ਨਰਾਤਿਆਂ ਦਾ ਵਿਗਿਆਨਕ ਆਧਾਰ

ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
(ਸਮਾਜ ਵੀਕਲੀ) ਪਵਿੱਤਰ ਨਰਾਤੇ ਚੇਤ ਅਤੇ ਅੱਸੂ ਦੇ ਮਹੀਨਿਆਂ ਵਿੱਚ ਆਉਂਦੇ ਹਨ। ਨਰਾਤਿਆਂ ਦੇ ਸਬੰਧ ਵਿੱਚ ਵਿਸਥਾਰ ਨਾਲ ਜਾਨਣ ਤੋਂ ਪਹਿਲਾਂ ਇਸ ਦਾ ਸ਼ਬਦ ਸਬੰਧੀ ਪੱਖ ਸਮਝ ਲਈਏ ਤਾਂ ਵਿਸ਼ਾ ਅਤੇ ਉਸ ਦਾ ਵਿਗਿਆਨਕ ਪੱਖ ਸਮਝਣ ਵਿੱਚ ਆਸਾਨੀ ਹੋਵੇਗੀ।ਨਵਰਾਤ੍ਰ ਸ਼ਬਦ ਦੋ ਸ਼ਬਦਾਂ ਦਾ ਜੋੜ ਹੈ – “ਨਵ ਅਤੇ ਰਾਤਰ”। ਨਵ ਦਾ ਅਰਥ ਨਵਾਂ ਵੀ ਹੁੰਦਾ ਹੈ ਅਤੇ ‘ਨੌਂ’ ਵੀ ਮੰਨਿਆ ਜਾ ਸਕਦਾ।  ਰਾਤ੍ਰ ਦਾ ਅਰਥ ਹੈ  –ਰਾਤ ,ਤਾਦਿ੍ਸ਼ ਕਾਲ ਅਤੇ ਸਿਧੀਆਂ ਦਾ ਸੂਚਕ ਹੈ।
ਮੌਸਮ ਸ਼ਾਦਲ ਬਸੰਤੀ ਸੰਵਤਸਰਾ ਚੇਤਰ ਸ਼ੁਕਲ ਪ੍ਰਤੀਪਦਾ ਤੋਂ ਅਤੇ ਨਕਸ਼ਤਰਮੂਲਕ ਸਰਦੀਆਂ ਸੰਵਤਸਰਾ ਅਸੂ ਸ਼ੁਕਲ ਪ੍ਰਤਿਪਤਾ ਤੋਂ ਸ਼ੁਰੂ ਹੁੰਦਾ ਹੈ। ਉੱਪਰ ਲਿਖੇ ਦੋਹਾਂ ਸੰਵਤਸਰਾਂ ਦੇ ਆਉਣ ਵਾਲੇ ਨੌਂ ਦਿਨ ਨਰਾਤਿਆਂ ਦੇ ਨਾਂ ਨਾਲ ਮਸ਼ਹੂਰ ਹਨ। ਪਹਿਲੇ ਤਿੰਨ ਦਿਨ ਗਿਆਨ ਪ੍ਰਾਪਤੀ ਲਈ ਸਰਸਵਤੀ ਦੀ ਪੂਜਾ, ਅਗਲੇ ਤਿੰਨ ਦਿਨ ਧੰਨ ਕਮਾਉਣ ਲਈ ਲਕਸ਼ਮੀ ਦੀ ਪੂਜਾ, ਅਤੇ ਆਖ਼ਰੀ ਤਿੰਨ ਦਿਨ ਸ਼ਕਤੀ ਦੀ ਪ੍ਰਾਪਤੀ ਲਈ ਦੁਰਗਾ ਦੀ ਪੂਜਾ ਇਹ ਨੌਂ ਰਾਤਾਂ  ਪੰਜਮਹਾਭੂਤ ਅਤੇ ਚਾਰ ਅੰਦਰੂਨੀ ਚਤੁਸ਼ਟਯ ਜਿਸ ਨਾਲ ਸਾਰੀ ਕੁਦਰਤ ਦੀ ਉਸਾਰੀ ਹੋਈ ਹੈ, ਸਾਧਕਾਂ ਦੀ ਭਾਸ਼ਾ ਵਿੱਚ ਇਹੀ ਦੁਰਗਾ ਦੇ ਨੌ ਰੂਪ ਹਨ। ਸਾਰੇ ਮਿਲਾ ਕੇ ਨੌਂ ਦਿਨ ਅਤੇ ਸਾਲ ਵਿੱਚ ਦੋ ਵਾਰ ਭਾਵ ਨੌਂ ਚੇਤ  ਨਰਾਤੇ ਅਤੇ ਨੌਂ ਅੱਸੂ ਨਰਾਤੇ ਕੁੱਲ ਮਿਲਾ ਕੇ 18 ਵਾਰ ਪੂਜਾ ਕਰਨ ਦਾ ਰਿਵਾਜ਼ ਸਾਡੇ ਸ਼ਸਤਰਾਂ ਵਿੱਚ ਹੈ।
ਜੇਕਰ ਇਹਨਾਂ ਨਰਾਤਿਆਂ ਬਾਰੇ ਡੂੰਘਾ ਅਧਿਐਨ ਕਰੀਏ ਤਾਂ ਸਾਡੇ ਸਾਰੇ ਸਾਲ ਵਿੱਚ ਦੋ ਹੀ ਮੌਸਮ ਖ਼ਾਸ ਤੌਰ ਤੇ ਮੌਜ਼ੂਦ ਹਨ ( ਉਵੇਂ ਤਾਂ ਭਾਵੇਂ ਛੇ ਮੌਸਮ ਹੁੰਦੇ ਹਨ) ਸਰਦੀ ਅਤੇ ਗਰਮੀ। ਇਹ ਨਰਾਤੇ ਸਾਲ ਵਿੱਚ ਦੋ ਵਾਰ ਆਉਂਦੇ ਹਨ ਅਤੇ ਇਹ ਦੋ ਮੌਸਮਾਂ ਦਾ ਸੰਧੀ ਕਾਲ ਹੀ ਹੁੰਦਾ ਹੈ। ਜਦ ਚੇਤ ਦੇ ਨਰਾਤੇ ਆਉਂਦੇ ਹਨ ਤਾਂ ਸਾਨੂੰ ਕੜਕਦੀ ਸਰਦੀ ਤੋਂ ਰਾਹਤ ਮਿਲਦੀ ਹੈ। ਜਦੋਂ ਅੱਸੂ ਦੇ ਨਰਾਤੇ ਹੁੰਦੇ ਤਾਂ ਸਾਨੂੰ ਭਿਆਨਕ ਗਰਮੀ ਤੋਂ ਰਾਹਤ ਮਿਲਦੀ ਹੈ।
ਇਸ ਮੌਸਮ ਦਾ ਅਸਰ ਸੰਸਾਰ ਦੇ ਰੁੱਖਾਂ, ਬੂਟਿਆਂ, ਬਨਸਪਤੀ, ਪਾਣੀ,ਅਸਮਾਨ ਅਤੇ ਵਾਯੂਮੰਡਲ ਤੇ ਤਾਂ ਪੈਂਦਾ ਹੀ ਜਾ ਸਾਡੀ ਸਿਹਤ ਤੇ ਵੀ ਇਹਨਾਂ ਦਾ ਡੂੰਘਾ ਅਸਰ ਪੈਂਦਾ ਹੈ। ਚੇਤ ਵਿੱਚ ਗਰਮੀ ਸ਼ੁਰੂ ਹੋਣ ਤੋਂ ਪਿਛਲੇ ਕਈ ਮਹੀਨਿਆਂ ਤੋਂ ਜੰਮਿਆ ਖ਼ੂਨ ਉਬਲਣਾ ਸ਼ੁਰੂ ਹੋ ਜਾਂਦਾ ਹੈ। ਖ਼ੂਨ ਹੀ ਨਹੀਂ ਸਾਡੇ ਸਰੀਰ ਨੂੰ ਧਾਰਨ ਕਰਨ ਵਾਲੇ   ਤਿੰਨ ਦੋਸ਼ ਵਾਤ, ਕਫ,ਪਿੱਤ ਇਹਨਾਂ ਤਿੰਨਾਂ ਤੇ ਵੀ ਡੂੰਘਾ ਅਸਰ ਹੁੰਦਾ ਹੈ। ਆਯੁਰਵੈਦ ਵਿੱਚ ਕਿਹਾ ਗਿਆ ਕਿ ਵਾਤ, ਕਫ,ਪਿੱਤ ਸਾਡੇ ਸਰੀਰ ਵਿੱਚ ਬਰਾਬਰ ਮਾਤਰਾ ਵਿੱਚ ਹੁੰਦੇ ਹਨ ,ਤਾਂ ਸਾਡਾ ਸਰੀਰ ਦਾ ਨਿਰੋਗ ਹੁੰਦਾ ਹੈ। ਜੇਕਰ ਇਹ ਮਾੜੀ ਹਾਲਤ ਵਿੱਚ ਹੋਣ ਤਾਂ ਸਾਨੂੰ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸ ਲਈ ਤਾਂ ਚੇਤ ਤੇ ਅੱਸੂ ਤੋਂ ਪਹਿਲਾਂ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਮਨੁੱਖ ਨੂੰ ਘੇਰ ਲੈਂਦੀਆਂ ਹਨ । ਨਿਸ਼ਚਿਤ ਆਹਾਰ ਵਿਹਾਰ ਨਾਲ ਇਹ ਵਾਤ ,ਕਫ ,ਪਿੱਤ ਸਮਾਨ ਹਾਲਤ ਵਿੱਚ ਆ ਜਾਂਦੇ ਹਨ। ਭਾਵ ਪਿਛਲੇ ਮਹੀਨਿਆਂ ਵਿੱਚ ਜੋ ਤਿੰਨਾਂ ਦੋਸ਼ਾਂ ਵਿੱਚ ਅਸਮਾਨਤਾ ਆਈ ਹੈ ।ਉਹਨਾਂ ਨੂੰ ਸਮਾਨ ਹਾਲਾਤ ਵਿੱਚ ਲਿਆਉਣ ਲਈ ਨੌ ਦਿਨਾਂ ਵਿੱਚ ਪਹਿਲੇ ਤਿੰਨ ਦਿਨ ਵਾਤ, ਅਗਲੇ ਤਿੰਨ ਦਿਨ ਪਿੱਤ, ਆਖ਼ਰੀ ਤਿੰਨ ਦਿਨ ਕਫ ਜਦੋਂ ਅਸੀਂ ਵਰਤ ਰੱਖਦੇ ਹਾਂ ਤਾਂ ਇਹ ਦੋਸ਼ ਖ਼ਤਮ ਹੁੰਦੇ ਹਨ। ਕਿਉਂਕਿ ਵਰਤ ਕਰਕੇ ਪੇਟ ਖਾਲੀ ਹੁੰਦਾ ਹੈ ਅਤੇ ਪੇਟ ਦੀ ਅੱਗ ਨੂੰ ਪਚਾਉਣ ਲਈ ਕੁਝ ਨਾ ਕੁਝ ਤਾਂ ਚਾਹੀਦਾ ਹੁੰਦਾ ਹੈ ।ਜੋ ਜਦ ਵਧੇ ਹੋਏ ਵਾਤ,ਪਿੱਤ, ਕਫ਼ ਪੇਟ ਵਿੱਚ ਆਕੇ ਸੜਦੇ ਹਨ ਤਾਂ ਇਹ ਦੋਸ਼ ਹੀ ਨਹੀਂ ਸਗੋਂ ,ਇਹਨਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਵੀ ਖ਼ਤਮ ਹੋ ਜਾਂਦੀਆਂ ਹਨ । ਉਹਨਾਂ ਨਾਲ ਜੋ ਊਰਜ਼ਾ ਪੈਦਾ ਹੁੰਦੀ ਹੈ ਉਹ ਸਾਨੂੰ ਵਰਤ ਵਿੱਚ ਕਮਜ਼ੋਰੀ ਮਹਿਸੂਸ ਨਹੀਂ ਹੋਣ ਦਿੰਦੀ ਅਤੇ ਸਾਡਾ ਸਰੀਰ ਅਗਲੇ ਛੇ ਮਹੀਨੇ ਗਰਮੀ ਜਾਂ ਸਰਦੀ  ਸਹਿਣ ਲਈ ਸਮਰੱਥ ਹੋ ਜਾਂਦਾ ਹੈ। ਭਾਵ ਨਰਾਤਿਆਂ ਦਾ ਆਉਣਾ ਅਗਲੇ 6, ਮਹੀਨੇ ਸਰੀਰ ਦੀ ਨਿਰੋਗ ਲਈ ਤਿਆਰੀ ਹੈ। ਜਿਵੇਂ ਕਿਸਾਨ ਹਾੜੀ ਅਤੇ ਸਾਉਣੀ  ਦੀ ਫ਼ਸਲ ਨੂੰ ਬੀਜਣ ਤੋਂ ਪਹਿਲਾਂ ਖੇਤ ਦੀ ਤਿਆਰੀ ਕਰਦਾ ਹੈ। ਜਿਸ ਨਾਲ ਕਿ ਉਸਦੀ ਫਸਲ ਦੀ ਪੈਦਾਵਾਰ ਚੰਗੀ ਅਤੇ ਸਿਹਤਮੰਦ ਹੋਵੇ ਇਸ ਲਈ ਸਾਡੇ ਰਿਸ਼ੀਆਂ ਨੇ ਇਹਨਾਂ ਮਹੀਨਿਆਂ ਵਿੱਚ ਸਰੀਰ ਨੂੰ ਪੂਰੀ ਤਰ੍ਹਾਂ ਸਿਹਤਮੰਦ ਰੱਖਣ ਲਈ ਨੌਂ ਦਿਨ ਦੇ ਵਰਤ ਦਾ ਖਾਸ ਤੌਰ ਤੇ ਉਲੇਖ ਕੀਤਾ ਹੈ। ਸਾਡੇ ਇਹ ਪ੍ਰਾਚੀਨ ਰੀਤੀ ਰਿਵਾਜ਼ ਪੂਰੀ ਤਰ੍ਹਾਂ ਨਵਰਾਤਰੇ ਵਿਗਿਆਨਕ ਅਧਾਰ ‘ਤੇ ਹਨ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ। ਇਸ ਲਈ ਸਾਨੂੰ ਨਵਰਾਤਰਿਆਂ ਦੀ ਪਰੰਪਰਾ ਅਗਲੀਆਂ ਪੀੜ੍ਹੀਆਂ ਲਈ ਜਾਰੀ ਰੱਖਣੀ ਚਾਹੀਦੀ ਹੈ।
ਵਿਧੀ ਪੂਰਵਕ ਨਰਾਤੇ ਰੱਖਣੇ ਚਾਹੀਦੇ ਹਨ ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ। 
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਡਿਤਰਾਓ ਦੇ ਅਣਥੱਕ ਯਤਨਾਂ ਨੂੰ ਹੁਣ ਫਲ ਮਿਲ ਰਿਹਾ ਹੈ
Next articleਪੰਜਾਬੀ ਸਾਹਿਤ ਸਭਾ ਦੇ ਕਾਰਜਕਾਰੀ ਮੈਂਬਰਾਂ ਦੀ ਮੀਟਿੰਗ ਹੋਈ