ਅੱਜ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਦਿਖਾਈ ਨਹੀਂ ਦੇ ਰਹੀ : ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ

ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ
ਹੁਸ਼ਿਆਰਪੁਰ (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਪਣੇ ਖਾਸ ਕਰੀਬੀ ਵਿਭਵ ਕੁਮਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਲਾਹਕਾਰ ਨਿਯੁਕਤ ਕਰਨ ਨਾਲ ਪੰਜਾਬ ਦੇ ਮੁੱਖ ਮੰਤਰੀ ਕਠਪੁਤਲੀ ਬਣ ਕੇ ਰਹਿ ਗਏ ਹਨ। ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਕਦੀ ਵੀ ਬਦਲਿਆ ਜਾ ਸਕਦਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਸਾਬਕਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ( ਸ਼ਹਿਰੀ ) ਨੇ ਪੱਤਰਕਾਰਾਂ ਨਾਲ ਕੀਤਾ ਉਹਨਾਂ ਕਿਹਾ ਕਿ ਪੰਜਾਬ ਦੀ ਤਰਸਯੋਗ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ। ਪੰਚਾਇਤੀ ਚੋਣਾਂ ਵਿੱਚ ਕਾਨੂੰਨ ਵਿਵਸਥਾ ਤੇ ਗੈਂਗਸਟਰ ਭਾਰੀ ਪੈ ਰਹੇ ਹਨ ਅਤੇ ਆਮ ਆਦਮੀ ਪਾਰਟੀ ਗੈਂਗਸਟਰਬਾਦ ਦੇ ਬਲ ਤੇ ਲੋਕਤੰਤਰ ਨੂੰ ਚੁਣੌਤੀ ਦੇ ਰਹੇ ਹਨ। ਪਿੰਡਾਂ ਵਿੱਚ ਹੋਣ ਜਾ ਰਹੀਆਂ ਪੰਚਾਇਤੀ  ਚੋਣਾ ਵਿੱਚ ਆਪਣੇ ਮਨਮਾਨੇ ਵਿਅਕਤੀ ਨੂੰ ਜਿਤਾਉਣ ਦੇ ਲਈ ਜਿੱਤਣ ਵਾਲਿਆਂ ਨੂੰ ਚੋਣ ਨਾ ਲੜਨ ਦੇ ਹੁਕਮ ਵੀ ਦਿੱਤੇ ਜਾ ਰਹੇ ਹਨ। ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਦਿਖਾਈ ਨਹੀਂ ਦੇ ਰਹੀ। ਉਹਨਾਂ ਕਿਹਾ ਕਿ ਸਨੈਚਰ ਜਿੱਥੇ ਚਾਹੇ ਉਥੇ ਵਾਰਦਾਤ ਕਰ ਰਹੇ ਹਨ ਹਰ ਪਾਸੇ ਗੈਂਗਸਟਰਾ ਦੇ ਸਹਿਮ ਨਾਲ ਪਬਲਿਕ ਸਹਿਮੀ ਹੋਈ ਹੈ ਉਹਨਾਂ ਕਿਹਾ ਕਿ  ਪੁਲਿਸ ਜਗ੍ਹਾ-ਜਗ੍ਹਾ ਤੇ ਨਾਕੇ ਲਗਾ ਕੇ ਚੈਕਿੰਗ ਕਰ ਰਹੀ ਹੈ ਅਤੇ ਚਲਾਨ ਕੱਟ ਰਹੀ ਹੈ ਪਰ ਚਿੱਟੇ ਦੇ ਸੁਦਾਗਰਾਂ ਵੱਲ ਨੂੰ ਮੂੰਹ ਨਹੀਂ ਕਰ ਰਹੀ ਥਾਂ ਥਾਂ ਤੇ ਚਿੱਟੇ ਦੇ ਨਸ਼ੇ ਨਾਲ ਨੌਜਵਾਨਾਂ ਦੀਆ ਮੌਤਾਂ ਹੋ ਰਹੀਆਂ ਹਨ ਅਤੇ ਪੰਜਾਬ ਦੇ ਹਾਲਾਤ ਦਿਨੋ ਦਿਨੀ ਬਦ ਤੋ ਬਦਤਰ ਹੁੰਦੇ ਜਾ ਰਹੇ ਹਨ ! ਉਹਨਾਂ ਕਿਹਾ ਕਿ  ਪੰਜਾਬ ਦੇ ਹਾਲਾਤ ਨਾਜ਼ੁਕ ਦੌਰ ਵਿੱਚ ਪੁੱਜ ਗਏ ਹਨ ਇਸ ਕਰਕੇ ਹੁਣ ਸਰਕਾਰ ਨੂੰ ਲੋਕਤਾਂਤਰਿਕ ਸਰਕਾਰ ਨਹੀਂ ਕਿਹਾ ਜਾ ਸਕਦਾ। ਆਮ ਆਦਮੀ ਪਾਰਟੀ ਦੇ ਸੁਪਰੀਮੋ ਇਹ ਜਾਣ ਗਏ ਹਨ ਕਿ ਆਉਣ ਵਾਲੀਆਂ ਚੋਣਾ ਉਨ੍ਹਾਂ ਤੇ ਬਹੁਤ ਹੀ ਬੁਰੀ ਤਰ੍ਹਾਂ ਭਾਰੀ ਪੈਣ ਵਾਲੀਆਂ ਹਨ ਜਿਸ ਨੂੰ ਦੇਖਦੇ ਹੋਏ ਪੰਜਾਬ ਵਿੱਚ ਦਖਲ-ਅੰਦਾਜ਼ੀ ਸ਼ੁਰੂ ਹੋ ਗਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleSAMAJ WEEKLY = 08/10/2024
Next articleਆਪਣੇ ਜਨਮ ਦਿਨ ‘ਤੇ ਖੂਨਦਾਨ ਕਰਕੇ ਨੀਤੀ ਤਲਵਾੜ ਨੇ ਲੋਕਾਂ ਨੂੰ ਖੂਨਦਾਨ ਕਰਨ ਲਈ ਕੀਤਾ ਪ੍ਰੇਰਿਤ।