ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ- ਹਾਕੀ ਮੁੰਡਿਆ ਵਿੱਚ ਜਰਖੜ ਅਕੈਡਮੀ ਕੁੜੀਆਂ ਵਿੱਚ ਮੁੰਡੀਆਂ ਸਕੂਲ ਬਣੇ ਚੈਂਪੀਅਨ

ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)  ਜਿਲਾ ਪ੍ਰਾਇਮਰੀ ਪ੍ਰਬੰਧਕ ਕਮੇਟੀ ਵੱਲੋਂ ਕਰਵਾਈਆਂ ਗਈਆਂ ਜ਼ਿਲਾ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਹਾਕੀ ਅੰਡਰ 11 ਸਾਲ ਵਿੱਚ ਮੁੰਡਿਆਂ ਦੇ ਵਰਗ ਵਿਁਚ ਜਰਖੜ ਅਕੈਡਮੀ ਅਤੇ ਕੁੜੀਆਂ ਦੇ ਵਰਗ ਵਿੱਚ ਮੁੰਡੀਆਂ ਸਕੂੁਲ ਨੇ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ ਹੈ । ਸਥਾਨਕ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਨੀਲੇ ਰੰਗ ਦੀ ਐਸਟਰੋਟਰਫ ਉਁਤੇ ਗਈ ਖੇਡੀ ਗਈ ਜ਼ਿਲ੍ਾ ਪੱਧਰੀ ਪ੍ਰਾਇਮਰੀ ਸਕੂਲ ਅੰਡਰ 11 ਸਾਲ ਹਾਕੀ ਚੈਂਪੀਅਨਸ਼ਿਪ ਦੇ ਮੁੰਡਿਆਂ ਦੇ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਜਰਖੜ ਅਕੈਡਮੀ ਨੇ ਕਿਲਾ ਰਾਇਪੁਰ ਸਕੂਲ ਨੂੰ 5-2 ਨਾਲ ਹਰਾਇਆ। ਜਰਖੜ ਅਕੈਡਮੀ ਦਾ ਅੰਕੁਸ ਕੁਮਾਰ ਹੀਰੋ ਆਫ ਦਾ ਟੂਰਨਾਮੈਂਟ ਬਣਿਆ ਜਦ ਕਿ ਸੁਧਾਰ ਸਕੂਲ ਨੇ ਮੁੰਡਿਆਂ ਦੇ ਵਰਗ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ । ਕੁੜੀਆਂ ਦੇ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਮੁੰਡੀਆਂ ਸਕੂਲ ਨੇ ਅਖਾੜਾ ਸਕੂਲ ਨੂੰ 2-1 ਨਾਲ ਹਰਾ ਕੇ ਚੈਂਪੀਅਨ ਜਿੱਤ ਹਾਸਿਲ ਕੀਤੀ। ਢੰਡਾਰੀ ਕਲਾਂ ਸਕੂਲ ਨੇ ਤੀਸਰਾ ਸਥਾਨ ਹਾਸਿਲ ਕੀਤਾ । ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਅਤੇ ਮਨਜੀਤ ਸਿੰਘ ਗਰੇਵਾਲ (ਬੀ.ਪੀ.ਈ ਉ) ਸ਼੍ਰੀ ਮਤੀ ਜਸਬੀਰ ਕੌਰ ਇੰਚਾਰਜ ਸੀ. ਐੱਚ.ਟੀ.(ਹਰਨਾਮਪੁਰਾ) ਸ.ਦਵਿੰਦਰ ਸਿੰਘ ਹੈੱਡ ਟੀਚਰ ਖਾਨਪੁਰ ਸ. ਸਤਵੰਤ ਸਿੰਘ ਹੈੱਡ ਟੀਚਰ ਪੱਦੀ ਸ਼੍ਰੀ ਮਤੀ ਸਵਰਨਜੀਤ ਕੌਰ ਸੀ .ਐੱਚ .ਟੀ.ਢੰਡਾਰੀ ਹੋਰਾਂ ਨੇ ਸਾਂਝੇ ਤੌਰ ਤੇ ਕੀਤੀ । ਇਸ ਮੌਕੇ ਸ.ਬਲਵਿੰਦਰ ਸਿੰਘ ਬੀ.ਆਰ.ਸੀ ਹਿਮਾਂਸ਼ੂ ਸ਼੍ਰੀ ਮਤੀ ਕਮਲੇਸ਼ ਕੌਰ, ਸ.ਰਵਿੰਦਰ ਸਿੰਘ ਮੈਂਬਰ ਜ਼ਿਲਾ ਖੇਡ ਕਮੇਟੀ ਲੁਧਿਆਣਾ ਸ਼੍ਰੀ ਮਤੀ ਸੁਰਿੰਦਰ ਕੌਰ ਹੈੱਡ ਟੀਚਰ ਜਰਖੜ, ਕੋਚ ਗੁਰ ਸਤਿੰਦਰ ਸਿੰਘ ਪ੍ਰਗਟ ਮਨਪ੍ਰੀਤ ਸਿੰਘ ਮੁੰਡੀਆਂ ਅਤੇ ਹੋਰ ਸਮੂਹ ਸਟਾਫ ਮੈਂਬਰ ਅਤੇ ਬੱਚੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਤਨਿਸ਼ਕ ਨੇ ਪੰਜਾਬ ਦੇ ਲੁਧਿਆਣਾ ਵਿੱਚ ਸ਼ਾਨਦਾਰ ਸਟੋਰ ਨੂੰ ਫਿਰ ਤੋਂ ਲਾਂਚ ਕੀਤਾ
Next articleਰੰਗਮੰਚ ਦੇ ਬਾਬਾ ਬੋਹੜ ਗੁਰਸ਼ਰਨ ਭਾਅ ਜੀ ਭਾਈ ਮੰਨਾ ਜੀ ਦੇ ਜੀਵਣ ਸਾਥਣ ਸ੍ਰੀਮਤੀ ਕੈਲਾਸ਼ ਕੌਰ ਸਦੀਵੀ ਵਿਛੋੜਾ ਦੇ ਗਏ