ਸਰਕਾਰੀ ਸਮਾਰਟ ਮਿਡਲ ਸਕੂਲ ਭੰਗਲ ਖੁਰਦ ਵਿਖੇ ਵਾਟਰ ਕੂਲਰ ਅਤੇ ਫਿਲਟਰ ਦਾਨ ਕੀਤਾ –ਪਰਵਿੰਦਰ ਸਿੰਘ ਸਟੇਟ ਅਵਾਰਡੀ

 ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸਰਕਾਰੀ ਸਮਾਰਟ ਮਿਡਲ ਸਕੂਲ ਭੰਗਲ ਖੁਰਦ ਵਿਖੇ ਸਾਦਾ ਸਮਾਗਮ ਕਰਵਾਇਆ ਗਿਆ ਜਿਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਇੰਚਾਰਜ ਪਰਵਿੰਦਰ ਸਿੰਘ ਭੰਗਲ ਸਟੇਟ ਅਵਾਰਡੀ ਨੇ ਦੱਸਿਆ ਕਿ ਉਹਨਾਂ ਦੇ ਦੋਸਤ ਡਾ . ਹੁਸਨ ਲਾਲ ਵੱਲੋਂ ਭੰਗਲ ਖੁਰਦ ਸਕੂਲ ਦੇ ਵਿਦਿਆਰਥੀਆਂ ਲਈ ਵਾਟਰ ਕੂਲਰ ਭੇਂਟ ਕੀਤਾ ਅਤੇ ਫਿਲਟਰ ਦੀ ਵੀ ਸੇਵਾ ਉਹਨਾਂ ਵੱਲੋਂ ਕਰਵਾਈ ਗਈ। ਉਹਨਾਂ ਦੱਸਿਆ ਕਿ ਵਾਟਰ ਕੂਲਰ ਅਤੇ ਫਿਲਟਰ ਦੀ ਬਹੁਤ ਲੋੜ ਸੀ।ਸਮੂਹ ਸਟਾਫ ਵੱਲੋਂ ਉਹਨਾਂ ਦਾ ਇਸ ਨੇਕ ਕਾਰਜ ਲਈ ਬਹੁਤ ਧੰਨਵਾਦ ਕੀਤਾ ਗਿਆ। ਪਰਵਿੰਦਰ ਸਿੰਘ ਭੰਗਲ ਸਟੇਟ ਅਵਾਰਡੀ ਨੇ ਵਿਦਿਆਰਥੀਆਂ ਨੂੰ ਵੀ ਸੰਦੇਸ਼ ਦਿੱਤਾ ਕਿ ਹਰੇਕ ਮਨੁੱਖ ਨੂੰ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢਣਾ ਚਾਹੀਦਾ ਹੈ ਅਤੇ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।ਇਸ ਮੌਕੇ ਨੀਰਜ ਕੁਮਾਰੀ ਸਟੇਟ ਅਵਾਰਡੀ, ਮਨਜਿੰਦਰ ਕੌਰ, ਰਿੱਤੂ ਅਤੇ ਸੁਰਿੰਦਰਪਾਲ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੰਗਾ ਵਿਖੇ ਸੰਤ ਸੰਮੇਲਨ ਕਰਵਾਇਆ ਗਿਆ
Next articleਪਿੰਡ ਰਟੈਂਡਾ ਵਿਖੇ 24 ਘੰਟੇ ਸਰਵਿਸ ਐਂਬੂਲੈਂਸ ਸੇਵਾ ਸ਼ੁਰੂ