ਕਰਾਟੇ ਖਿਡਾਰਨ ਗੁਰਨੀਤ ਥਿੰਦ ਨੇ ਸਟੇਟ ਪੱਧਰੀ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤ ਕੇ ਯੂ ਏ ਈ ਚੈਂਪੀਅਨਸ਼ਿਪ ਲਈ ਜਗ੍ਹਾ ਬਣਾਈ

ਗੁਰਨੀਤ ਥਿੰਦ
ਕਪੂਰਥਲਾ,(ਸਮਾਜ ਵੀਕਲੀ)  ( ਕੌੜਾ )– ਬ੍ਰਿਟਿਸ਼ ਵਿਕਟੋਰੀਆ ਸੁਲਤਾਨਪੁਰ ਲੋਧੀ ਸਕੂਲ ਦੀ ਪਹਿਲੀ ਕਲਾਸ ਦੀ ਵਿਦਿਆਰਥਣ ਕਰਾਟੇ ਖਿਡਾਰਨ ਗੁਰਨੀਤ ਥਿੰਦ ਪੁੱਤਰੀ ਅੰਮ੍ਰਿਤ ਪਾਲ ਸਿੰਘ ਥਿੰਦ ਵਾਸੀ ਲੋਹੀਆਂ ਖਾਸ (ਜਲੰਧਰ ) ਨੇ ਕਪੂਰਥਲਾ ਵਿਖੇ ਸਪੋਰਟਸ ਕਰਾਟੇ ਅਕੈਡਮੀ ਕਪੂਰਥਲਾ ਪੰਜਾਬ ਵੱਲੋਂ ਆਯੋਜਿਤ  ਪਹਿਲੀ ਪੰਜਾਬ ਸਟੇਟ
ਗੋਜੂ ਰਿਓ ਕਰਾਟੇ ਚੈਂਪੀਅਨਸ਼ਿਪ – 2024  ਵਿੱਚ ਗੋਲਡ ਮੈਡਲ ਜਿੱਤ ਕੇ ਯੂ ਏ ਈ ਚੈਂਪੀਅਨਸ਼ਿਪ ਲਈ  ਜਗ੍ਹਾ ਬਣਾ ਲਈ ਹੈ। ਇਹ ਜਾਣਕਾਰੀ ਦਿੰਦੇ ਹੋਏ ਯੂਥ ਕਾਂਗਰਸ ਪਾਰਟੀ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਪ੍ਰਭ ਰਤਨਪਾਲ ਨੇ ਦੱਸਿਆ ਕਿ ਕਰਾਟੇ ਖਿਡਾਰਨ ਗੁਰਨੀਤ ਕੌਰ ਥਿੰਦ ਨੇ ਪਿਛਲੇ ਦਿਨੀ ਜ਼ਿਲਾ ਪੱਧਰ ਉੱਤੇ ਕਪੂਰਥਲਾ ਵਿਖੇ ਹੋਈ ਕਰਾਟੇ ਚੈਂਪੀਅਨਸ਼ਿਪ ਵਿੱਚ ਵੀ ਭਾਰ ਵਰਗ 25 ਕਿਲੋਗ੍ਰਾਮ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ ਸੀ ਅਤੇ ਹੁਣ ਸਟੇਟ ਪੱਧਰੀ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਜਿੱਥੇ ਆਪਣੀ ਯੂ ਏ ਈ ਕਰਾਟੇ ਚੈਂਪੀਅਨਸ਼ਿਪ ਲਈ ਜਗ੍ਹਾ ਬਣਾਈ ਹੈ ਉੱਥੇ ਉਸ ਨੇ ਆਪਣੀ ਕਾਬਲੀਅਤ ਅਤੇ ਹੁਨਰ ਨਾਲ ਆਪਣੇ ਸਕੂਲ, ਆਪਣੇ ਮਾਪਿਆਂ ਅਤੇ ਆਪਣੇ ਜਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਉਹਨਾਂ ਦੱਸਿਆ ਕਿ 5 ਨਵੰਬਰ ਨੂੰ ਯੂ ਏ ਈ ਵਿਖੇ ਹੋ ਰਹੀ ਕਰਾਟੇ ਚੈਂਪੀਅਨਸ਼ਿਪ ਲਈ ਕਰਾਟੇ ਖਿਡਾਰਨ ਗੁਰਨੀਤ ਕੌਰ ਥਿੰਦ ਆਪਣੀ ਕਰਾਟੇ ਕੋਚ ਗੁਰਵਿੰਦਰ ਕੌਰ ਦੀ ਅਗਵਾਈ ਹੇਠ ਜਲਦੀ ਰਵਾਨਾ ਹੋਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਪੂਰਥਲਾ ਦੇ ਅਰੋੜਾ ਜੋੜੀ ਨੂੰ ਮਿਲੇਗਾ ਸਟੇਟ ਐਵਾਰਡ
Next articleਖਰੀਆਂ ਖਰੀਆਂ