ਪੰਡਿਤਰਾਓ ਦੇ ਅਣਥੱਕ ਯਤਨਾਂ ਨੂੰ ਹੁਣ ਫਲ ਮਿਲ ਰਿਹਾ ਹੈ

ਮੋਹਾਲੀ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਸਾਰੀ ਦੁਨੀਆ ਵਿੱਚ ਰਹਿੰਦੇ ਪੰਜਾਬੀ ਭੈਣ ਭਰਾ ਜਾਣਦੇ ਹਨ ਕਿ ਮਾਨਯੋਗ ਪੰਡਿਤ ਧਰੇਨਵਰ ਰਾਓ ਜੀ ਮਾਂ ਬੋਲੀ ਪੰਜਾਬੀ ਨੂੰ ਕਿੰਨਾਂ ਪਿਆਰ ਕਰਦੇ ਹਨ ਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਹਰ ਰੋਜ਼ ਕੋਈ ਨਾ ਕੋਈ ਸਾਰਥਿਕ ਕਦਮ ਚੁੱਕਦੇ ਹਨ। ਹੁਣ ਨਵੀਂ ਤਾਜ਼ਾ ਉਦਾਹਰਣ ਕੱਲ੍ਹ ਰਾਓ ਸਾਹਿਬ ਨੇ ਕਿਹਾ ਕਿ ਜਸ਼ਨ ਦਾ ਸਮਾਂ ਹੈ ਕਿਉਂਕਿ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ, ਮੋਹਾਲੀ ਵਿੱਚ ਪੰਜਾਬੀ ਬੋਲੀ ਵਿੱਚ ਉਡਾਣ ਦੀਆਂ ਘੋਸ਼ਣਾਵਾਂ ਸ਼ੁਰੂ ਹੋਈਆਂ।
ਪੰਡਿਤਰਾਓ ਦੀ ਆਰਟੀਆਈ ਦੇ ਜਵਾਬ ਵਿੱਚ ਸ਼ਹੀਦ ਭਗਤ ਸਿੰਘ ਹਵਾਈ ਅੱਡੇ ਨੇ ਲਿਖਤੀ ਰੂਪ ਵਿੱਚ ਦੱਸਿਆ ਹੈ ਕਿ ਸਾਰੀਆਂ ਉਡਾਣਾਂ ਵਿੱਚ ਪੰਜਾਬੀ ਭਾਸ਼ਾ (ਬੋਲੀ)ਵਿੱਚ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਡਿਤਰਾਓ ਦੇ ਅਣਥੱਕ ਯਤਨਾਂ ਸਦਕਾ ਹੀ ਇਹ ਸੰਭਵ ਹੋਇਆ ਹੈ। ਇੱਥੇ ਇਹ ਲਿਖਣਾ ਜ਼ਰੂਰੀ ਹੈ ਕਿ ਪੰਡਿਤਰਾਓ ਨੇ ਪਹਿਲਾਂ ਬੇਨਤੀ ਪੱਤਰ ਭੇਜਿਆ ਅਤੇ ਫਿਰ ਆਰ.ਟੀ.ਆਈ. ਲਗਭਗ ਇੱਕ ਮਹੀਨੇ ਬਾਅਦ, ਆਖਰਕਾਰ ਏਅਰਪੋਰਟ ਨੇ ਪੰਡਿਤਰਾਓ ਦੀ ਮੰਗ ਮੰਨ ਲਈ। ਪੰਡਿਤਰਾਓ ਮੂਲ ਰੂਪ ਵਿੱਚ ਕਰਨਾਟਕ ਦਾ ਰਹਿਣ ਵਾਲਾ ਹੈ ਪਰ ਪੰਜਾਬੀ ਭਾਸ਼ਾ ਲਈ ਉਸਦਾ ਪਿਆਰ ਬੇਮਿਸਾਲ ਹੈ। ਪੰਜਾਬੀ ਭਾਸ਼ਾ ਸਿੱਖਣ ਤੋਂ ਬਾਅਦ, ਉਨ੍ਹਾਂ ਨੇ ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਅਤੇ ਆਸ਼ਾ ਦੀ ਵਾਰ ਦਾ ਆਪਣੀ ਮਾਂ ਬੋਲੀ ਕੰਨੜ ਵਿੱਚ ਅਨੁਵਾਦ ਕੀਤਾ ਹੈ। ਇਹ ਲੜੀਵਾਰ ਸੇਵਾ ਚੱਲ ਰਹੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੂਹਾਨੀ ਸਫਰ ਦਾ ਪਾਂਧੀ ਜਸਵੰਤ ਸਿੰਘ ਸੰਘਾ
Next articleਨਰਾਤਿਆਂ ਦਾ ਵਿਗਿਆਨਕ ਆਧਾਰ