ਸੱਚ ਨੂੰ ਜ਼ੰਜੀਰਾਂ

ਅਮਰਜੀਤ ਸਿੰਘ ਫ਼ੌਜੀ
(ਸਮਾਜ ਵੀਕਲੀ)
ਬੇਵੱਸ ਹੋਈ ਜ਼ਮੀਰ
ਇੱਕ ਪਾਸੇ ਬੈਠ ਦੇਖੀ ਜਾਵੇ
ਮੁਰਦਿਆਂ ਦੇ ਦੇਸ਼ ਵਿੱਚ
ਠੱਗਾਂ ਦਾ ਹੋਇਆ ਰਾਜ਼ ਹੈ
ਗਿੱਦੜਾਂ ਤੋਂ ਖ਼ੌਫ਼ ਖਾਈ
ਜਾਂਦੇ ਨੇ ਬੱਬਰ ਸ਼ੇਰ
ਚੌਧਰ ਹੈ ਗਾਲ੍ਹੜਾਂ ਦੀ
ਹੋਏ ਨਿੰਮੋਝੂਣੇ ਬਾਜ਼ ਹੈ
ਨਗਾਰਿਆਂ ਤੇ ਚੋਟ ਲਾਉਣੋਂ
ਡਰੀ ਜਾਣ ਸੂਰਮੇ
ਨਕਲੀਏ ਰਾਗ ਗਾਉਣ
ਚੁੱਪ ਬੈਠੇ ਸਾਜ਼ ਹੈ
ਦਿਨੋਂ ਦਿਨ ਪਾਪ
ਕਰੀ ਜਾਂਦਾ ਏ ਤਰੱਕੀਆਂ
ਸੱਚ ਨੂੰ ਜ਼ੰਜੀਰਾਂ,
ਕੂੜ ਭਰੀ ਪਰਵਾਜ਼ ਹੈ
ਸਿਖਰਾਂ ਤੇ ਹਾਕਮਾਂ ਦਾ
ਹੋ ਗਿਆ ਏ ਬੋਲ ਬਾਲਾ
ਮੂਲ ਤੋਂ ਬਿਨਾਂ ਹੀ ਹੁਣ
ਵਸੂਲਦੇ ਵਿਆਜ਼ ਹੈ
ਭਰੇ ਸੀ ਭੰਡਾਰ
ਗੁੰਝ ਮਾਰੀ ਜਰਵਾਣਿਆਂ ਨੇ
ਕਿਰਤੀ ਕਿਸਾਨ
ਦਾਣੇ ਦਾਣੇ ਨੂੰ ਮੁਥਾਜ ਹੈ
ਦੇਣੇ ਨਹੀਂ ਪਰੋਸ ਕਿਸੇ
ਹੱਕ ਖੋਹਣੇ ਪੈਣੇ ਨੇ
ਇਕੱਠੇ ਹੋ ਕੇ “ਫੌ਼ਜੀਆ
ਪੈਣੀ ਚੱਕਣੀ ਆਵਾਜ਼ ਹੈ।
ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ
ਜਿਲ੍ਹਾ ਮੋਗਾ ਪੰਜਾਬ
95011-27033
Previous articleਤੁਹਾਡੇ ਆਸ ਪਾਸ ਦੀ ਕਹਾਣੀ “ਪ੍ਰਧਾਨ ਸਾਬ”
Next articleਔਰਤ ਰਿਸ਼ਤੇ ਤੇ ਸਮਾਜ