ਸਾਡੇ ਲੋਕ ਗੀਤਾਂ ਵਿੱਚ ਊਠ ਦਾ ਜ਼ਿਕਰ

ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
(ਸਮਾਜ ਵੀਕਲੀ) ਸਾਡੇ ਪੰਜਾਬ ਲੋਕ ਗੀਤਾਂ ਕਈ ਤਰ੍ਹਾਂ ਦੇ ਪਸ਼ੂ ਪੰਛੀਆਂ ਆਦਿ ਦਾ ਜ਼ਿਕਰ ਆਉਂਦਾ ਹੈ। ਇਹਨਾਂ ਵਿੱਚ ਉੱਚੇ ਉੱਚੇ ਲੰਮੇ ਕੱਦ ਦੇ ਜਾਨਵਰ ਊਠ ਦਾ ਵੀ ਵਿਸ਼ੇਸ਼ ਤੌਰ ਤੇ ਜ਼ਿਕਰ ਆਉਂਦਾ ਹੈ।
ਮਾਲਵੇ ਵਿੱਚ ਇਸ ਨੂੰ ਬੋਤਾ ਵੀ ਕਹਿ ਦਿੰਦੇ ਹਨ।ਪਹਿਲਾਂ ਸਮੇਂ ਵਿੱਚ ਊਠ ਹੀ ਸਾਡੀ ਆਵਾਜਾਈ ਦਾ ਸਾਧਨ ਹੁੰਦੇ ਸਨ। ਖੇਤੀਬਾੜੀ ਦੇ ਕੰਮ ਵੀ ਆਉਂਦਾ ਸੀ ।ਇਸਦੇ ਪੈਰਾਂ ਦੇ ਤਲੇ ਗੱਦੇਦਾਰ ਹੁੰਦੇ ਹਨ, ਅਤੇ ਇਹ ਟਿੱਬਿਆਂ ਵਿੱਚਲੇ ਰੇਤ ਵਿੱਚ ਦੀ ਵੀ ਆਸਾਨੀ ਨਾਲ ਤੁਰ ਪੈਂਦਾ ਹੈ। ਊਠ ਇੱਕੋ ਦਿਨ ਕਾਫ਼ੀ ਸਾਰਾ ਪਾਣੀ ਪੀ ਕੇ ਰੱਜ ਲੈਂਦਾ ਹੈ, ‘ਤੇ ਪਾਣੀ ਪੀਣ ਤੋਂ ਬਿਨਾਂ ਵੀ ਕਾਫੀ ਜਿਹਨਾਂ ਤੱਕ ਰਹਿ ਸਕਦਾ ਹੈ। ਇਸ ਲਈ ਇਸ ਨੂੰ ਮਾਰੂਥਲ ਦਾ ਜੋ ਜਹਾਜ਼ ਕਹਿੰਦੇ ਹਨ। ਪੁਰਾਣੇ ਸਮੇਂ ਵਿੱਚ ਚੀਜ਼ਾਂ ਦੀ ਢੋਆ ਢੁਆਈ ਵੀ ਇਹਨਾਂ ਰਾਹੀਂ ਹੀ ਹੁੰਦੀ ਸੀ। ਅੱਜ ਕੱਲ ਸਾਡੀ ਸਰਹੱਦਾਂ ਦੀ ਰੱਖਵਾਲੀ ਕਰਨ ਲਈ ਬੀਐਸਐਫ ਰਾਜਸਥਾਨ ਅਤੇ ਗੁਜਰਾਤ ਵਿੱਚ ਊਠਾਂ ਦੀ ਵਰਤੋਂ ਕਰਦੀ ਹੈ। ਪ੍ਰਾਚੀਨ ਸਮੇਂ ਵਿੱਚ ਸੱਸੀ ਦਾ ਆਸ਼ਕ ਪੁੰਨੂ ਵੀ ਊਠ ਦੇ ਰਾਹੀਂ ਹੀ ਵਪਾਰ ਕਰਨ ਲਈ ਭੰਬੋਰ ਸ਼ਹਿਰ ਵਿੱਚ ਆਇਆ ਸੀ।
ਊਠ ਨਾਲ ਸਬੰਧਿਤ ਕਈ ਗ ਮੁਹਾਵਰੇ ਪੰਜਾਬੀ ਸੱਭਿਆਚਾਰ ਵਿੱਚ ਪ੍ਰਚਲਤ ਹਨ, ਜਿਵੇਂ ਊਠ ਦੇ ਮੂੰਹ ਵਿੱਚ ਜ਼ੀਰਾ ਦੇਣਾ, ਊਠ ਅੜਾਂਦੇ ਹੀ ਲੱਦੀਂਦੇ ਨੇ। ਇਸ ਦਾ ਜ਼ਿਕਰ ਸਾਡੇ ਲੋਕ ਗੀਤਾਂ ਬੋਲੀਆਂ ਵਿੱਚ ਆਉਂਦਾ ਹੈ ਜਿਵੇਂ …
ਇੱਕ ਮੁਟਿਆਰ ਦੁਬਾਰਾ ਪਾਈ ਜਾਂਦੀ ਬੋਲੀ ਸਾਡੇ ਸੱਭਿਆਚਾਰ ਵਿੱਚ ਪ੍ਰਚਲਤ ਹੈ..
