ਸਰਪੰਚੀ ਦੀਆਂ ਚੋਣਾਂ ਅਤੇ ਸਾਡੇ ਫਰਜ਼

ਗੁਰਜਿੰਦਰ ਸਿੰਘ ਸਿੱਧੂ
(ਸਮਾਜ ਵੀਕਲੀ)  ਚੰਗਾ ਸੁਝਵਾਨ ਮੋਹਦਵਾਰ ਪਿੰਡ ਨੂੰ ਚਾਹੀਦਾ ਵੀ ਹੈ। ਜੋ ਕਿ ਪਿੰਡ ਦੀ ਤਰੱਕੀ ਬਾਰੇ ਸੋਚੇ, ਪਿੰਡ ਨੂੰ ਖੁਸ਼ਹਾਲ ਤੇ ਪਿੰਡ ਦੇ ਲੋਕਾਂ ਵਿੱਚ ਏਕਤਾ ਬਰਕਰਾਰ ਰੱਖੇ। ਪਿੰਡ ਦੇ ਮਸਲਿਆਂ ਤੇ ਖੁੱਲ ਕੇ ਬੋਲੇ ਤੇ ਉਹਨਾਂ ਦਾ ਹੱਲ ਵੀ ਕਰੇ।ਸਾਰੇ ਪਿੰਡ ਵਾਲਿਆਂ ਦੀ ਵੀ ਜਿੰਮੇਵਾਰੀ ਬਣਦੀ ਹੈ , ਕਿ ਉਹ ਸੂਝਵਾਨ ਤੇ ਸਮਝਦਾ ਸਰਪੰਚ ਹੀ ਚੁਣਨ, ਅਗਾਹਾਂ ਜਾ ਕੇ ਪਛਤਾਉਣਾ ਨਾ ਪਵੇ।
ਹੁਣ ਗੱਲ ਕਰਦੇ ਹਾਂ ਪਿੰਡਾਂ ਵਿੱਚ ਹੋ ਰਹੀ ਸਰਬ ਸਹਿਮਤੀ ਦੀ??
ਕਈਆਂ ਪਿੰਡਾਂ ਵਿੱਚ ਲੋਕ ਆਪਸ ਵਿੱਚ ਬੈਠ ਕੇ ਹੀ ਸਲਾਹ ਮਸ਼ਵਰਾ ਕਰਕੇ ਸਰਬ ਸਹਿਮਤੀ ਨਾਲ ਸਰਪੰਚ ਨੂੰ ਚੁਣ ਲੈਂਦੇ ਹਨ। ਤੇ ਸਰਕਾਰ ਤੋਂ ਸਰਕਾਰ ਦੀਆਂ ਸਕੀਮਾਂ ਦਾ ਫਾਇਦਾ ਲੈ ਕੇ ਪਿੰਡ ਦੀ ਤਰੱਕੀ ਵਿੱਚ ਹੋਰ ਵਾਧਾ ਕਰਦੇ ਹਨ । ਪਰ ਹਰ ਪਿੰਡ ਵਿੱਚ ਸਰਬ ਸਹਿਮਤੀ ਹੋਣੀ ਇਹ ਸੰਭਵ ਨਹੀਂ ਹੈ??? ਕਿਉਂਕਿ ਕਈਆਂ ਪਿੰਡਾਂ ਵਿੱਚ ਕੁਝ ਇਹੋ ਜਿਹੇ ਬੰਦੇ ਵੀ ਹੁੰਦੇ ਹਨ ,ਜੋ ਚਾਹੁੰਦੇ  ਹੀ ਨਹੀਂ ਸਰਬਸਮਤੀ ਨਾਲ ਸਰਪੰਚ ਚੁਣਿਆ ਜਾਵੇ। ਕਿਉਂਕਿ ਉਹਨਾਂ  ਨੂੰ ਖਾਣ ਪੀਣ ਦਾ ਮੌਕਾ ਕਿਵੇਂ ਮਿਲੇਗਾ । ਪੰਜਾਂ ਸਾਲਾਂ ਬਾਅਦ ਉਹਨਾਂ ਨੂੰ ਸਰਪੰਚੀ ਦੀਆਂ ਚੋਣਾਂ ਤੇ ਮੋਕਾ ਮਿਲਦਾ ਹੈ, ਪਿੰਡ ਵਿੱਚ ਆਪਣੀ ਹੋਂਦ ਦਿਖਾਉਣ ਦਾ, ਐਸੇ ਬੰਦਿਆਂ ਨੂੰ ਪਿੰਡ ਵਿੱਚ ਪੁੱਛਦਾ ਕੌਣ ਹੈ। ਉਹ ਵੀ ਇਹ ਸੋਚਦੇ ਹਨ ਖਾਵਾਂਗੇ ਪੀਵਾਂਗੇ ਤੇ ਐਸ਼ ਕਰਾਂਗੇ। ਪਰ ਉਹ ਪਿੰਡ ਦੀ ਤਰੱਕੀ ਦੇ ਰਾਹ ਵਿੱਚ ਰੋੜਾ ਬਣਦੇ ਹਨ । ਕਿਉਂਕਿ ਸਰਕਾਰ ਜੇ ਸਰਬ ਸਹਿਮਤੀ ਨਾਲ ਬਣੇ ਸਰਪੰਚਾਂ ਨੂੰ ਫਾਇਦਾ ਦਿੰਦੀ ਹੈ ਤਾਂ ਪਿੰਡ ਦੇ ਵਿਕਾਸ ਵਾਸਤੇ ਹੀ ਉਹ ਪੈਸਾ ਵਰਤਿਆ ਜਾਂਦਾ ਹੈ।
ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਸਾਰੇ ਬੰਦੇ ਇੱਕ ਸਮਾਨ ਨਹੀਂ ਸੋਚਦੇ ,ਕੁਝ ਬੰਦੇ ਹੁੰਦੇ ਨੇ, ਜੋ ਪਿੰਡ ਦੇ ਵਿਕਾਸ ਦੇ ਰਾਹ ਵਿੱਚ ਰੋੜਾ ਨਹੀਂ ਬਣਦੇ । ਜੋ ਚਾਹੁੰਦੇ ਹਨ ਕਿ ਪਿੰਡ ਤਰੱਕੀ ਕਰੇ ਤੇ ਪਿੰਡ ਵਿੱਚ ਜਿਹੜੀਆਂ ਫੈਸਿਲਿਟੀਆਂ ਦੀ ਜਰੂਰਤ ਹੈ ,ਉਹ  ਮੁਹਈਆ ਹੋਣ, ਤਾਂ ਜੋ ਪਿੰਡ ਵਿੱਚ ਤਰੱਕੀ ਹੋਵੇ ।
ਹਰ ਪਿੰਡ ਵਿੱਚ ਦੋ ਚਾਰ ਬੰਦੇ ਹੁੰਦੇ ਹਨ,ਜੋ ਮੋਕੇ ਦੀ ਤਲਾਸ਼ ਵਿੱਚ ਰਹਿੰਦੇ ਹਨ ।ਖਾਵਾਂਗੇ ਪੀਵਾਂਗੇ ਮੌਜ ਕਰਾਂਗੇ ਕਿਉਂਕਿ ਉਹਨਾਂ ਨੂੰ ਪਿੰਡ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਉਹ ਆਪਣੇ ਬਾਰੇ ਹੀ ਸੋਚ ਰਹੇ ਹੁੰਦੇ ਹਨ ।ਪਰ ਸਾਰਿਆਂ ਨੂੰ ਸਮਝਦਾਰੀ ਦੀ ਵਰਤੋਂ ਕਰਕੇ ਚੰਗੇ ਸਰਪੰਚ ਦੀ ਹੀ ਚੋਣ ਕਰਨੀ ਚਾਹੀਦੀ ਹੈ। ਰਾਜਨੀਤਿਕ ਪਾਰਟੀਆਂ ਦੇ ਘਧੜੇ ੜ ਕੇ ਅੱਜ ਕੱਲ ਪੰਚਾਇਤੀ ਚੋਣਾਂ ਵਿੱਚ ਇੱਕ ਨਵਾਂ ਹੀ ਰੁਝਾਨ ਆਇਆ ਹੈ ਸਰਪੰਚ ਲਈ ਬੋਲੀ ਕੀਤੀ ਜਾ ਰਹੀ ਹੈ ਆਪਾਂ ਖੁਦ ਜਾਣਦੇ ਹਾਂ ਲੋਕਾਂ ਕੋਲ ਕਿੰਨੇ ਕੁ ਵਾਧੂ ਪੈਸੇ ਹੁੰਦੇ ਹਨ ਜਿਸ ਨਾਲ ਉਹ ਸਰਪੰਚ ਦੀ ਚੋਣ ਲੜ ਸਕਣ, ਸੋਚੋ ਜੇ ਮੋਟੀ ਰਕਮ ਦੀ ਬੋਲੀ ਦੇ ਕੇ ਕੋਈ ਸਰਪੰਚ ਬਣ ਗਿਆ ਕੀ ਉਹ ਸਹੀ ਰੂਪ ਵਿੱਚ ਆਪਣੇ ਪਿੰਡ ਦੀ ਸੇਵਾ ਕਰੇਗਾ ਕਿ ਆਪਣੀ ਜੇਬ ਭਰੇਗਾ ? ਚੰਗਾ ਹੋਇਆ ਸਾਡੀ ਸਰਕਾਰ ਦੀਆਂ ਅੱਖਾਂ ਖੁੱਲੀਆਂ ਚੋਣ ਕਮਿਸ਼ਨ ਨੇ ਇਸ ਬਿਜਨਸ ਨੁਮਾ ਚੋਣ ਤੇ ਪੱਕੇ ਤੌਰ ਤੇ ਪਾਬੰਦੀ ਲਾਉਂਦੇ ਹੋਏ ਜਿੱਥੇ ਕੁਝ ਦੀ ਅਜਿਹਾ ਕੁਝ ਹੋਇਆ ਉਸ ਦੀ ਪੜਚੋਲ ਲਈ ਅਧਿਕਾਰੀਆਂ ਦੀ ਡਿਊਟੀ ਲਗਾ ਦਿੱਤੀ ਗਈ ਹੈ। ਮੁੱਕਦੀ ਗੱਲ – ਭਾਰਤ ਮਹਾਨ ਸਾਡਾ ਆਧਾਰ ਲੋਕ ਰਾਜ ਹੈ ਜਿਸ ਤੋਂ ਸਾਫ ਉਦਾਹਰਣ ਇਹ ਮਿਲਦੀ ਹੈ ਕਿ ਆਪਣੇ ਉਪਰ ਕੌਣ ਰਾਜ ਕਰੇ ਜਾ ਪਿੰਡ ਦਾ ਮੋਢੀ ਬਣੇ ਉਸਦੀ ਚੋਣ ਹੋਣੀ ਚਾਹੀਦੀ ਹੈ ਬੇਸਕ ਜਿਆਦਾ ਲੋਕ ਸਰਬ ਸੰਮਤੀ ਚੋਣ ਦੇ ਹੱਕ ਵਿੱਚ ਹਨ ਪਰ 100 ਪ੍ਰਤੀਸ਼ਤ ਅਜਿਹਾ ਹੋਣਾ ਸੰਭਵ ਨਹੀਂ ਹੈ। ਲੋਕ ਰਾਜ ਹੈ ਵੋਟਿੰਗ ਜ਼ਰੂਰ ਹੋਣੀ ਚਾਹੀਦੀ ਹੈ ਤੇ ਸਹੀ ਬੰਦਾ ਪਿੰਡ ਦੀ ਸੇਵਾ ਲਈ ਚੁਣਨਾ ਚਾਹੀਦਾ ਹੈ ਸਭ ਤੋਂ ਜਰੂਰੀ ਗੱਲ ਹੈ ਜਿਵੇਂ ਕਿ ਹੁਣ ਸਾਡੀ ਜਨਤਾ ਵੋਟ ਕਿਵੇਂ ਕਿਸ ਨੂੰ ਪਾਉਣੀ ਹੈ ਹਰ ਇੱਕ ਵੋਟਰ ਨੂੰ ਪਤਾ ਹੈ ਇਕ ਪਰਿਵਾਰ ਦੇ ਵਿੱਚ ਬੈਠ ਕੇ ਕੋਈ ਲਾਣੇਦਾਰ ਸਮਝੌਤਾ ਨਹੀਂ ਕਰਦਾ ਕਿ ਉਸ ਨੂੰ ਵੋਟ ਪਾਉਣੀ ਹੈ ਹਰ ਕੋਈ ਵੋਟਰ ਆਪਣੀ ਮਰਜ਼ੀ ਨਾਲ ਵੋਟ ਪਾਉਂਦਾ ਹੈ ਜਿਸ ਨਾਲ ਚੰਗਾ ਪਿੰਡ ਦਾ ਮੁਖੀ ਚੁਣੇ ਜਾਣ ਦੇ ਪੂਰੀ ਸੰਭਾਵਨਾ ਹੁੰਦੀ ਹੈ।         ਲੋਕੋ ਜਾਗੋ ਰਾਜਨੀਤਕ ਪਾਰਟੀਆਂ ਨੇ ਪਿੰਡਾਂ ਵਿੱਚ ਆਪਣਾ ਦਾਖਲਾ ਕਰਕੇ ਆਪਣੇ ਉਮੀਦਵਾਰ ਖੜੇ ਕਰਕੇ ਉਹਨਾਂ ਨੂੰ    ਜਿੱਤਾ ਕੇ ਆਪਣਾ ਆਧਾਰ ਮਜ਼ਬੂਤ ਨਾ ਕਰਨ। ਹੁਣ ਸਾਡਾ ਅਜੋਕਾ ਸਮਾਜ ਮੰਗ ਕਰਦਾ ਹੈ ਕਿਸੇ ਪਾਰਟੀ ਜਾਂ ਕਬੀਲੇ ਨੂੰ ਨਾ ਚੁਣੋ ਉਸ ਵਿਅਕਤੀ ਨੂੰ ਚੁਣੋ ਜੋ ਪੂਰਨ ਰੂਪ ਵਿੱਚ ਸੇਵਾ ਕਰਨ ਵਾਲਾ ਵਿਅਕਤੀ ਹੋਵੇ।
ਗੁਰਜਿੰਦਰ ਸਿੰਘ ਸਿੱਧੂ ਸੰਪਰਕ ਨੰਬਰ-062393 31711
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੱਚਿਆਂ ਨੂੰ ਅਨੁਸ਼ਾਸਨ ਵਿੱਚ ਰੱਖੋ
Next articleਕੌਮਾਂਤਰੀ ਸੀਨੀਅਰ ਸਿਟੀਜ਼ਨ ਦਿਵਸ਼ ਧੂਮ ਧਾਮ ਨਾਲ਼ ਮਨਾਇਆ ਗਿਆ ।