ਗਾਇਕ ਰਾਜ ਬਰਾੜ ਦੇ ਪਿੰਡ ਮੱਲਕਿਆਂ ਦਾ ਨੌਜਵਾਨ ਰਾਜਾ ਮੱਲਕੇ ਵੀ ਮੱਲੀ ਬੈਠਾ ਲੋਕਾਂ ਦੇ ਦਿਲਾਂ ‘ਚ ਥਾਂ

ਰਾਜਾ ਮੱਲਕੇ ਦੀ ਪਿੰਡ ਲਈ ਕੰਮ ਕਰਨ ਦੀ ਲਗਨ ਨੇ ਮੋਹਿਆ ਪਿੰਡ ਵਾਸੀਆਂ ਮਨ 
ਭਲੂਰ (ਸਮਾਜ ਵੀਕਲੀ) ਬੇਅੰਤ ਗਿੱਲ ਆਮ ਆਦਮੀ ਪਾਰਟੀ ਵੱਲੋਂ ਪਿੰਡ ਮੱਲਕੇ ਵਿਚ ਸਰਪੰਚੀ ਦੀ ਚੋਣ ਲਈ ਬੀਬੀ ਹਰਵਿੰਦਰ ਕੌਰ ਪਤਨੀ ਰਾਜਾ ਮੱਲਕੇ ਚੋਣ ਮੈਦਾਨ ਵਿਚ ਹਨ। ਇੱਥੋਂ ਦੇ ਕਾਫ਼ੀ ਅਸਰ ਰਸੂਖ ਵਾਲੇ ਸੱਜਣਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਬੜੀ ਸਪੱਸ਼ਟਤਾ ਨਾਲ ਕਿਹਾ ਕਿ ਨੌਜਵਾਨ ਰਾਜਾ ਮੱਲਕੇ ਪਿੰਡ ਵਾਸੀਆਂ ਦੇ ਦਿਲਾਂ ਵਿਚ ਡੂੰਘੀ ਥਾਂ ਬਣਾਈ ਬੈਠਾ ਹੈ। ਉਸਦੀ ਪਿੰਡ ਪ੍ਰਤੀ ਮੁਹੱਬਤ, ਕੰਮ ਕਰਨ ਦੀ ਲਗਨ, ਵਿਕਾਸ ਕਾਰਜਾਂ ਲਈ ਆਪਣੀ ਜੇਬ ‘ਚੋਂ ਪੈਸਾ ਖਰਚਣ ਦੀ ਦਰਿਆਦਿਲੀ, ਲੋੜਵੰਦਾਂ ਲਈ ਡੱਟ ਖੜ੍ਹਨ ਦੀ ਦਲੇਰੀ ਅਤੇ ਸਿਆਸੀ ਪਹੁੰਚ ਉਸਦੇ ਸਿਰ ਸਰਪੰਚੀ ਦਾ ਤਾਜ਼ ਜ਼ਰੂਰ ਸਜਾਏਗੀ। ਰਾਜਾ ਮੱਲਕੇ ਇਮਾਨਦਾਰ, ਨਿੱਡਰ ਅਤੇ ਮਿਹਨਤੀ ਨੌਜਵਾਨ ਹੈ। ਉਸਨੂੰ ਪਿੰਡ ਦੇ ਲੋੜਵੰਦਾਂ ਦੀ ਸਾਰ ਲੈਣ ਦਾ ਸਲੀਕਾ ਆਉਂਦਾ ਹੈ। ਉਸ ਅੱਦਰ ਬੇਰੁਜ਼ਗਾਰ ਨੌਜਵਾਨਾਂ ਦੀ ਮੱਦਦ ਕਰਨ ਦੀ ਤਾਂਘ ਤੜਪਦੀ ਹੈ। ਉਸਨੂੰ ਪਿੰਡ ਦੀਆਂ ਧੀਆਂ ਦੇ ਘਰ ਵਸਾਉਣ ਦਾ ਫ਼ਿਕਰ ਹੈ। ਉਹਨੂੰ ਪਤਾ ਹੈ ਕਿ ਕਿਵੇਂ ਸਾਉਣ ਦੇ ਮਹੀਨੇ ਦਾ ਬੱਦਲ ਕਿਰਤੀਆਂ ਦੇ ਸਿਰਾਂ ਦੀ ਛੱਤ ਦਾ ਦੁਸ਼ਮਣ ਬਣ ਜਾਂਦਾ ਹੈ। ਉਹ ਮਜ਼ਦੂਰ ਦੇ ਚੁੱਲ੍ਹਿਆਂ ਦੀ ਬੁਝੀ ਅੱਗ ਨੂੰ ਮਘਾਉਣ ਦਾ ਵੱਲ ਜਾਣਦਾ ਹੈ। ਉਸਨੂੰ ਕੰਮੀਆਂ ਦੇ ਵਿਹੜਿਆਂ ‘ਚ ਸੂਰਜ ਉਤਾਰਨਾ ਆਉਂਦਾ ਹੈ। ਪਿੰਡ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਦੀਆਂ ਸਹੂਲਤਾਂ ਪ੍ਰਦਾਨ ਕਰਨੀਆਂ ਉਹ ਭੁੱਲਦਾ ਨਹੀਂ।  ਉਹਦੇ ਚੇਤਿਆਂ ‘ਚ ਵਸੀ ਹੈ ਕਿਸਾਨ ਦੀ ਮੰਦਹਾਲੀ ਦੀ ਤਸਵੀਰ। ਪਿੰਡ ਨੂੰ ਖੇਡਾਂ, ਪੜ੍ਹਾਈ ਅਤੇ ਸਿਹਤ ਪੱਖੋਂ ਮਜ਼ਬੂਤ ਕਰਨਾ ਉਸਦੀਆਂ ਰੀਝਾਂ ਅਤੇ ਫਰਜ਼ਾਂ ਵਿਚ ਸ਼ਾਮਿਲ ਹੈ। ਪਿੰਡ ਦੀ ਭਾਈਚਾਰਕ ਸਾਂਝ ਨੂੰ ਹੋਰ ਗੂੜ੍ਹੀ ਤੇ ਨਰੋਈ ਕਰਨਾ ਉਸਦੀ ਸੋਚ ਦਾ ਹਿੱਸਾ ਹੈ। ਨੌਜਵਾਨ ਰਾਜਾ ਮੱਲਕੇ ਪਿੰਡ ਦੀ ਨੁਹਾਰ ਬਦਲਣ ਦਾ ਸੁਪਨਾ ਸੰਭਾਲੀ ਫਿਰਦਾ ਹੈ। ਪਿੰਡ ਵਾਸੀ ਵੀ ਉਸਦੀ ਸਰਪੰਚੀ ਦਾ ਰੰਗ ਰੂਪ ਦੇਖਣ ਲਈ ਅੰਦਰੇ ਅੰਦਰ ਮਨ ਬਣਾ ਚੁੱਕੇ ਹਨ ਕਿ ਐਤਕਾਂ ਵੋਟਾਂ ਰਾਜੇ ਨੂੰ ਹੀ ਦੇਣੀਆਂ ਹਨ। ਵਾਹਿਗੁਰੂ ਦਾ ਸ਼ੁਕਰਾਨਾ ਹੈ ਕਿ ਲੋਕ ਪਿੰਡ ਦੇ ਭਲੇ ਲਈ ਚੰਗੇ ਲੋਕਾਂ ਦੀ ਚੋਣ ਕਰਨ ਦੇ ਸਮਰੱਥ ਹੋਏ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਰੂਹ ਦਾ ਪਿਆਰ
Next article‘ਨਵੀਆਂ ਕਲਮਾਂ, ਨਵੀਂ ਉਡਾਣ’ ਬਾਲ ਸਾਹਿਤਕਾਰਾਂ ਦੀ ਰਾਜ ਪੱਧਰੀ ਕਾਨਫਰੰਸ 16 ਅਤੇ 17 ਨਵੰਬਰ ਨੂੰ; ਪੰਜਾਬ ਭਵਨ ਕੈਨੇਡਾ ਟੀਮ ਦਾ ਇਹ ਉਪਰਾਲਾ ਨਵੀਂ ਪੀਡ਼ੀ ਨੂੰ ਕਿਤਾਬਾਂ ਨਾਲ ਜੋੜੇਗਾ-ਸੁੱਖੀ ਬਾਠ