ਅਜੋਕਾ ਸੱਭਿਆਚਾਰ

ਗੁਰਮੀਤ ਡੁਮਾਣਾ
(ਸਮਾਜ ਵੀਕਲੀ) 
ਅਜੋਕਾ ਸੱਭਿਆਚਾਰ
ਪਹਿਲਾਂ ਸਮਾਂ ਕੋਈ ਹੋਰ ਸੀ ਹਾਲਤ ਕਾਫੀ ਮੰਦੀ ਸੀ

ਬਹੁਤਾ ਨਹੀਂ ਸੀ ਕੰਮ ਕਾਰ ਤੇ ਆਰਥਿਕ ਪੱਖੋਂ ਤੰਗੀ ਸੀ
ਵਾਣ ਲੀਰਾਂ ਦਾ ਮੰਜੀ ਬੁੱਣਨ ਲਈ ਘਰ ਹੀ ਬੈਠ ਕੇ ਵੱਟ ਲੈਂਦੀ ਸੀ
ਕੁੜੀ ਤਰਿੰਜਣਾ ਦੇ ਵਿੱਚ ਜਾਕੇ,ਕੰਮ ਸਮਝਕੇ ਚਰਖਾ ਕੱਤ ਲੈਂਦੀ ਸੀ
ਹੁਣ ਕੀਹਦੇ ਕੋਲ ਟਾਈਮ ਹੈ ਚਰਖੇ ਕੱਤਣ ਦਾ
ਦਾਣੇ ਪਾ ਕੇ ਛੱਜਾਂ ਦੇ ਵਿੱਚ ਛੱਟਣ ਦਾ
ਪੜ੍ਹੇ ਲਿਖੇ ਹੋਏ ਮੁੰਡੇ ਕੁੜੀਆਂ ਨਵੀਆਂ ਨੇ ਤਕਨੀਕਾਂ
ਪਹਿਲਾਂ ਵਾਲੀਆਂ ਕਰਨੀਆਂ ਚਾਹੁੰਦੇ ਫੇਰ ਕਾਸ ਤੋਂ ਰੀਸਾਂ
ਸੱਭਿਆਚਾਰ ਦੇ ਨਾਂ ਤੇ ਲੋਕੀ ਐਵੇਂ ਹੀ ਰੌਲਾ ਪਾਉਂਦੇ ਆ
ਨਵੇਂ ਜਮਾਨੇ ਨਾਲ ਤੁਰਨਾ ਪੈਂਦਾ ਕਿਉਂ ਮੂਰਖ ਅੱਖਵਾਉਦੇਆ
ਜੇ ਤੁਹਾਨੂੰ ਭੱਲ ਨਹੀਂ ਪੱਚਦੀ ਬਿਜਲੀ ਘਰੋਂ ਕਟਾਓ
ਹੱਥਾਂ ਦੇ ਨਾਲ ਪੱਖੀਆਂ ਝੱਲੋ ਏ ਸੀ, ਕੂਲਰ ਹਟਾਓ
20-20 ਮੀਟਰ ਦੇ ਘੱਗਰੇ ਪਾ ਲਓ ਨੋਕਦਾਰ ਕੋਈ ਜੁੱਤੀਆਂ
ਰੋਟੀਆਂ ਲੈ ਕੇ ਜਾਓ ਖੇਤ ਨੂੰ ਮੌਜ ਚ ਰਹਿਨੀਆ ਸੁੱਤੀਆਂ
ਜੀਨਾ ਛੀਨਾ ਵਿਦੇਸ਼ੀ ਕੱਪੜੇ ਸਾਰੇ ਪੌਣੇ ਛੱਡੋ
ਕੱਚੇ ਕੋਠਿਆਂ ਨੂੰ ਮਿੱਟੀ ਫੇਰੋ ਚਾਦਰਾਂ ਤੇ ਤੋਤੇ ਕੱਢੋ
ਸੁੱਖ ਸਹੂਲਤਾਂ ਦੇ ਜੋ ਸਾਧਨ ਸਾਰੇ ਘਰੋਂ ਭਜਾਓ
ਰਲ ਮਿਲ ਕੇ ਪੰਜਾਬੀਓ ਉਹੀ ਸੱਭਿਆਚਾਰ ਲਿਆਓ
ਗੁਰਮੀਤ ਡਮਾਣੇ ਵਾਲੇ ,ਦੁਨੀਆਂ ਨੂੰ ਸਮਝ ਕਿਉਂ ਨਹੀਂ ਆਉਂਦੀ
ਸੱਭਿਆਚਾਰ ਦੇ ਨਾਂ ਤੇ ਨਿੱਤ ਇਹ ਨਵੀਂ  ਕਹਾਣੀ ਪਾਉਂਦੀ
        ਗੁਰਮੀਤ ਡੁਮਾਣਾ
         ਲੋਹੀਆਂ ਖਾਸ
         ਜਲੰਧਰ
Previous articleਸਮਾਂ ਬਦਲਿਆ ਪਰ ਸਕੂਲ ਦੀਆਂ ਯਾਦਾਂ ਨਹੀਂ
Next articleਪੁੱਤ ਧੀ