ਜਾਨ ਹੈ ਜਹਾਨ ਹੈ –ਡਾ ਹਰੀ ਕ੍ਰਿਸ਼ਨ

ਹਰੀ ਕ੍ਰਿਸ਼ਨ ਬੰਗਾ

 ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਤਿਉਹਾਰਾਂ ਦਾ ਸੀਜਨ, ਮਿਠਾਈਆਂ ਦੀ ਭਰਮਾਰ ਤੇ ਸਾਨੂੰ ਸੁਚੇਤ ਹੋਣ ਦੀ ਲੋੜ, ਭਲਾ ਕਿਉਂ? ਕਿਉਂਕੇ ਸਾਡੀ ਸੇਹਿਤ ਦਾ ਸਵਾਲ ਹੈ!!* ਜਾਨ ਹੈ ਜਹਾਨ ਹੈ *
ਚੰਗੀ ਤੰਦਰੁਸਤ ਸੇਹਿਤ ਨਾਲ ਹੀ ਤਿਉਹਾਰਾਂ ਦਾ ਅਨੰਦ ਮਾਣਿਆ ਜਾ ਸਕਦਾ ਹੈ।
ਹਰ ਖੁਸ਼ੀ ਦੇ ਮੌਕੇ ਤੇ ਮਿਠਾਈ ਦੀ ਲੋੜ ਪੈਂਦੀ ਹੈ। ਕਿਉਂਕੇ ਮੂੰਹ ਮਿੱਠਾ ਤਾਂ ਇਸ ਨਾਲ ਹੀ ਹੁੰਦਾ ਹੈ। ਸੋ ਹਮੇਸ਼ਾ ਮਿਠਾਈ ਸਾਫ ਸੁਥਰੀ ਦੁਕਾਨ ਤੋਂ ਲੈਣੀ ਚਾਹੀਦੀ ਹੈ। ਜਿੱਥੇ ਕਿ ਇਹ ਸਾਫ ਸੁਥਰੀ ਜਗ੍ਹਾ ਤੇ ਬਣਾਈ ਗਈ ਹੋਵੇ, ਇਹ ਨਾ ਹੋਵੇ ਕਿ ਸਾਥੋਂ ਪਹਿਲਾਂ ਚੂਹਿਆਂ ਨੇ ਮੂੰਹ ਮਿੱਠਾ ਕੀਤਾ ਹੋਵੇ!!
ਇਹਨਾਂ ਦੇ ਨਾਲ ਨਾਲ ਇੱਕ ਹੋਰ ਗੱਲ ਦਾ ਖਿਆਲ ਰੱਖਣ ਦੀ ਲੋੜ ਹੈ, ਉਹ ਇਹ ਹੈ ਮਿਠਾਈ ਤਾਂ ਗੱਤੇ ਦੇ ਡੱਬੇ ਵਿੱਚ ਹੀ ਮਿਲਣੀ ਹੈ, ਜੋ ਵੱਖ ਵੱਖ ਡਿਜ਼ਾਈਨ ਦੇ ਬਣੇ ਹੁੰਦੇ ਹਨ, ਉਹਨਾਂ ਦੀ ਖਿੱਚ ਵਿੱਚ ਕੀਤੇ ਗੱਤੇ ਵੀ ਮਿਠਾਈ ਦੇ ਭਾਅ ਹੀ ਨਾ ਖਰੀਦੀ ਜਾਈਏ। ਉਸ ਦਾ ਵਜ਼ਨ ਅਲੱਗ ਹੋਣਾ ਚਾਹੀਦਾ ਹੈ।
ਮਿਠਾਈ ਬਣਾਉਣ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਮਿਠਾਈ ਵਿੱਚ ਵਰਤਣ ਵਾਲੇ ਰੰਗ ਖਾਣ ਵਾਲੇ ਰੰਗ ਵਰਤਣ, ਨਾ ਕੇ ਆਮ ਰੰਗ ਕਿਉਂਕੇ ਆਮ ਰੰਗ ਗੰਭੀਰ ਰੋਗ ਉਤਪਨ ਕਰਦੇ ਹਨ।
ਜੇ ਅਸੀਂ ਲੋਕਾਂ ਦੇ ਖੈਰ ਗਵਾਹ ਬਣਾਂਗੇ, ਰੱਬ ਸਾਡਾ ਖੈਰ ਗਵਾਹ ਬਣੂਗਾ। ਕੋਸ਼ਿਸ਼ ਕਰੀਏ , ਆਪਣੇ ਪਰਿਵਾਰਾਂ ਨੂੰ ਹੱਕ ਹਲਾਲ ਦੀ ਕਮਾਈ ਖਿਲਾਈਏ ਤੇ ਸਾਡੇ ਪਰਿਵਾਰ ਸਾਡੇ ਹਿਤੈਸ਼ੀ ਬਣਨ।
****** ਇਕੋ ਆਸ ਨਾਲ ******
ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਅਦਾਰਸ਼ ਸੋਸ਼ਿਲ ਵੈਲਫ਼ੇਅਰ ਸੋਸਾਇਟੀ ਪੰਜਾਬ
        ਪ੍ਰਮਾਨਿਤ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਤਰੀ ਮੌਤ ਦਰ ਘਟਾਉਣ ਲਈ ਗਰਭਵਤੀਆਂ ਦੇ ਸਾਰੇ ਟੈਸਟ ਯਕੀਨੀ ਬਣਾਏ ਜਾਣ – ਸਿਵਲ ਸਰਜਨ ਡਾ ਪਵਨ ਕੁਮਾਰ
Next articleਨੋਟਾਂ ਨੂੰ ਕਦੇ ਵੀ ਥੁੱਕ ਲਾਕੇ ਨਾ ਗਿਣੋ–ਡਾ਼ ਹਰੀ ਕ੍ਰਿਸ਼ਨ