(ਸਮਾਜ ਵੀਕਲੀ) ਮੈਂ ਆਪਣੇ ਪਿੰਡ ਝਬੇਲਵਾਲੀ ਤੋਂ ਬੱਸ ਵਿੱਚ ਸਫ਼ਰ ਕਰ ਰਿਹਾ ਸੀ। ਬੱਸ ਵਿੱਚ ਇੱਕ 14 ਕੁ ਸਾਲ ਦੀ ਕੁੜੀ ਅਤੇ 12 ਕੁ ਸਾਲ ਦਾ ਮੁੰਡਾ ਆਪਣੀ ਮਾਂ ਨਾਲ ਸਫ਼ਰ ਕਰ ਰਹੇ ਸਨ। ਬੱਸ ਵਿੱਚ ਸਾਹਮਣੇ ਪਾਸੇ ਲਿਖਿਆ ਸੀ, ਜੇ ਪੁੱਤਰ ਮਿਠੜੇ ਮੇਵੇ ਤਾਂ, ਧੀਆਂ ਖੰਡ ਮਿਸ਼ਰੀ ਦੀਆਂ ਡਲੀਆਂ। ਜਦੋਂ ਬੱਸ ਕੋਟਕਪੂਰੇ ਰੁਕੀ, ਤਾਂ ਇਹਨੇ ਵਿੱਚ ਇੱਕ ਮੁੰਡਾ ਜੂਸ ਵੇਚਣ ਵਾਲਾ ਮੁੰਡਾ ਜੂਸ ਦੇ ਗਿਲਾਸ ਲੈ ਕੇ ਬੱਸ ਵਿੱਚ ਵੇਚਣ ਲਈ ਚੜ੍ਹਿਆਂ। ਮਾਂ ਨੇ ਮੁੰਡੇ ਦੇ ਮੰਗਣ ਤੇ ਜੂਸ ਦਾ ਗਿਲਾਸ ਲੈ ਦਿੱਤਾ ।ਜਦੋਂ ਕੁੜੀ ਨੇ ਜੂਸ ਦੇ ਗਲਾਸ ਦੀ ਮਾਂ ਤੋਂ ਪੀਣ ਲੈਣ ਲਈ ਮੰਗ ਕੀਤੀ ਤਾਂ ਮਾਂ ਨੇ ਨਾਂਹ ਕਰ ਦਿੱਤੀ। ਹੁਣ ਧੀ ਕਦੇ ਆਪਣੇ ਭਰਾ ਵੱਲ ਅਤੇ ਕਦੇ ਬੱਸ ਵਿੱਚ ਲਿਖੇ ਉਪਰੋਕਤ ਸਾਹਮਣੇ ਲਿਖੇ ਵਾਕ ਵੱਲ ਵੇਖ ਰਹੀ ਸੀ। ਮੈਂ ਸੋਚ ਰਿਹਾ ਸੀ ਸਾਡਾ ਸਮਾਜ ਅਜੇ ਵੀ ਪੁਤ ਧੀ ਵਿੱਚ ਫ਼ਰਕ ਸਮਝਦਾ ਹੈ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly