ਗਲੀਆਂ, ਨਾਲੀਆਂ ਦੇ ਵਿਕਾਸ ਨਾਲੋਂ ਯੁਵਾ ਪੀੜੀ ਦੇ ਵਿਕਾਸ ਲਈ ਨਵੇਂ ਮੌਕੇ ਤਲਾਸ਼ੇ ਜਾਣ-ਠੇਕੇਦਾਰ ਬਲਰਾਜ ਸਿੱਧੂ

ਠੇਕੇਦਾਰ ਬਲਰਾਜ ਸਿੱਧੂ

ਫਿਲੌਰ/ਅੱਪਰਾ (ਸਮਾਜ ਵੀਕਲੀ)  (ਜੱਸੀ) -ਅੱਜ ਅੱਪਰਾ ਵਿਖੇ 15 ਅਕਤੂਬਰ ਨੂੰ  ਹੋ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਗੱਲਬਾਤ ਕਰਦਿਆਂ ਠੇਕੇਦਾਰ ਬਲਰਾਜ ਸਿੱਧੂ ਨੇ ਕਿਹਾ ਕਿ ਹਰ ਵਾਰ ਦੀ ਤਰਾਂ ਇਨਾਂ ਚੋਣਾਂ ‘ਚ ਵੀ ਆਮ ਵੋਟਰ ਬਿਨਾਂ ਕਿਸੇ ਡਰ, ਭੈਅ ਤੇ ਲਾਲਚ ਤੋਂ ਵੋਟ ਦਾ ਇਸੇਤਮਾਲ ਕਰਨ ਤੇ ਇੱਕ ਮਜਬੂਤ ਲੋਕਤੰਤਰ ਦਾ ਹਿੱਸਾ ਬਨਣ | ਉਨਾਂ  ਨੇ ਅੱਗੇ ਕਿਹਾ ਕਿ ਸਿਰਫ ਗਲੀਆਂ ਨਾਲੀਆਂ ਬਣਾਉਣ ਨੂੰ  ਹੀ ਵਿਕਾਸ ਨਾ ਸਮਝਿਆ ਜਾਵੇ ਕਿਉਂਕਿ ਗਲੀਆਂ ਨਾਲੀਆਂ ਤਾਂ ਹਰ ਕੋਈ ਬਣਾ ਸਕਦਾ ਹੈ | ਇੱਕ ਆਦਰਸ਼, ਬੁੱਧੀਮਾਨ ਤੇ ਅਗਾਂਹਵਧੂ ਪੰਚ, ਸਰਪੰਚ ਉਹ ਹੀ ਹੋ ਸਕਦਾ ਹੈ ਜੋ ਕਿ ਸਾਡੀ ਯੁਵਾ ਪੀਡੀ ਦੀ ਸੋਚ ਨੂੰ  ਬਦਲ ਕੇ ਸਮਾਜ ਦੇ ਹਿੱਤ ‘ਚ ਕੰਮ ਕਰਨ ਵਾਲੀ ਬਣਾ ਸਕੇ ਤੇ ਯੁਵਾ ਪੀੜੀ ਲਈ ਬਿਹਤਰ ਸਿਹਤ ਸਹੂਲਤਾਂ, ਸਿੱਖਿਆ, ਰੁਜਗਾਰ ਤੇ ਸਵੈ ਨਿਰਭਰਤਾ ਦੇ ਮੌਕੇ ਪ੍ਰਦਾਨ ਕਰ ਸਕੇ | ਜੇਕਰ ਅਸੀਂ ਸਿਹਤਮੰਦ, ਸਿੱਖਿਅਤ ਤੇ ਸਵੈ ਨਿਰਭਰ ਹੋਵਾਂਗੇ ਤਾਂ ਸਾਨੂੰ ਸਾਡੇ ਤੇ ਸਾਡੇ ਸਮਾਜ ਦੇ ਵਿਕਾਸ ਤੋਂ ਕੋਈ ਵੀ ਤਾਕਤ ਨਹੀਂ ਰੋਕ ਸਕਦੀ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੌਣੇ ਕਿਰਦਾਰ ਪਿੰਡਾਂ ਅੰਦਰ ਤੇਰ-ਮੇਰ ਦੀ ਜ਼ਹਿਰੀਲੀ ਫ਼ਸਲ ਬੀਜਣ ਦਾ ਕੰਮ ਕਰ ਰਹੇ ਹਨ_ਬੱਲੀ ਸੰਧੂ
Next articleਪਿੰਡਾਂ ਵਿੱਚ ਚੱਲ ਰਹੇ ਸਰਕਾਰੀ ਕੰਮਾਂ ਵਿੱਚ ਰੁਕਾਵਟ ਪਾਉਣਾ ਗਲਤ- ਜਗਤਾਰ ਸਿੰਘ ਦਿਆਲਪੁਰਾ