ਇਹੋ ਹਮਾਰਾ ਜੀਵਣਾ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ) 

ਕਾਮਰੇਡ ਦਾ ਪੁੱਤ, ਸਿੱਖਿਆ ਮਿਲੀ ਘਰੋਂ, ਨਾਸਤਿਕ ਐਸੇ, ਰੱਬ ਨੂੰ ਨ੍ਹੀਂ ਸੀ ਮੰਨਦੇ ਅੱਖਾਂ ਮੀਚ ਕੇ।
ਅਨਪੜ੍ਹ ਬੇਬੇ ਕਹਿੰਦੀ,ਜੀਹਦਾ ਕੋਈ ਨ੍ਹੀਂ ਹੁੰਦਾ, ਰੱਬ ਬਹੁੜਦਾ, ਉਹਨਾਂ ਦੀ ਤਕਲੀਫ ਤੇ।
ਵੱਡੀ ਫੈਮਿਲੀ ਸੀ,ਅਣਗਿਣਤ ਭੈਣਾਂ ਭਰਾਵਾਂ
ਦੀ, ਲੈਂਡ-ਲੌਰਡ ਸੀ ਭਾਵੇਂ, ਪੈਸੇ-ਟਕੇ ‘ਤੇ ਤੋਟ ਦਾ ਪ੍ਰਛਾਵਾਂ ਸੀ।
ਮਨੀਆਡਰ ਭੇਜਦਾ ਸੀ ਅੱਲਾ, ਪਰ ਉਸ ਤੇ ਮੇਰਾ ਸਿਰਨਾਵਾਂ ਨ੍ਹੀਂ ਸੀ,
ਖੁਦਾ ਪਰਖਦਾ ਸੀ ਸਾਨੂੰ, ਨਾਲ ਬੇਬੇ ਦੀਆਂ ਦੁਆਵਾਂ ਸੀ।
ਮੁਢਲੀ ਉਮਰ ਲਾਪਰਵਾਹੀ ਦੀ, ਸਿਰੇ ਦਾ ਸ਼ਰਾਰਤੀ ਵੀ,
ਛੋਟੀਆਂ ਬਗੀਚੀਆਂ ‘ਚੋਂ, ਚੋਰੀ ਫਲ ਤੋੜਨ ਵਾਲੀ ਸਾਡੀ ਪਾਰਟੀ ਸੀ।
ਸਾਈਕਲਾਂ ਤੇ ਹਾਈ ਸਕੂਲ ਜਾਣਾ,ਦਸ ਕਿ.ਮੀ. ਦੀ ਔਝੜਾਂ ਵਾਲੀ ਵਾਟ ਸੀ,
ਹੋਮ-ਵਰਕ ਕਰਦੇ ਨ੍ਹੀਂ ਸੀ, ਕਿਤਾਬਾਂ ਨਾ ਹੋਣ ਦਾ ਬਹਾਨਾ,ਸੜਕ ਵੀ ਧੱਕਾ-ਸਟਾਟ ਸੀ।
ਖਿੱਚ-ਧੂਹ ਕੇ ਦਸਵੀਂ ਕੀਤੀ,ਤੀਸਰੇ ਦਰਜੇ ‘ਚ ਕਮਾਲ ਹੋ ਗਈ,
ਪ੍ਰੈਪ ਕੀਤੀ ਮਹਿੰਦਰਾ ਕਾਲਜ ਤੋਂ, ਚਾਲ਼ੀ ਪ੍ਰਤੀਸ਼ਤ ਨਾਲ ਜੀ।
ਚੰਡੀਗੜ੍ਹ ਜਾ ਕੇ ਡਿਗਰੀ ਕੀਤੀ, ਸਾਲਾਨਾ ਪੇਪਰਾਂ ਚ ਫਸਟ ਆ ਗਿਆ,
ਫਸਟ ਡਿਵੀਜ਼ਨ ਚ ਐਮਏ ਤੇ ਬੀਐਡ ਕੀਤੀ, ਸਭ ਨੂੰ ਹੈਰਾਨੀ ਚ ਪਾ ਗਿਆ।
ਲੱਗਿਆ ਕਿਸਮਤ ਨੇ,,ਗੱਡੀ ਟੌਪ ਗੇਅਰ ‘ਚ ਪਾ ਦਿੱਤੀ,
ਰੱਬ ਨੇ ਕੇਂਦਰ ਦੇ ਮਹਿਕਮੇ ‘ਚ, ਨੌਕਰੀ ਲਾ ਦਿੱਤੀ।
ਉਹਨਾਂ ਵੇਲਿਆਂ ‘ਚ ਪਿੰਡਾਂ ‘ਚ ਕੋਈ ਕੋਈ ਪੜ੍ਹਦਾ ਸੀ, ਹੋ ਗਈ ਬੱਲੇ-ਬੱਲੇ,
ਟੱਬਰ ਸਾਰਾ ਖੁਸ਼ ਕੀਤਾ, ਜ਼ਿੰਦਗੀ ਚ ਸਭ ਨਾਲ ਮਿਲ ਕੇ ਚੱਲੇ।

ਅਮਰਜੀਤ ਸਿੰਘ ਤੂਰ,

ਪਿੰਡ ਕੁਲਬੁਰਛਾਂ ਜਿਲਾ ਪਟਿਆਲਾ, ਹਾਲ-ਆਬਾਦ#639/40ਏ ਚੰਡੀਗੜ੍ਹ।

ਫੋਨ ਨੰਬਰ : 9878469639

Previous articleਭਾਰਤ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਲਈ ਕੁਝ ਨਹੀਂ ਕਰਾਂਗੇ’, ਚੀਨ ਨੂੰ ਲੈ ਕੇ ਮਾਲਦੀਵ ਦੇ ਰਾਸ਼ਟਰਪਤੀ ਦਾ ਵੱਡਾ ਬਿਆਨ
Next articleਪਿੰਡ ਮੰਡੀ ਵਿਖੇ ਅੱਖਾਂ ਦਾ ਦੂਸਰਾ ਫਰੀ ਚੈੱਕ-ਅੱਪ ਤੇ ਆਪ੍ਰੇਸ਼ਨ ਕੈਂਪ ਲਗਾਇਆ