(ਸਮਾਜ ਵੀਕਲੀ)
ਕਿਹਦੇ ਸਿਰ ਤਵੀਤ ਪਾਉਣੇ ਆ ਤੇ ਕਿਹਦੇ ਸਿਰ ਤੋਂ ਲਾਉਣੇ
ਕਿਹੜੀ ਬੀਬੀ ਦੀ ਕੁੱਖ ਬੰਨਣੀ ਤੇ ਕਿੱਥੇ ਬਾਲ ਖਿਡਾਉਣੇ
ਡੇਰੇ ਉੱਤੇ ਜਾ ਕੇ ਲੋਕੀ ਇੱਕ ਦੂਜੇ ਨੂੰ ਕੋਸਣ ਗੇ
ਬੈਠ ਗੱਦੀ ਤੇ ਚਿਲਮਾਂ ਪੀਣੇ ਸੰਗਤਾਂ ਨੂੰ ਗਿਆਨ ਪਰੋਸਣ ਗੇ
ਪੌਣ ਕਿਸੇ ਸਿਰ ਆਉਂਦੀ ਹੋਵੇ ਜਾਂ ਹੋਵੇ ਭੂਤ ਦਾ ਵਾਸਾ
ਖੁਸ਼ੀ ਮਿਲੂਗੀ ਬੂਬਨਿਆਂ ਤੋਂ ਕੋਈ ਨਾ ਮੁੜੋ ਨਿਰਾਸ਼ਾ
ਸਾਡਾ ਵੀ ਕੰਮ ਬਣੂ ਵਿਦੇਸ਼ ਦਾ ਜਾ ਡੇਰੇ ਤੇ ਸੋਚਣਗੇ
ਬੈਠ ਗੱਦੀ ਤੇ ਚਿਲਮਾਂ ਪੀਣੇ ਸੰਗਤਾਂ ਨੂੰ ਗਿਆਨ ਪਰੋਸਣ ਗੇ
ਬੰਦਿਆਂ ਦੀ ਡਿਊਟੀ ਬਾਹਰ ਲੱਗੂਗੀ ਬੀਬੀਆਂ ਸਾਰੀਆਂ ਅੰਦਰ
ਹੱਥ ਵੇਖ ਕੇ ਪਾਊਗਾ ਥੌਲਾ ਵੱਡਾ ਸਾਧ ਪਤੰਦਰ
ਇਹ ਨਹੀਂ ਕਰਨਾ ਉਹ ਨਹੀਂ ਕਰਨਾ ਸਮੇਂ ਸਮੇਂ ਸਿਰ ਟੋਕਣ ਗੇ
ਬੈਠ ਗੱਦੀ ਤੇ ਚਿਲਮਾਂ ਪੀਣੇ ਸੰਗਤਾਂ ਨੂੰ ਗਿਆਨ ਪਰੋਸਣ ਗੇ
ਬਲਾਤਕਾਰੀ ਸਾਧਾਂ ਨੂੰ ਫੜ ਫੜ ਜੇਲਾਂ ਦੇ ਵਿੱਚ ਪਾਉਂਦੇ
ਮਾਨਸਿਕ ਤੌਰ ਤੇ ਕਈ ਬਿਮਾਰ ਆ ਲੋਕ ਉਹਨਾਂ ਨੂੰ ਚਾਹੁੰਦੇ
ਗੁਰਮੀਤ ਡੁਮਾਣੇ ਵਰਗੇ ਸ਼ਹਿਰ ਸਾਧਾਂ ਦੀ ਮੰਜੀ ਠੋਕਣ ਗੇ
ਬੈਠ ਗੱਦੀ ਤੇ ਚਿਲਮਾਂ ਪੀਣੇ ਸੰਗਤਾਂ ਨੂੰ ਗਿਆਨ ਪਰੋਸਣ ਗੇ
ਗੁਰਮੀਤ ਡੁਮਾਣਾ
ਲੋਹੀਆਂ ਖਾਸ
ਜਲੰਧਰ