ਬੋਤੇ ਚਾਰਦੇ ਭੈਣਾਂ ਨੂੰ ਮਿਲ ਆਉਂਦੇ,!
ਸਰਵਨ ਵੀਰ ਭੈਣਾਂ ਦੇ ਕੁੜੀਓ।
ਜਦੋਂ ਕਿਤੇ ਭਰਾ ਥੱਕਿਆ ਟੁੱਟਿਆ ਭੈਣ ਦੇ ਸਹੁਰੇ ਪਿੰਡ ਵਿੱਚ ਲੰਘਦਾ ਹੈ ਤਾਂ ਭੈਣ ਉਸ ਨੂੰ ਇਸ ਤਰ੍ਹਾਂ ਬੁਲਾਉਂਦੀ ਹੈ…
ਬੋਤਾ ਬੰਨ ਵੇ ਸਰਬਨਾ ਵੀਰਾ,
ਮੁੰਨੀਆਂ ਰੰਗੀਨ ਗੱਡੀਆਂ,
ਜਾਂ
ਤੇਰੇ ਬੋਤੇ ਨੂੰ ਗੁਵਾਰੇ ਦੀਆਂ ਫਲੀਆਂ,
ਤੈਨੂੰ ਵੀਰਾ ਦੁੱਧ ਦਾ ਛੰਨਾ।
ਪੁਰਾਣੇ ਸਮਿਆਂ ਵਿੱਚ ਕਾਫ਼ੀ ਸਾਰੇ ਬੋਤਿਆਂ ਦਾ ਕਾਫ਼ਲਾ ਚੱਲਦਾ ਹੁੰਦਾ ਸੀ ।ਪੁੰਨੂ ਬਲੋਚ ਜਿਹੇ ਮੂੰਹ ਹਨੇਰੇ ਤੜਕਸਾਰ  ਊਠਾਂ ਤੇ ਸਮਾਨ, ਰਾਸ਼ਨ ਆਦਿ ਲੱਦ ਕੇ ਲੈ ਜਾਂਦੇ ਸਨ ,ਅਤੇ ਵਪਾਰ ਕਰਦੇ ਹਨ। ਪਿੱਛੋਂ ਘਰ ਵਾਲੀਆਂ ਵਿਰਲਾਪ ਵਿੱਚ ਉਹਨਾਂ ਨੂੰ ਯਾਦ ਕਰਦੀਆਂ ਅਤੇ ਆਪਣੇ ਵਾਸਤੇ ਚੀਜ਼ਾਂ ਮੰਗਾਉਣ ਲਈ ਆਖਦੀਆਂ ਸਨ…
ਊਠਾਂ ਵਾਲਿਆਂ ਵੇ ਊਠ ਲੱਦੇ ਆ ਕਲਕੱਤੇ ਨੂੰ,
ਕਿਨਾਰੀ ਲਿਆ ਦਿਓ ਮੇਰੇ ਰੇਸ਼ਮੀ ਦੁਪੱਟੇ ਨੂੰ।
ਕਈ ਕੰਜੂਸ ਮੱਖੀ ਚੂਸ ਆਦਮੀ ਦੀ ਘਰਵਾਲੀ ਇਉਂ ਵੀ ਆਖ ਦਿੰਦੀ…
ਊਠਾਂ ਵਾਲਿਓ ਵੇ ਊਠ ਲੱਦੇ ਆ ਗੰਗਾ ਨੂੰ,
ਮੇਲੇ ਨੀਂ ਮੈਂ ਜਾਣਾ ਪੈਸੇ ਦਿੰਦੇ ਨਹੀਂ ਵੰਗਾਂ ਨੂੰ।
ਪੰਜਾਬ ਦੀ ਕੋਇਲ ਬੀਬੀ ਸੁਰਿੰਦਰ ਕੌਰ ਜੀ ਦਾ ਗਾਇਆ ਹੋਇਆ ਗੀਤ ਅੱਜ ਵੀ ਰੇਡੀਓ ਤੇ ਸੁਣਿਆ ਜਾ ਸਕਦਾ ਹੈ…
ਡਾਚੀ ਵਾਲਿਆ ਮੋੜ ਮੁਹਾਰ ਵੇ,
ਸੋਹਣੀ ਵਾਲਿਆ ਲੈ ਚਲ ਨਾਲ ਵੇ..
