ਹਰਜੀਵਨ ਕੌਰ ਹੀਰ ਨੇ ਤੀਜੀ ਵਾਰ ਕੀਤਾ ਸੂਬਾ ਫਤਹਿ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਦੇਹਰੀਵਾਲ ਵਿਖੇ ਚੱਲ ਰਹੇ ਸਕੂਲਾਂ ਦੇ ਰਾਜ ਪੱਧਰੀ ਵੇਟਲਿਫਟਿੰਗ ਮਹਾਂਕੁੰਭ ਮੁਕਾਬਲਿਆਂ ਵਿੱਚ ਸੂਬੇ ਦੇ ਹਰ ਇੱਕ ਜ਼ਿਲ੍ਹੇ ਦੇ ਸਕੂਲਾਂ ਦੇ ਖਿਡਾਰੀਆਂ ਤੇ ਖਿਡਾਰਨਾ ਨੇ ਵੱਧ ਚੜ ਕੇ ਹਿੱਸਾ ਲਿਆ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੈਂਦੇ ਪਿੰਡ ਦੋਸਾਂਝ ਖੁਰਦ ਦੇ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਚੌਨਗਰਾ ਅਤੇ ਰਾਜਾ ਸਾਹਿਬ ਸਪੋਰਟਸ ਕਲੱਬ ਦੀ ਖਿਡਾਰਨ ਹਰਜੀਵਨ ਕੌਰ ਹੀਰ ਨੇ ਆਪਣੇ 40 ਕਿੱਲੋ ਭਾਰ ਵਰਗ ਵਿੱਚ ਹਿੱਸਾ ਲਿਆ ਅਤੇ ਬਹੁਤ ਹੀ ਫਸਵੇਂ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਿਲ ਕਰਦੇ ਹੋਏ ਸਿਲਵਰ ਮੈਡਲ ਪ੍ਰਾਪਤ ਕੀਤਾ ਅਤੇ ਆਪਣਾ ਤੀਜਾ ਰਾਜ ਪੱਧਰੀ ਮੈਡਲ ਆਪਣੇ ਜ਼ਿਲ੍ਹੇ, ਸਕੂਲ ਅਤੇ ਆਪਣੇ ਕਲੱਬ ਦੀ ਝੋਲੀ ਪਾਇਆ। ਜ਼ਿਕਰਯੋਗ ਹੈ ਕੇ ਖ਼ਬਰ ਲਿਖੇ ਜਾਣ ਤੱਕ ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਦੀਆਂ ਹੋਰ ਖਿਡਾਰਨਾਂ ਬੇਬੀ ਗੁਣਾਚੌਰ ਨੇ ਆਪਣੇ 45 ਕਿੱਲੋ ਭਾਰ ਵਰਗ ਵਿੱਚ ਦੂਜਾ ਸਥਾਨ ਹਾਸਿਲ ਕਰਦੇ ਹੋਏ ਸਿਲਵਰ ਅਤੇ ਮਨਦੀਪ ਕੌਰ ਦੋਸਾਂਝ ਖੁਰਦ ਨੇ ਆਪਣੇ 55 ਕਿੱਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਹਾਸਿਲ ਕਰਦੇ ਹੋਏ ਗੋਲਡ ਮੈਡਲ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ ਦੀ ਇਨਾਮਾਂ ਦੀ ਵੰਡ ਹੁਸ਼ਿਆਰਪੁਰ ਜ਼ਿਲ੍ਹਾ ਸਿੱਖਿਆ ਅਫ਼ਸਰ ਲਲਿਤਾ ਅਰੋੜਾ ਨੇ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਅਰਜੁਨ ਅਵਾਰਡੀ ਵੇਟਲਿਫਟਰ ਤਾਰਾ ਸਿੰਘ, ਇੰਸਪੈਕਟਰ ਮੀਨਾ ਪਵਾਰ ਅਤੇ ਕੋਚ ਅਰਵਿੰਦਰ ਬਸਰਾ, ਪੀ ਟੀ ਆਈ ਮੈਡਮ ਅਮਨਦੀਪ ਕੌਰ ਖਟਕੜ ਕਲਾਂ, ਸੋਸ਼ਲ ਐਕਟੀਵਿਸਟ ਜਗਦੀਪ ਸਿੰਘ ਹੀਰ, ਵੇਟਲਿਫਟਰ ਤਰਨਜੀਤ ਕੌਰ ਮਜਾਰਾ ਨੌਂ ਆਬਾਦ, ਗੁਰਜੋਤ ਕੌਰ ਗਿੱਲ ਰਾਹੋਂ ਤੋਂ ਇਲਾਵਾ ਪਿੰਡ ਦੇਹਰੀਵਾਲ ਦੀ ਸਮੂਹ ਗ੍ਰਾਮ ਪੰਚਾਇਤ ਅਤੇ ਸੂਬਾ ਪੰਜਾਬ ਦੇ ਤਮਾਮ ਕੋਚ ਸਾਹਿਬਾਨ ਹਾਜ਼ਿਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾਕਟਰ ਮਾਨਵਦੀਪ ਸਿੰਘ ਬੈਂਸ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਜਨਰਲ ਅਤੇ ਲੈਪਰੋਸਕੋਪਿਕ ਸਰਜਨ ਨਿਯੁਕਤ
Next articleਅੱਗ ਨਾ ਲਾਈਏ