ਕਲਮਾਂ ਦੇ ਕਦਰਦਾਨ ਵੀ ਪਰੇ ਤੋਂ ਪਰੇ ਪਏ ਹਨ

ਅਮਰੀਕ ਸਿੰਘ ਤਲਵੰਡੀ ਕਲਾਂ
(ਸਮਾਜ ਵੀਕਲੀ) ਮੈਂ ਆਪਣੀ ਜ਼ਿੰਦਗੀ ਵਿੱਚ ਮਾਣ ਸਨਮਾਨਾਂ ਪੱਖੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ ਕਿਉਂਕਿ ਮੇਰੀ ਕਲਮ ਨੇ ਓਨਾਂ ਕੁੱਝ ਲਿਖਿਆ ਨਹੀਂ ਜਿਨ੍ਹਾਂ ਕਲਮ ਪ੍ਰੇਮੀਆਂ ਨੇ ਮੈਨੂੰ  ਮਾਣ ਸਨਮਾਨ ਬਖਸ਼ ਦਿੱਤਾ ਹੈ।ਸਰਪੰਚ ਤੋਂ ਲੈ ਕੇ ਦੇਸ਼ ਦੇ ਰਾਸ਼ਟਰਪਤੀ ਕੋਲੋਂ ਮੇਰੀ ਕਲਮ ਨੂੰ ਮਾਣ ਸਤਿਕਾਰ ਮਿਲ ਚੁੱਕਾ ਹੈ।ਮੈਂ ਅਕਸਰ ਹੀ ਸੋਚਦਾ ਰਹਿੰਦਾ ਹਾਂ ਕਿ ਇਸ ਤੋਂ ਵੱਡਾ ਕੋਈ ਸਨਮਾਨ ਹੋ ਹੀ ਨਹੀਂ ਸਕਦਾ ਪਰ ਕੱਲ੍ਹ ਅਚਾਨਕ ਹੀ ਮੇਰੇ ਘਰ ਪਹਿਲੀ ਵੇਰ ਜਦੋਂ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਉੱਚ ਕੋਟੀ ਦੇ ਵਕੀਲ ਸੇਵਾ ਮੁੱਕਤ ਜ਼ਿਲ੍ਹਾ ਅਟਰਾਨੀ ਸ਼੍ਰੀ ਮਿੱਤਰ ਸੈਨ ਮੀਤ ਦਾ ਟੈਲੀਫੂਨ ਆਇਆ ਕਿ ਤੁਸੀਂ ਅੱਜ ਘਰ ਹੀ ਹੋ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਮੈਂ ਹੈਰਾਨ ਸੀ ਐਡੀ -ਵੱਡੀ ਸ਼ਖਸੀਅਤ ਨੇ ਮੈਨੂੰ ਮਿਲਣਾ ਆਉਣਾ ਹੈ ਮੈਨੂੰ ਯਕੀਨ ਨਹੀਂ ਆ ਰਿਹਾ ਸੀ।ਮੈਂ ਉਹਨਾਂ ਨੂੰ ਕਹਿ ਦਿੱਤਾ ਹਾਂ ਜੀ ਮੈਂ ਘਰ ਹੀ ਹਾਂ।ਉਹ ਜਦੋਂ ਆਏ ਮੇਰੇ ਨਾਲ ਗੱਲਾਂ ਕੀਤੀਆਂ ਕਿ ਮੈਂ ਤੁਹਾਡੀ ਕਲਮ ਦਾ ਬਹੁਤ ਵੱਡਾ ਪ੍ਰੇਮੀ ਹਾਂ ਤੁਸੀਂ ਸੋਸ਼ਲ ਮੀਡੀਏ ਤੇ ਬਹੁਤ ਸਰਗਰਮ ਰਹਿੰਦੇ ਹੋ ਮੈਂ ਹਰ ਰੋਜ਼ ਤੁਹਾਡੀਆਂ ਸਰਗਰਮੀਆਂ ਵੇਖਦਾ ਹਾਂ ਅਤੇ ਤੁਹਾਡੀਆਂ ਲਿਖਤਾਂ ਪੜ੍ਹਦਾ ਹਾਂ।