ਐੱਸ ਡੀ ਕਾਲਜ ‘ਚ ਇੰਟਰਨੈਸ਼ਨਲ ਡੇ ਆਫ ਨੋਨ ਵਾਇਲੈਂਸ

ਕਪੂਰਥਲਾ, (ਸਮਾਜ ਵੀਕਲੀ) ( ਕੌੜਾ ) – ਐਸ.ਡੀ.ਕਾਲਜ ਫਾਰ ਵੂਮੈਨ ਸੁਲਤਾਨਪੁਰ ਲੋਧੀ ਦੇ ਐਨ.ਐਸ.ਐਸ ਵਿਭਾਗ ਤੇ ਰੈਡ ਰਿੱਬਨ ਕਲੱਬ ਵੱਲੋਂ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਦੀ ਅਗਵਾਈ ਵਿਚ ਇੰਟਰਨੈਸ਼ਨਲ ਡੇ ਆਫ ਨੋਨ ਵਾਇਲੈਂਸ ਦੇ ਰੂਪ ਵਿੱਚ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਨੂੰ ਗਾਂਧੀ ਜੀ ਦੇ ਸਿਧਾਂਤਾਂ ‘ਤੇ ਚੱਲਣ ਅਤੇ ਉਨ੍ਹਾਂ ਵਲੋਂ ਦਿਖਾਏ ਅਹਿੰਸਾ ਦੇ ਰਾਹ ਬਾਰੇ ਵਿਸਤਾਰ ਸਹਿਤ ਦੱਸਿਆ ਗਿਆ । ਹੈੱਡ ਆਫ ਪਲੀਟੀਕਲ ਸਾਇੰਸ ਮੈਡਮ ਸੁਨੀਤਾ ਕਲੇਰ ਨੇ ਸ੍ਰੀ ਲਾਲ ਬਹਾਦਰ ਸ਼ਾਸਤਰੀ ਦੇ ਜਨਮ ਦਿਵਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਵਿਦਿਆਰਥਣਾਂ ਨੂੰ ਦਿੱਤੀ । ਪ੍ਰਿੰਸੀਪਲ ਡਾ ਵੰਦਨਾ ਸ਼ੁਕਲਾ ਨੇ ਵੀ ਗਾਂਧੀ ਜੀ ਅਤੇ ਸ਼ਾਸਰੀ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ, ਉਨ੍ਹਾਂ ਦੀਆਂ ਸਿੱਖਿਆਵਾਂ ‘ਤੇ ਅਮਲ ਕਰਨ ਦੀ ਪ੍ਰੇਰਨਾ ਦਿੱਤੀ । ਇਸ ਮੌਕੇ ਸ਼ਿਵਾਨੀ ਬੀ ਏ ਭਾਗ ਪਹਿਲਾ ਨੇ ਭਜਨ ਗਾਇਨ ਨਾਲ ਸਾਰਾ ਮਾਹੌਲ ਹੀ ਭਗਤੀ ਭਾਵ ਵਿੱਚ ਰੰਗ ਦਿੱਤਾ। ਕਿਰਨਦੀਪ ਕੌਰ ਬੀ ਕਾਮ ਭਾਗ ਪਹਿਲਾ ਕਵਿਤਾ, ਪਰਨੀਤ ਕੌਰ ਬੀ ਏ ਭਾਗ ਤੀਜਾ, ਲੀਨਾ ਧੀਰ ਬੀ ਕਾਮ ਭਾਗ ਤੀਜਾ ਅਤੇ ਸੰਜੀਵਨ ਕੌਰ ਬੀ ਕਾਮ ਭਾਗ ਦੂਜਾ ਨੇ ਭਾਸ਼ਣ ਰਾਹੀਂ ਗਾਂਧੀ ਅਤੇ ਸ਼ਾਸਤਰੀ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ । ਇਸ ਮੌਕੇ ਸਮੂਹ ਸਟਾਫ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜਰ ਸਨ । ਪ੍ਰੋਗਰਾਮ ਅਫਸਰ ਮੈਡਮ ਰਾਜਬੀਰ ਕੌਰ ਨੇ ਸਭ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕੋਈ ਲੈ ਸਕਦਾ ਤਾਂ ਲੈ ਲਓ ਜੀ…ਸਾਡਾ ਸਾਰਾ ਪਿੰਡ ਵਿਕਾਊ ਹੈ
Next articleਸਰਕਾਰਾਂ ਲੋਕਤੰਤਰ ਦਾ ਘਾਣ ਕਰਨਾਂ ਬੰਦ ਕਰਨ- ਕਿਸਾਨ ਆਗੂ ਸੁੱਖ ਗਿੱਲ ਮੋਗਾ