ਵਿਜੇ ਦੀ ਛੱਡੀ ਹੋਈ ਸ਼ਾਹਣੀ ਕੌਲਾਂ ਊਠਾਂ ਵਾਲਿਆਂ ਨੂੰ ਇਸ ਤਰਾਂ ਸੁਨੇਹਾ ਭੇਜਦੀ ਹੈ, ਬਾਬੂ ਰਜ਼ਬ ਅਲੀ ਨੇ ਬਹੁਤ ਵਧੀਆ ਲਿਖਿਆ ਹੈ. ਸ਼ਾਹਣੀ ਕੌਲਾਂ ਊਠਾਂ ਵਾਲਿਆਂ ਨੂੰ ਤਰਲਾ ਪਾਉਂਦੀ ਹੈ….
ਵੀਰੋ ਊਠਾਂ ਵਾਲਿਉ ਵੇ ਇੱਕ ਸੁਨੇਹਾ ਦੇ ਦਿਉ ਬਾਬਲ ਨੂੰ ਜਾਕੇ
ਤੇਰੀ ਧੀ ਛੱਡਤੀ ਵਿਜੇ ਨੇ ਕੌਲਾਂ ‘ਤੇ ਝੂਠੀ ਤੋਹਮਤ ਲਾਕੇ …
ਇਕੱਲਾਪਨ ਭਾਵੇ ਆਦਮੀ ਹੋਵੇ, ਭਾਵੇਂ ਜਾ ਔਰਤ ਹਡਾਉਣਾ ਬਹੁਤ ਔਖਾ ਹੈ ਇੱਕ ਨਵੀਂ ਵਿਆਹੀ ਔਰਤ ਆਪਣੇ ਪਤੀ ਨੂੰ ਕਹਿੰਦੀ ਹੈ……
ਊਠਾਂ ਵਾਲਿਓ ਵੇ ਉੱਠ ਲੱਦੇ ਆ ਲਾਹੌਰ ਨੂੰ,
ਕੱਲੀ ਕੱਤਾ ਵੇ ਘਰ ਭੇਜੋ ਮੇਰੇ ਭੌਰ ਨੂੰ..
ਦੋਸਤੋ 22 ਜੂਨ ਨੂੰ ਕੌਮੀ ਊਠ ਦਿਹਾੜਾ ਮਨਾਇਆ ਜਾਂਦਾ ਹੈ। ਸਾਰੇ ਭਾਰਤ ਦੇ ਲਗਭਗ ਊਠ 80% ਰਾਜਸਥਾਨ ਵਿੱਚ ਹਨ। ਪੂਸ਼ਕਰ ਵਿੱਚ ਊਠਾਂ ਦਾ ਮੇਲਾ ਹਰ ਸਾਲ ਲੱਗਦਾ ਹੈ।
ਬੀਕਾਨੇਰ ਦੇ ਨੇੜੇ ਨੈਸ਼ਨਲ ਕੈਮਲ ਰਿਸਰਚ ਸੈਂਟਰ ਖੁੱਲਿਆ ਹੈ। ਜਿੱਥੇ ਊਠਣੀ ਦੇ ਦੁੱਧ ਅਤੇ ਪਨੀਰ ਤਿਆਰ ਕੀਤਾ ਜਾਂਦਾ ਹੈ, ਦੁੱਧ ਕਈ ਕਿਸਮ ਦੀਆਂ ਬਿਮਾਰੀਆਂ ਲਈ ਲਾਭਦਾਇਕ ਹੈ । ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਹੁਣ ਮਾਲਵੇ ਏਰੀਏ ਬਠਿੰਡਾ, ਮਾਨਸਾ ਅਤੇ ਮੁਕਤਸਰ ਜਿਲ੍ਹਿਆਂ ਵਿੱਚ ਹੀ 6 -7 ਸੌਂ ਗਿਣਤੀ ਦੇ ਹੀ ਊਠ ਰਹਿ ਗਏ ਹਨ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਇਸ ਤਰ੍ਹਾਂ ਦਾ ਸੀ ਔਰੰਗਜ਼ੇਬ
Next articleਜੰਮੂ-ਕਸ਼ਮੀਰ ‘ਚ ਚੋਣਾਂ ਖਤਮ ਹੁੰਦੇ ਹੀ ਅੱਤਵਾਦੀਆਂ ਦੀ ਕਾਇਰਤਾ ਭਰੀ ਕਾਰਵਾਈ, ਫੌਜ ਦੇ ਦੋ ਜਵਾਨਾਂ ਨੂੰ ਅਗਵਾ ਕਰ ਲਿਆ ਗਿਆ