ਸਰਪੰਚੀ ਦੀ ਬੋਲੀ

ਹਰਪ੍ਰੀਤ ਪੱਤੋ

 (ਸਮਾਜ ਵੀਕਲੀ)

ਪੈਲ਼ੀ ਵਾਂਗ ਸਰਪੰਚੀ ਦੀ ਲੱਗੇ
ਬੋਲੀ,
ਹੋਈ ਲੱਖਾਂ ਤੋ ਇਹ ਕਰੋੜ ਬੇਲੀ।
ਲੋਕ ਤੰਤਰ ਫਿਰ ਦੱਸੋਂ ਕੀਹਨੂੰ
ਕਹੀਏ,
ਇੱਥੇ ਪੈਸੇ ਦੀ ਲੱਗੀ ਹੋੜ ਬੇਲੀ।
ਮਿਲੇ ਸਰਪੰਚੀ ਪੈਸੇ ਵਾਲਿਆਂ
ਨੂੰ,
,ਕੋਈ ਯੋਗਤਾ ਦੀ ਨਹੀਂ ਲੋੜ ਬੇਲੀ।
ਪਹਿਲਾਂ ਉਹ ਆਪਣੇ ਪੈਸੇ ਕਰੂ
ਪੂਰੇ,
ਵਿਕਾਸ ਵਾਲੀ ਗੱਲ ਤੂੰ ਛੋੜ ਬੇਲੀ।
ਭਰੱਪਾ ਭਾਈਚਾਰਾ ਹੋਈ ਖ਼ਤਮ
ਜਾਵੇ,
ਇਹ ਚੌਧਰ ਦਾ ਮਾੜਾ ਕੋਹੜ ਬੇਲੀ।
ਭਲੇਮਾਣਸ ਦੀ ਵਾਰੀ ,ਪੱਤੋ, ਨਹੀਂ
ਆਉਣੀ,
ਉਹਨੂੰ ਵੋਟ ਤੋਂ ਵੀ ਦਿੱਤਾ ਤੋੜ ਬੇਲੀ।
ਸਰਪੰਚੀ ਹੁੰਦੀ ਤਕੜੇ ਬੰਦਿਆਂ
ਦੀ,
ਕੱਢਣ ਮਾੜੇ ਨਾਲ ਘਰੋੜ ਬੇਲੀ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
94658-21417

Previous articleਰੰਗਮੰਚ ਦੇ ਬਾਬਾ ਬੋਹੜ ਗੁਰਸ਼ਰਨ ਭਾਅ ਜੀ ਭਾਈ ਮੰਨਾ ਜੀ ਦੇ ਜੀਵਣ ਸਾਥਣ ਸ੍ਰੀਮਤੀ ਕੈਲਾਸ਼ ਕੌਰ ਸਦੀਵੀ ਵਿਛੋੜਾ ਦੇ ਗਏ
Next articleਬੱਚਿਆਂ ਨੂੰ ਬਾਲ ਅਧਿਕਾਰਾਂ ਅਤੇ ਪੋਕਸੋ ਐਕਟ ਸਬੰਧੀ ਕੀਤਾ ਜਾਗਰੂਕ