ਅੱਗ ਨਾ ਲਾਈਏ

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

ਪਰਤ ਧਰਤੀ ਦੀ ਮੱਚ ਜਾਣੀ ਹੈ,
ਜੇ ਅੱਗ ਖੇਤੀਂ ਅਸੀਂ ਲਗਾਵਾਂਗੇ।

ਉਪਜਾਊ ਸ਼ਕਤੀ ਨਹੀਂ ਰਹਿਣੀ,
ਫਿਰ ਫਸਲਾਂ ਕਿਵੇਂ ਉਗਾਵਾਂਗੇ।

ਧਰਤੀ ਨੂੰ ਕੈਂਸਰ ਹੋ ਚੱਲਿਆ,
ਆਪਾਂ ਕਿਥੋਂ ਇਲਾਜ ਕਰਾਵਾਂਗੇ।

ਹੁਣ ਭੁੱਖਿਆਂ ਤਾਂਈ ਰਜਾਉਂ ਦੇ ਹਾਂ,
ਫੇਰ ਆਪ ਭੁੱਖੇ ਰਹਿ ਜਾਵਾਂਗੇ।

ਪੰਛੀ,ਰੁੱਖ,ਜੀਵ ਵੀ ਨਹੀਂ ਰਹਿਣੇ,
ਕਿਵੇਂ ਇਨਾਂ ਦੀ ਹੋਂਦ ਬਚਾਵਾਂਗੇ।

ਇਹ ਧਰਤੀ ਨੇ ਬੰਜ਼ਰ ਹੋ ਜਾਣਾ,
ਕਿਸ ਗ੍ਰਹਿ ਤੋਂ ਅੰਨ ਮੰਗਾਵਾਂਗੇ।

ਰਹਿੰਦੇ ਸਮੇਂ ਗ਼ੌਰ ਜੇ ਨਾ ਕੀਤੀ,
ਪੱਤੋ, ਫਿਰ ਪਿੱਛੋਂ ਪਛਤਾਵਾਂਗੇ।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 94658-21417

Previous articleਹਰਜੀਵਨ ਕੌਰ ਹੀਰ ਨੇ ਤੀਜੀ ਵਾਰ ਕੀਤਾ ਸੂਬਾ ਫਤਹਿ
Next articleਬਾਲ ਕਹਾਣੀ : ਚਲਾਕ ਰਾਧਾ