ਲੁੱਚੀ ਸ਼ਹਿਰੀ

ਗੁਰਮੀਤ ਡੁਮਾਣਾ
(ਸਮਾਜ ਵੀਕਲੀ)
ਸ਼ਾਇਦ ਘਰੇ ਕੋਈ ਮਾਂ ਭੈਣ ਹੈ ਨਹੀਂ ਨਾ ਹੀ ਰਿਸ਼ਤੇਦਾਰੀ
ਸੋਸ਼ਲ ਮੀਡੀਆ ਉੱਤੇ ਫਿਰਦਾ ਜਿਵੇਂ ਸਾਨ ਸਰਕਾਰੀ
ਸਾਫ ਸੁਥਰਾ ਇਹਨੂੰ ਲਿਖਣਾ ਨਹੀਂ ਆਉਂਦਾ
ਤੇ ਚੱਕੀ ਫਿਰਦਾ ਡਾਇਰੀ
ਇਹ ਕੋਣ ਆ ਲੋਕ ,,ਜੋ ਵਾਹ ਵਾਹ ਕਰਦੇ
ਸੁਣ ਕੇ ਲੁੱਚੀ ਸ਼ਾਇਰੀ
ਲੁੱਚੀ ਸ਼ਹਿਰੀ ਕਰਕੇ ਬੰਦਾ ਫੇਸਬੁਕ ਤੇ ਛਾਇਆ
ਲੱਗਦਾ ਪਿੰਡ ਦੇ ਵਿੱਚ ਕੋਈ ਨਹੀਂ ਇਹਦਾ ਚਾਚਾ ਤਾਇਆ
ਚੰਗਾ ਕੰਮ ਕੋਈ ਕਰਦੀ ਨਹੀਂ ਇਹ ਦੁਨੀਆਂ ਗੁੰਗੀ ਬਹਿਰੀ
ਇਹ ਕੌਣ ਲੋਕ ਆ,, ਜੋ ਵਾਹ ਵਾਹ ਕਰਦੇ
ਲੁੱਚੀ ਸੁਣ ਕੇ ਸ਼ਾਇਰੀ
ਇਦਾਂ ਦੇ ਬੰਦੇ ਕਰਵਾ ਦਿੰਦੇ ਆ ਪਿੰਡਾਂ ਦੇ ਵਿੱਚ ਦੰਗੇ
ਗੁਰਮੀਤ ਡੁਮਾਣੇ ਵਾਲੇ ਦਾ ਕੰਮ ਫੁਕਰੇ ਕਰਨੇ ਨੰਗੇ
ਦੇਖੀ ਜਾਵੇ  ਕੋਈ ਲੱਖ ਕਰਕੇ ਅੱਖ ਮੇਰੇ ਵੱਲ ਗਹਿਰੀ
ਇਹ ਕੌਣ ਲੋਕ ਆ,, ਜੋ ਵਾਹ ਵਾਹ ਕਰਦੇ
ਲੁੱਚੀ ਸੁਣ ਕੇ ਸ਼ਾਇਰੀ
ਮੈਂ ਤੇ ਡਰਦਾ ਕਮੈਂਟ ਨਹੀਂ ਕਰਦਾ ਜਮੀਰਾਂ ਕਈਆਂ ਦੀਆਂ ਰੁੜੀਆਂ ਹੋਈਆਂ
ਕਿਉਂਕਿ ਬਹੁਤ ਸਾਰੀਆਂ ਧੀਆਂ ਭੈਣਾਂ  ਸਾਡੇ ਨਾਲ ਨੇ ਜੁੜੀਆਂ ਹੋਈਆਂ
ਮੇਰੇ ਕੋਲੋਂ ਬੋਲ ਨਹੀਂ ਹੁੰਦੇ ਬੋਲ ਹੁੰਦੇ ਜੋ ਜਹਿਰੀ
ਇਹ ਕੌਣ ਲੋਕ ਆ ,,ਜੋ ਵਾਹ ਵਾਹ ਕਰਦੇ
ਲੁੱਚੀ ਸੁਣ ਕੇ ਸ਼ਹਿਰੀ
           ਗੁਰਮੀਤ ਡੁਮਾਣਾ
           ਲੋਹੀਆਂ ਖਾਸ
            ਜਲੰਧਰ
Previous articleਮਾਂ ਵਰਗੀ ਧਰਤੀ
Next articleਲੋਕ ਤੱਥ