‘ਜੁਗਿੰਦਰ ਨਾਥ ਮੰਡਲ’

ਜੁਗਿੰਦਰ ਨਾਥ ਮੰਡਲ

‘ਜੁਗਿੰਦਰ ਨਾਥ ਮੰਡਲ’
5 ਅਕਤੂਬਰ 1968 ਸ਼ਰਧਾਂਜਲੀ ਤੇ ਵਿਸ਼ੇਸ਼:-

ਸਮਾਜ ਵੀਕਲੀ  ਯੂ ਕੇ,  

‘ਕੰਮ’ ਚੰਗੇ ਨੂੰ ਕੀਤਾ ਵੀ ਕ‌ਈ ਵਾਰੀ,
ਦੇਵੇ ਮੁਸੀਬਤਾਂ ਦੇ ਵਿੱਚ ਪਾ ਯਾਰੋ।
ਇਵੇਂ ਜੁਗਿੰਦਰ ਨਾਥ ‘ਮੰਡਲ’ ਨਾਲ ਹੋਈ,
ਜਿਸ ਨੂੰ ਆਪਣਿਆਂ ਵੀ ਦਿੱਤਾ ਭੁਲਾ ਯਾਰੋ।
ਜਿਸ ਨੇ ਡਾ. ਅੰਬੇਡਕਰ ਲਈ ਕੀਤੀ ਕੁਰਬਾਨੀ,
ਜਿੱਤੀ ਸੀਟ ਆਪਣੀ ਗਵਾ ਯਾਰੋ।
ਚੋਣ ਹਾਰ ਗਏ ਡਾ.ਅੰਬੇਡਕਰ ਤਾਈਂ,
ਆਪਣੀ ਸੀਟ ਤੋਂ ਦਿੱਤਾ ਸੀ ਜਿਤਾ ਯਾਰੋ।

ਜੋ ਕਹਿੰਦੇ ਸੀ “ਪਾਰਲੀਮੈਂਟ ਵਿੱਚ ਨੀਂ ਵੜਨ ਦੇਣਾ,
ਕਰ ਦਿੱਤੀਆਂ ਸਭ ਬੂਹੇ ਬਾਰੀਆਂ ਬੰਦ ਯਾਰੋ।”
ਵੇਖ ਪਾਰਲੀਮੈਂਟ ਵਿੱਚ ਟਹਿਲਦੇ ‘ਅੰਬੇਡਕਰ’ ਨੂੰ,
ਦੁਸ਼ਮਣ ਪੀਹਕੇ ਰਹਿ ਗਏ ਦੰਦ ਯਾਰੋ।
ਪਾਕਿਸਤਾਨ ਜਾਣ ਦਾ ਫੈਸਲਾ ਭਾਵੇਂ ਸੀ ਦਰੁਸਤ ਉਹਦਾ,
ਉਹ ‘ਛੂਆ ਛਾਤ’ ਤੋਂ ਸੀ ਬੜਾ ਤੰਗ ਯਾਰੋ।
ਸੋਚ ਪਾਕਿਸਤਾਨ ਵਿੱਚ ਨਾ ‘ਅਛੂਤ’ ਵਾਲਾ ਰੋਗ ਰਹਿਣਾ,
ਇਸ ਲਈ ਚਲ ਗਿਆ ਸੀ ‘ਜਿਨਾਹ’ ਦੇ ਸੰਗ ਯਾਰੋ।

ਉਥੇ ਬਣਿਆ ਜਾ ਪਹਿਲਾਂ ‘ਕਾਨੂੰਨ ਮੰਤਰੀ’,
ਬੜਾ ਮਨ ਵਿੱਚ ਚੜ੍ਹਿਆ ਸੀ ਚਾਅ ਯਾਰੋ।
ਸਮਾਜ ਦੇ ਲੋਕਾਂ ਦੀ ਜ਼ਾਤ ਪਾਤ ਕਰਕੇ,
ਕਿਤੇ ਹੋਊ ਨਾ ਹੁਣ ਲਾਹ-ਪਾਹ ਯਾਰੋ।
‘ਮੁਹੰਮਦ ਅਲੀ ਜਿਨਾਹ’ ਦੇ ਤੁਰ ਜਾਣ ਮਗਰੋਂ,
ਜਦ ਆਪਣੇ ਸਮਾਜ ਨੂੰ ਮਿਲਿਆ ਨਾ ਨਿਆਂ ਯਾਰੋ।
‘ਮੰਡਲ’ ਅਸਤੀਫ਼ਾ ਦੇਕੇ ‘ਕਾਨੂੰਨ ਮੰਤਰੀ’ ਤੋਂ,
ਮੁੜਕੇ ਭਾਰਤ ਗਿਆ ਸੀ ਫਿਰ ਆ ਯਾਰੋ।
ਬੜੀ ਕੋਸ਼ਿਸ਼ ਕੀਤੀ ਮੁੜ ਨਾ ਉਠ ਸਕਿਆ,
ਗ‌ਏ ਆਪਣੇ ਵੀ ਮੂੰਹ ਭਵਾਂ ਯਾਰੋ।
ਕਦਰਦਾਨ ਦੀ ਕਿਸੇ ਨਾ ਕਦਰ ਕੀਤੀ,
ਚੰਗਾ ਕੰਮ ਵੀ ਹੋਇਆ ਗੁਨਾਹ ਯਾਰੋ।

ਮੇਜਰ ਸਿੰਘ ‘ਬੁਢਲਾਡਾ’
94176 42327

Previous articleਕੌਮਾਂਤਰੀ ਸੀਨੀਅਰ ਸਿਟੀਜ਼ਨ ਦਿਵਸ਼ ਧੂਮ ਧਾਮ ਨਾਲ਼ ਮਨਾਇਆ ਗਿਆ ।
Next articleਭਗਵਾਨ ਵਾਲਮੀਕੀ ਮੰਦਰ ਕਮੇਟੀ ਅੱਪਰਾ ਵਲੋ ਅੱਪਰਾ ਸ਼ਾਂਤਮਈ ਤਰੀਕੇ ਨਾਲ ਬੰਦ ਕਰਵਾਇਆ