34ਵਾਂ ਦੁਸ਼ਹਿਰੇ ਦਾ ਤਿਉਹਾਰ 12 ਅਕਤੂਬਰ ਨੂੰ

ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰਾਂ ਟਰੱਸਟ ਰਾਮਪੁਰ ਬਿਲੜੋ ਵੱਲੋਂ ਦੁਸਹਿਰੇ ਦੇ ਅਪਲਕਸ਼ ਵਿਚ ਰਵੀ ਰਾਜ ਖੰਨਾ ਦੀ ਅਗਵਾਈ ਹੇਠ ਝੰਡੀ ਦੀ ਰਸਮ ਅਦਾ ਕੀਤੀ ਜਿਸ ਵਿਚ ਨੰਬੜਦਾਰ ਕੁਸ਼ਲ ਸਿੰਘ ਰਾਣਾ ਨੇ ਰੀਬਨ ਕੱਟ ਕੇ ਉਦਘਾਟਨ ਕੀਤਾ ਤੇ ਸਾਰੇ ਪਿੰਡ ਦੀ ਪਰਿਕ੍ਰਮਾਂ ਕਰਕੇ ਦੁਸਹਿਰਾ ਗਰਾਉਂਡ ਰਾਮਪੁਰ ਬਿਲੜੋ ਵਿਚ ਝੰਡੀ ਲਗਾਈ ਗਈ ਇਸ ਮੌਕੇ ਕਮੇਟੀ ਮੈਂਬਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਿਤੀ 12 ਅਕਤੂਬਰ ਦਿਨ ਸ਼ਨੀਵਾਰ ਨੂੰ ਦੁਸਹਿਰਾਂ ਟਰੱਸਟ ਅਤੇ ਗ੍ਰਾਮ ਪੰਚਾਇਤ ਰਾਮਪੁਰ ਬਿਲੜੋ ਵਲੋਂ ਸਕੂਲ ਦੀ ਗਰਾਉਂਡ ਵਿੱਚ 34ਵਾਂ ਸਲਾਨਾ ਦੁਸਹਿਰੇ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ ਜਿਸ ਵਿੱਚ ਮਨ ਮੋਹਕ ਲੈਣ ਵਾਲੀਆਂ ਝਾਕੀਆਂ ਸਟੇਜ਼ ਤੇ ਆਉਣ ਗਿਆਂ ਅਤੇ ਰਾਵਣ, ਕੂਭਕਰਨ, ਮੇਘਨਾਥ ਦੇ ਪੁੱਤਲਿਆ ਨੂੰ ਅਗਨੀ ਭੇਂਟ ਕੀਤਾ ਜਾਵੇਗਾ |ਇਸ ਮੌਕੇ ਦੁਸਹਿਰਾ ਟਰੱਸਟ ਤੋਂ ਕਮੇਟੀ ਦੇ ਪ੍ਰਧਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਬਾਦੀ ਤੇ ਨੇਕੀ ਦਾ ਪ੍ਰਤੀਕ ਹੈ | ਇਨ੍ਹਾਂ ਕਿਹਾ ਕਿ ਸਾਨੂੰ ਭਗਵਾਨ ਰਾਮ ਚੰਦਰ ਵਲੋਂ ਸੱਚ ਦੇ ਰਹਾ ਨੂੰ ਅਪਣਾਉਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ |ਉਨ੍ਹਾਂ ਕਿਹਾ ਕਿ ਚੰਗਿਆਈ ਕਦੇ ਖ਼ਤਮ ਨਹੀਂ ਹੁੰਦੀ ਅਤੇ ਨਾ ਹੀ ਇਸ ਨੂੰ ਛੁਪਾਇਆ ਜਾ ਸਕਦਾ ਹੈ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਰਦਾਰ ਜੈ ਕ੍ਰਿਸ਼ਨ ਸਿੰਘ ਰੌੜੀ, ਰਮਨ ਹਸਪਤਾਲ ਤੋਂ ਡਾਕਟਰ ਰਮਨਪ੍ਰੀਤ ਕੌਰ, ਡਾਕਟਰ ਜਸਵੰਤ ਸਿੰਘ ਭਾਟੀਆ ਮੁੱਖ ਮਹਿਮਾਨ ਵਜੋਂ ਸਿਰਕਤ ਕਰਨਗੇ |ਇਸ ਮੌਕੇ ਪ੍ਰਧਾਨ ਰਵੀ ਰਾਜ ਖੰਨਾ, ਰਜੀਵ ਖੰਨਾ, ਡਾਕਟਰ ਸੰਭੂ ਰਾਣਾ,ਗੋਪਾਲ ਸਾਦਲ, ਕੁਵਿੰਦਰ ਮਿਸਤਰੀ, ਸ਼ਿਵਰਾਜ ਰਾਣਾ, ਨਰਿੰਦਰ ਮਿਸਤਰੀ, ਡਿਪਲ ਰਾਣਾ, ਛਿੰਦਾ ਪੈਂਟਰ, ਭਾਰਤ, ਪ੍ਰਿੰਸ ਰਾਣਾ, ਰਾਹੁਲ ਸਾਦਲ, ਸੰਭੂ ਸਰਪੰਚ, ਸੁੱਚੀ ਸਰਪੰਚ, ਹਰਮੇਸਵਰ ਸਰਪੰਚ ਬਿਲੜੋ ਅਤੇ ਸਮੂਹ ਨਗਰ ਨਿਵਾਸੀ ਵਾਸੀ ਸ਼ਾਮਿਲ ਸਨ ਅਤੇ ਇਹ ਵੀ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਨਸ਼ਾ ਕਰਕੇ ਦੁਸਹਿਰੇ ਦੇ ਤਿਉਹਾਰ ਵਿੱਚ ਨਾਂ ਆਵੇ ਤੇ ਨਾ ਹੀ ਕੋਈ ਸ਼ਰਾਰਤੀ ਅਨਸਰ ਇਸ ਦੁਸਹਿਰੇ ਦੇ ਤਿਉਹਾਰ ਦਾ ਮਹੋਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਰਾਜ ਪੱਧਰੀ ਕਵਿਤਾ ਉਚਾਰਨ ਮੁਕਾਬਲੇ ਵਿੱਚੋਂ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦੀ ਵਿਦਿਆਰਥਣ ਗੁਰਸ਼ਾਈਨ ਕੌਰ ਨੇ ਹਾਸਲ ਕੀਤਾ ਤੀਜਾ ਸਥਾਨ।