ਅੰਮ੍ਰਿਤਸਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਮਿੰਨੀ ਕਹਾਣੀ ਲੇਖਕ ਮੰਚ ਅਮ੍ਰਿਤਸਰ ਤੇ ਲੋਕ ਮੰਚ ਪੰਜਾਬ ,ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਤੇ ਮਿੰਨੀ ਤ੍ਰੈਮਾਸਿਕ ਦੇ ਸਹਿਯੋਗ ਨਾਲ ਡਾ ਸ਼ਾਮ ਸੁੰਦਰ ਦੀਪਤੀ ,ਜਗਦੀਸ਼ ਰਾਏ ਕੁਲਰੀਆ ,ਤੇ ਬੀਬੀ ਇੰਦਰਜੀਤ ਕੌਰ ਜੀ ਦੀ ਯੋਗ ਅਗਵਾਈ ਵਿੱਚ 30ਵਾਂ ਅੰਤਰਰਾਜੀ ਲਘੂ ਕਥਾ / ਮਿੰਨੀ ਕਹਾਣੀ ਸੰਮੇਲਨ ਮਾਤਾ ਮਹਿਤਾਬ ਕੌਰ ਹਾਲ ਮਾਨਾਂਵਾਲਾ ਸ਼ਾਖਾ ਪਿੰਗਲਵਾੜਾ ਅੰਮ੍ਰਿਤਸਰ ਵਿੱਚ ਕਰਵਾਇਆ ਗਿਆ। ਪ੍ਰੋਗਰਾਮ ਦਾ ਆਯੋਜਨ ਕੁੱਲ ਨੌਂ ਸਤਰਾਂ ਵਿੱਚ ਕੀਤਾ ਗਿਆ। ਜਿਸ ਵਿੱਚ ਦੇਸ -ਵਿਦੇਸ ਤੋਂ ਮਿੰਨੀ ਕਹਾਣੀ ਲੇਖਣ ਵਿੱਚ ਸਰਗਰਮ ਲੇਖਕਾਂ ਨੇ ਹਿੱਸਾ ਲਿਆ। ਪ੍ਰੋਗਰਾਮ ਵਿੱਚ ਸਾਹਿਤ। ਜਗਤ ਦੀਆਂ ਬਹੁਤ ਸਾਰੀਆਂ ਸਤਿਕਾਰਤ ਹਸਤੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਵਿੱਚ ਉਦਘਾਟਨੀ ਸਤਰ ਵਿੱਚ ਮਿੰਨੀ ਕਹਾਣੀ ਦਾ ਅਕਾਦਮਿਕ ਸਫ਼ਰ ਵਿਸੇ਼ ਤੇ ਡਾ ਮਨਜਿੰਦਰ ਸਿੰਘ ਮੁਖੀ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਚਰਚਾ ਕੀਤੀ ਗਈ। ਉਪਰੰਤ ਡਾ ਲਖਵਿੰਦਰ ਸਿੰਘ ਜੋਹਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਜਗਦੀਸ਼ ਰਾਏ ਕੁਲਰੀਆਂ ਜੀ ਵੱਲੋਂ ਧੰਨਵਾਦੀ ਭਾਸ਼ਨ ਦਿੱਤਾ ਗਿਆ। ਪ੍ਰੋਗਰਾਮ ਦੀ ਵਿਸ਼ੇਸ਼ਤਾ ਸਮਾਂ ਦੀ ਪਾਬੰਦੀ, ਅਨੁਸ਼ਾਸਨ ਬੱਧ ਗਤੀਵਿਧੀਆਂ ਸਨ। ਵੱਖ ਵੱਖ ਸਤਰਾਂ ਵਿੱਚ ਵੱਖ ਵੱਖ ਲੇਖਕਾਂ ਦੁਆਰਾ ਰਚਨਾ ਪਾਠ ਕੀਤਾ ਗਿਆ। ਜਿਸਦਾ ਮੁਲਾਂਕਣ ਤੇ ਸਮੀਖਿਆ ਪ੍ਰਧਾਨਗੀ ਮੰਡਲ ਵਿੱਚ ਬੈਠੇ ਵੱਖ ਵੱਖ ਵਿਦਵਾਨਾਂ ਵੱਲੋ ਕੀਤਾ ਗਿਆ।ਸ਼ਾਮ ਸਮੇਂ ਗੁਰਮੇਲ ਸ਼ਾਮਪੁਰਾ ਦੀ ਟੀਮ ਵੱਲੋਂ ਨਸ਼ਿਆਂ ਦੇ ਕੋਹੜ ਨੂੰ ਸਮਰਪਿਤ ਨਾਟਕ ‘ਜ਼ਿੰਦਗੀ ਜ਼ਿੰਦਾਬਾਦ’ ਦਾ ਸਫ਼ਲ ਮੰਚਨ ਕੀਤਾ ਗਿਆ। ਮਿਤੀ 06-10-2024 ਪ੍ਰੋਗਰਾਮ ਵਿੱਚ ਰਚਨਾ ਪਾਠ ਦੇ ਨਾਲ ਨਾਲ ਇੰਡੋ -ਨੇਪਾਲੀ ਵਫਦ ਵੱਲੋ ਆਪਣੀਆਂ ਰਚਨਾਵਾਂ ਦਾ ਪਾਠ ਕੀਤਾ ਗਿਆ।ਬਹੁਤ ਸਾਰੀਆਂ ਕਿਤਾਬਾਂ ਤੇ ਮੈਗਜ਼ੀਨ ਲੋਕ ਅਰਪਣ ਕੀਤੇ ਗਏ। ਜਿਹਨਾਂ ਵਿੱਚ ਆਪਣੀ ਅਵਾਜ਼ (ਸੰ ਸੁਰਿੰਦਰ ਸਿੰਘ ਸੁੰਨੜ,ਡਾ ਲਖਵਿੰਦਰ ਸਿੰਘ ਜੋਹਲ)
ਠੰਡੀ ਅੱਗ(ਸੀਮਾ ਵਰਮਾ)ਰੂਹ ਦੀਆਂ ਤੰਦਾਂ (ਦਰਸ਼ਨ ਸਿੰਘ ਬਰੇਟਾ)ਜੰਗਲ ਤੇ ਆਦਮੀ(ਡਾ ਅਸ਼ੋਕ ਭਾਟੀਆ),ਕਿਰਦੀ ਜਵਾਨੀ ਡਾ ਹਰਜਿੰਦਰ ਕੌਰ ਕੰਗ, ਤ੍ਰੈਮਾਸਿਕ ਮਿੰਨੀ ਦਾ 144ਵਾਂ ਅੰਕ, ਮੈਗਜ਼ੀਨ ਅਣੂ(ਸੁਰਿੰਦਰ ਕੈਲੇ) ਮੈਗਜ਼ੀਨ ਮੇਲਾ(ਸੰ ਰਾਜਿੰਦਰ ਮਾਝੀ) ਸੁਕਰਾਤ ਦੀ ਪੇਸ਼ੀ (ਡਾ ਸ਼ਾਮ ਸੁੰਦਰ ਦੀਪਤੀ) ਸ਼ਬਦਾਂ ਦੇ ਰਖਵਾਲੇ (ਡਾ ਦੀਪਤੀ, ਜਗਦੀਸ਼ ਰਾਏ ਕੁਲਰੀਆ, ਕੌਸ਼ਲ)ਕੁੱਜੇ ਵਿੱਚ ਸਮੁੰਦਰ (ਸੁਖਵਿੰਦਰ ਦਾਨਾਗੜ੍ਹ), ਅਸ਼ੋਕ ਭਾਟੀਆ ਲਘੂ ਕਥਾ ਰਾਧੇ ਸ਼ਾਮ ਭਾਰਤੀਓ, ਅਰਸ਼ ਦੇ ਤਾਰੇ (ਰਣਜੀਤ ਆਜ਼ਾਦ ਕਾਂਝਲਾ),ਫਲੇਟ ਨੰ ਇੱਕੀਸ(ਰਾਮ ਮੂਰਤੀ ਰਾਹੀ) , ਸ਼੍ਰੇਸ਼ਟ ਲਘੂ ਕਥਾ (ਡਾ ਹਰਪ੍ਰੀਤ ਸਿੰਘ)ਅਨਵੀਕਸਟ(ਸੰਤੋਸ਼ ਸੁਪੇਕਰ)। ਪ੍ਰੋਗਰਾਮ ਵਿੱਚ ਸ੍ਰੀ ਰੋਸ਼ਨ ਫੂਲਤੀ ਯਾਦਗਾਰੀ ਮਿੰਨੀ ਕਹਾਣੀ ਲਾਈਫਟਾਈਮ ਅਚੀਵਮੈਂਟ ਐਵਾਰਡ 2023 ਸੁਰਿੰਦਰ ਕੈਲੇ,ਰਵੀ ਪ੍ਰਭਾਕਰ ਲਘੂਕਥਾ ਸਨਮਾਨ 2023,ਡਾ ਰਾਮ ਕੁਮਾਰ ਘੋਟੜਾ(ਰਾਜਸਥਾਨ), ਊਸ਼ਾ ਪ੍ਰਭਾਕਰ ਲਘੂਕਥਾ ਸਨਮਾਨ 2023(ਡਾ ਨੀਰਜਾ ਸ਼ਰਮਾ)ਸ੍ਰੀ ਰਾਜਿੰਦਰ ਕੁਮਾਰ ਨੀਟਾ ਯਾਦਗਾਰੀ ਮਿੰਨੀ ਕਹਾਣੀ ਸੋਮਾ ਕਲਸੀਆ,ਯੁਵਾ ਲੇਖਕ ਪੁਰਸਕਾਰ,ਗੁਰਬਚਨ ਸਿੰਘ ਕੋਹਲੀ ਯਾਦਗਾਰੀ ਮਿੰਨੀ ਕਹਾਣੀ ਪੁਰਸਕਾਰ ਕੁਲਦੀਪ ਅਰੋੜਾ।ਇਸ ਤੋਂ ਇਲਾਵਾ ਮਿੰਨੀ ਕਹਾਣੀ ਮੁਕਾਬਲਿਆਂ ਦੇ ਜੇਤੂਆਂ ਨੂੰ ਵੀ ਇਨਾਮ ਵੰਡੇ ਗਏ। ਪ੍ਰੋਗਰਾਮ ਭਾਸ਼ਾ ਤੇ ਸਭਿਆਚਾਰ ਦੇ ਸੀਮਤ ਦਾਇਰੇ ਨੂੰ ਤੋੜਦਾ ਹੋਇਆ ਅਭੁੱਲ ਯਾਦਾਂ ਵੰਡ ਗਿਆ। ਸਮੁੱਚਾ ਪ੍ਰੋਗਰਾਮ ਬਹੁਤ ਅਪਣੱਤ ਤੇ ਮੇਲ ਜੋਲ ਨਾਲ ਭਰਪੂਰ ਵਾਤਾਵਰਨ ਵਿੱਚ ਆਯੋਜਿਤ ਹੋਇਆ। ਦੂਸਰੇ ਰਾਜਾਂ ਤੇ ਦੇਸ਼ਾਂ ਤੋ ਆਏ ਸਾਹਿਤਕਾਰਾਂ ਨਾਲ ਮਿਲ ਕੇ ਬਹੁਤ ਸਾਰੇ ਯਾਦਗਾਰੀ ਪਲਾਂ ਦੀ ਸਾਂਝ ਪਈ। ਪ੍ਰੋਗਰਾਮ ਦੇ ਸਫਲ ਮੰਚਨ ਲਈ ਸਮੁੱਚੀ ਟੀਮ ਨੂੰ ਬਹੁਤ ਸਾਰੀਆਂ ਮੁਬਾਰਕਾਂ ਤੇ ਭਵਿੱਖ ਲਈ ਸ਼ੁਭਕਾਮਨਾਵਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly