔਰਤ ਕਹਿਲਾਵੇ।
ਜ਼ਿੰਦਗੀ ‘ਚ ਜੇ ਬੁਲੰਦੀਆਂ ਤੇ ਪਹੁੰਚਣਾ,
ਆਪਣੀਆਂ ਔਰਤਾਂ ਦਾ ਕਰਿਆ ਕਰੋ ਸਤਿਕਾਰ।
ਵਿੰਗੇ ਟੇਢੇ ਢੰਗ ਨਾਲ ਤੁਹਾਨੂੰ ਪਰਖਣਾ,
ਕੁਦਰਤ ਉਹਨਾਂ ਨੂੰ ਬਖਸ਼ਿਆ ਕਿਰਦਾਰ।
ਗੁਰਬਾਣੀ ਵਿੱਚ ਔਰਤ ਦੀ ਕੀਤੀ ਬਹੁਤ ਉਸਤਤ,
“ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ‌”।
ਬੁੱਧ ਵੀ ਔਰਤਾਂ ਬਾਰੇ ਮੰਦੀ-ਸੋਚ ਦਾ ਸੀ ਵਿਰੋਧੀ,
ਇਸ ਫਿਲੋਸਫੀ ਕਰਕੇ ਹੀ ਬੁੱਧ ਭਗਵਾਨ ਬਣਿਆ ਮਹਾਨ।
ਮਰਦਾਂ ਦਾ ਕੰਮ ਨਹੀਂ ਹੁੰਦਾ ਐਵੇਂ ਕਿੰਤੂ ਪ੍ਰੰਤੂ ਕਰੀ ਜਾਣਾ,
ਇਹ ਕੰਮ ਛੱਡੋ ਔਰਤਾਂ ‘ਤੇ, ਰੱਬ ਨੇ ਸਾਥੀ ਬਣਾਇਆ ਤੁਹਾਡਾ।
ਕੋਮਲ ਕਲਾ ਨਾਲ ਭਰਪੂਰ ਬਣਾਈ,
ਟੱਬਰ ਦੀ ਨਰਸਰੀ ‘ਚੋਂ ਬੱਚਿਆਂ ਸਿੱਖਣਾ, ਮੁੱਖ ਯੋਗਦਾਨ ਹੋਣਾ ਤੁਹਾਡਾ।
ਦੁਨੀਆਂ ਤੁਹਾਡੇ ਰਿਸ਼ਤਿਆਂ ਬਾਰੇ ਕੁਝ ਵੀ ਕਹੇ,
ਉਸ ਦੀ ਨਾ ਕਰਿਆ ਕਰੋ ਪਰਵਾਹ।
ਕੋਈ ਫਰਕ ਨਹੀਂ ਪੈਂਦਾ ਜੇ ਕੋਈ ਕਹਿੰਦਾ ਘਰਵਾਲੀ ਦਾ ਗੋਲਾ,
ਉਹ ਤੁਹਾਡੀ ਸਰਬਰਾਹ, ਤੁਸੀਂ ਉਸਦੇ ਸਰਬਰਾਹ ।
ਉਹ ਤੁਹਾਡੀ ਸਾਧਵੀ, ਤੁਸੀਂ ਬਣ ਜਾਓ ਚੇਲੇ,
ਉਸ ਦੀ ਸਵਾਹ ਦੀ ਚੁਟਕੀ, ਰੋਸ਼ਨਦਾਨ ਦਿਮਾਗ ਦੇ ਖੋਲੇ।
ਅਗਵਾਨੀ ਉਸਦੀ ਪਰਿਵਾਰ ਦੇ ਮੇਲੇ,
ਭਵਿੱਖ ਉਜਵਲਾ, ਨਵੀਆਂ ਰਾਹਾਂ ਤੋਲੇ।
ਅਮਰਜੀਤ ਸਿੰਘ ਤੂਰ 
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ 
ਹਾਲ ਆਬਾਦ #639ਸੈਕਟਰ40ਏ ਚੰਡੀਗੜ੍ਹ।
ਫੋਨ ਨੰਬਰ : 9878469639
Previous articleਪਰਿਵਾਰ ‘ਚ ਸੰਜਮ ਅਤੇ ਮਾਂ ਬਾਪ ਦੀ ਆਗਿਆ ‘ਚ ਰਹਿਣ ਦੀ ਜਾਂਚ ਸਿਖਾਉਂਦੀ ਹੈ ਰਾਮ ਲੀਲ੍ਹਾ : ਕਲੱਬ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ
Next articleਗਲਤੀ ਨੂੰ ਮੰਨਣਾ!