(ਸਮਾਜ ਵੀਕਲੀ) ਮਨੁੱਖ ਸਾਰੀ ਉਮਰ ਹੀ ਸਿੱਖਦਾ ਰਹਿੰਦਾ ਹੈ। ਅੱਜ ਦੇ ਸਮੇਂ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਹੋਣਾ ਬਹੁਤ ਜਰੂਰੀ ਹੈ। ਨੈਤਿਕ ਕਦਰਾਂ ਕੀਮਤਾਂ ਤੋਂ ਬਿਨਾਂ ਸਿੱਖਿਆ ਦਾ ਕੋਈ ਵੀ ਮਹੱਤਵ ਨਹੀਂ ਹੈ। ਨੈਤਿਕ ਕਦਰਾਂ ਕੀਮਤਾਂ ਦਾ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਲਈ ਬਹੁਤ ਜਰੂਰੀ ਹੈ। ਅੱਜ ਦੇ ਜਮਾਨੇ ਵਿੱਚ ਬੱਚਿਆਂ ਨੂੰ ਕਿਸ ਤਰ੍ਹਾਂ ਵੱਡਿਆਂ ਨਾਲ ਗੱਲ ਕਰਨਾ ਹੈ, ਸਮਾਜ ਵਿੱਚ ਕਿਸ ਤਰ੍ਹਾਂ ਵਿਚਰਨਾ ਹੈ, ਉਹਨਾਂ ਦਾ ਕੀ ਰੁਤਬਾ ਹੈ, ਕੁਦਰਤ ਦੇ ਕੀ ਕਾਇਦੇ ਕਾਨੂੰਨ ਹਨ, ਬਹੁਤ ਘੱਟ ਪਤਾ ਹੈ। ਖੇਡ ਮੈਦਾਨ ਪ੍ਰਤੀ ਦਿਲਚਸਪੀ ਵੀ ਨਹੀਂ ਹੈ। ਮੋਬਾਇਲ ਨੇ ਬੱਚਿਆਂ ਦੇ ਮਨਾਂ ਅੰਦਰ ਘਰ ਕਰ ਲਿਆ ਹੈ। ਸਕੂਲ ਤੋਂ ਆਉਂਦੇ ਹੀ ਕੋਚਿੰਗ ਕਲਾਸਾਂ, ਕੋਚਿੰਗ ਕਲਾਸਾਂ ਤੋਂ ਬਾਅਦ ਸਿੱਧਾ ਹੀ ਮੋਬਾਈਲ ਨੂੰ ਫੜਦੇ ਹਨ। ਜਿਸ ਚੀਜ਼ ਦੇ ਫਾਇਦੇ ਹੁੰਦੇ ਹਨ ,ਉਸ ਦੇ ਨੁਕਸਾਨ ਵੀ ਜਰੂਰ ਹੁੰਦੇ ਹਨ। ਦਿਨ ਪ੍ਰਤੀ ਦਿਨ ਮੋਬਾਇਲ ਸਮੱਸਿਆ ਦਾ ਕਾਰਨ ਹੀ ਬਣਦਾ ਜਾ ਰਿਹਾ ਹੈ। ਬੱਚਿਆਂ ਦੀ ਅੱਖਾਂ ਦੀ ਰੋਸ਼ਨੀ ਘਟਦੀ ਜਾ ਰਹੀ ਹੈ। ਹੋਰ ਤਾਂ ਹੋਰ ਰਾਤ ਨੂੰ ਸੋਣ ਲੱਗੇ ਵੀ ਮੋਬਾਇਲ ਆਪਣੇ ਕੰਨ ਦੇ ਨੀਚੇ ਰੱਖ ਕੇ ਸੌਂਦੇ ਹਨ। ਲੋੜ ਤੋਂ ਵੱਧ ਵਰਤੋਂ ਘਾਤਕ ਸਿੱਧ ਹੋ ਰਹੀ ਹੈ।
ਚੇਤਨਾ ਨਾਲ ਹੀ ਮਨੁੱਖ ਵਿੱਚ ਪ੍ਰੇਮ ਅਤੇ ਕਰੁਣਾ ਦਾ ਭਾਵ ਪੈਦਾ ਹੁੰਦਾ ਹੈ। ਹਮੇਸ਼ਾ ਸਾਨੂੰ ਵਰਤਮਾਨ ਵਿੱਚ ਰਹਿ ਕੇ ਹੀ ਵਿਚਰਨਾ ਚਾਹੀਦਾ ਹੈ। ਅੱਜ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਸਮੱਸਿਆ ਤਾਂ ਜਰੂਰ ਹੈ। ਜਿਸ ਇਨਸਾਨ ਨੇ ਇਹਨਾਂ ਸਮੱਸਿਆਵਾਂ ਨਾਲ ਨਜਿੱਠਣਾ ਸਿੱਖ ਲਿਆ ਤੇ ਵਰਤਮਾਨ ਵਿੱਚ ਰਹਿਣਾ ਸਿੱਖ ਲਿਆ ਉਹ ਸਭ ਤੋਂ ਸੁੱਖੀ ਮਨੁੱਖ ਹੈ। ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਸਮੱਸਿਆਵਾਂ ਵਿੱਚੋਂ ਕਿਸ ਤਰ੍ਹਾਂ ਨਿਕਲਣਾ ਹੈ।
ਸੰਜੀਵ ਸਿੰਘ ਸੈਣੀ, ਮੋਹਾਲੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly