“ਸੱਚੀਆਂ ਗੱਲਾਂ”

ਬਲਬੀਰ ਸਿੰਘ ਲਹਿਰੀ
(ਸਮਾਜ ਵੀਕਲੀ)
ਮਾਲੀ ਦਾ ਕੰਮ ਹੈ ਬੂਟਿਆ ਨੂੰ ਪਾਣੀ ਪਾਉਣਾ,
ਫਲ ਮਿਲਨਾਂ ਏ ਕਰਮਾਂ ਦੇ ਨਾਲ ਮੀਆਂ।
ਮੈਨੂੰ ਇੱਥੇ ਰੱਬ ਵਾਲੀ ਕੋਈ ਗੱਲ ਨਾ ਲੱਗੇ,
ਲੱਗਦੀ ਏ ਸਾਰੀ ਸ਼ਾਇਸ਼ ਦੀ ਕਮਾਲ ਮੀਆਂ।
ਇਸ  ਜੱਗ  ਤੇ ਵੱਸਦੀ ਏ ਦੁਨੀਆਂ ਦੋ ਮੂੰਹੀ,
ਤੂੰ ਬਚਿਆ ਕਰ ਇਸ ਤੋਂ ਵਾਲ, ਵਾਲ ਮੀਆਂ।
ਜੇਕਰ ਗੁਰਧਾਮਾਂ ਤੇ ਜਾ ਕੇ ਕਰ ਸਕਦਾ ਸੇਵਾ,
ਤੇ ਰੱਖ ਤੂੰ  ਮਾਪਿਆਂ  ਦਾ ਵੀ ਖਿਆਲ ਮੀਆਂ।
ਪਤਾ ਨਹੀਂ ਤੂੰ ਬਾਹਰ ਕੀ ਲੱਭਦਾ ਰਹਿਨਾਂ ਏ,
ਕਦੇ ਆਪਣੇ ਅੰਦਰ ਦੀ ਵੀ ਕਰ ਭਾਲ ਮੀਆਂ।
ਮੰਗਿਆ ਕਰ ਹਮੇਸ਼ਾ ਸਰਬੱਤ ਦਾ ਭਲਾ ਇੱਥੇ,
ਤੇ ਹੋ ਜਾਵੇਂਗਾ ਜ਼ਿੰਦਗੀ ਵਿੱਚ ਖ਼ੁਸਹਾਲ ਮੀਆਂ।
ਸ਼ਭ  ਕੁਝ  ਧਰਿਆ ਧਰਾਇਆ ਰਹਿ ਜਾਣਾ ਏ,
ਜਦ ਪੈ ਗਿਆ ਆ ਕੇ ਮੌਤ ਵਾਲਾ ਕਾਲ ਮੀਆਂ।
“ਲਹਿਰੀ”ਛੱਡ ਖਹਿੜਾ ਸ਼ਭ ਮਾੜੀਆ ਗੱਲਾਂ ਦਾ,
ਚੰਗਿਆਂ ਨਾਲ ਮਿਲਾਇਆ ਕਰ ਸੁਰਤਾਲ ਮੀਆਂ।
ਜੇਕਰ ਕੋਈ ਮੂਰਖ ਖੂਹ ਵਿੱਚ ਮਾਰਦਾ ਏ ਛਾਲ,
ਤੇ ਤੂੰ ਉਸ ਮਗਰ ਕਦੇ ਵੀ ਨਾ ਮਾਰ ਛਾਲ ਮੀਆਂ।
ਇਸ  ਜੱਗ  ਤੇ ਵੱਸਦੀ ਦੁਨੀਆਂ ਰੰਗ ਬੇਰੰਗੀ,
ਤੂੰ ਬਚਿਆ  ਕਰ  ਇਸ  ਤੋਂ ਵਾਲ,ਵਾਲ ਮੀਆਂ।
ਬਲਬੀਰ ਸਿੰਘ ਲਹਿਰੀ।
ਪਿੰਡ ਮੀਆਂ ਪੁਰ।
ਜਿਲ੍ਹਾ ਤਰਨ ਤਾਰਨ।
ਮੋਬਾਈਲ”9815467002
Previous articleਚੁੱਪ ਨਾ ਰਿਹਾ ਕਰ- ਹਰਪ੍ਰੀਤ ਕੌਰ ਸੰਧੂ ਦਾ ਕਾਵਿ ਸੰਗ੍ਰਹਿ ਦਾ ਰੀਵਿਊ
Next articleਖਰੀਆਂ ਖਰੀਆਂ/ ਬੁੱਧ ਸਿੰਘ ਨੀਲੋਂ