ਮੈਂ ਅੱਜ ਤੁਹਾਡੇ ਘਰ ਤੁਹਾਡਾ ਸਨਮਾਨ ਕਰਨ ਆਇਆ ਹਾਂ ਤੁਸੀਂ ਅਕਸਰ ਹੀ ਸਫਾਰੀ ਸੂਟ ਪਹਿਨਦੇ ਹੋ ਤੁਹਾਡੇ ਵਾਸਤੇ ਸਫਾਰੀ ਸੂਟ ਹੀ ਸਨਮਾਨ ਵਜੋਂ ਲੈ ਕੇ ਆਇਆ ਹਾਂ ਨਾਲ ਹੀ ਹੱਸ ਕੇ ਕਹਿੰਦੇ ਤਲਵੰਡੀ ਇਹਨੂੰ ਲੈਣ- ਦੇਣ ਵਾਲਾ ਹੀ ਨਾ ਸਮਝ ਲਿਓ ਤੁਹਾਡੀਆਂ ਸਰਗਰਮੀਆਂ ਵੇਖ ਕੇ ਮਹਿੰਗੇ ਤੋਂ ਮਹਿੰਗਾ ਲਿਆਂਦਾ ਹੈ।ਮੈਂ ਕਦੇ ਉਹਨਾਂ ਵੱਲ ਵੇਖ ਰਿਹਾ ਸੀ ਕਦੇ ਸਨਮਾਨ ਵੱਲ ਵੇਖ ਰਿਹਾ ਸੀ ਸੱਚ ਜਾਣਿਓ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਮੈਂ ਸਗੋਂ ਕਿਹਾ ਤੁਸੀਂ ਸਫਾਰੀ ਸੂਟ ਲੈ ਕੇ ਆਏ ਹੋ ਤੁਸੀਂ ਇੱਕ ਰੁਮਾਲ ਨਾਲ ਹੀ ਸਨਮਾਨਿਤ ਕਰ ਦਿੰਦੇ ਮੇਰੇ ਵਾਸਤੇ ਉਹ ਹੀ ਬਹੁਤ ਮਾਣ ਵਾਲੀ ਗੱਲ ਸੀ।ਸੱਚ ਜਾਣਿਓ ਇਹ ਸਨਮਾਨ ਮੇਰੇ ਘਰ ਵਿੱਚ ਪਏ ਸਾਰੇ ਸਨਮਾਨਾਂ ਨਾਲੋਂ ਵੱਡਾ ਸਨਮਾਨ ਜਾਪ ਰਿਹਾ ਹੈ।ਇਸ ਸਨਮਾਨ ਵਿੱਚ ਮਹਾਨ ਸ਼ਖਸੀਅਤ ਦਾ ਪਿਆਰ ਸਤਿਕਾਰ ਮੁਹੱਬਤ ਹੈ।ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ ਸੀ ਕਿ ‘ਕਲਮਾਂ ਦੇ ਕਦਰਦਾਨ ਵੀ ਪਰੇ ਤੋਂ ਪਰੇ ਪਰੇ”ਪਏ ਹਨ।ਉਹਨਾਂ ਨੇ ਜ਼ਿਆਦਾ ਨਾਵਲ ਲਿਖੇ ਕਰਕੇ ਮੈਂ ਵੀ ਆਪਣੀ ਕਹਾਣੀਆਂ ਦੀ ਕਿਤਾਬ “ ਮਾਂ ਦਾ ਮਰਨਾ “ ਉਹਨਾਂ ਨੂੰ ਸਤਿਕਾਰ ਸਹਿਤ ਭੇਟ ਕੀਤੀ ਸੀ।ਦੋਸਤੋ ਤੁਸੀਂ ਇਸ ਮਣਾਂ ਮੂੰਹੀਂ ਮਿਲੇ ਮਾਣ ਸਨਮਾਨ ਨੂੰ ਕਿਵੇਂ ਵੇਖ ਰਹੇ ਹੋ ਜਦੋਂ ਦੱਸਣ ਦੀ ਖੇਚਲ ਕਰੋਗੇ ਮੈਂ ਵੀ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਾਂਗਾ ਜੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਖਰੀਆਂ ਖਰੀਆਂ
Next articleਕੁੰਵਰ ਵਿਜੈ ਪ੍ਰਤਾਪ ਸਿੰਘ ਐਮ.ਐਲ.ਏ. ਦੀ ਧਰਮ ਪਤਨੀ ਸ਼੍ਰੀਮਤੀ ਮਧੂਮਿਤਾ ਸਿੰਘ ਜੀ ਦੇ ਅਕਾਲ ਚਲਾਣੇ ਦੀ ਮਿੱਠੀ ਯਾਦ ਵਿੱਚ