ਲੋਕਤੰਤਰ ਦਾ ਘਾਣ

ਗੁਰਮੀਤ ਡੁਮਾਣਾ

(ਸਮਾਜ ਵੀਕਲੀ) 

ਸੱਥ ਦੇ ਵਿੱਚ ਅੱਜ ਹੋਏ ਇਕੱਠੇ ਬੰਨ੍ਹ ਕੇ ਖੜ ਗਏ ਟੋਲੀ
ਚੋਣਾਂ ਵਿੱਚ ਬੋਲੀ ਲਾਉਣ ਵਾਲਿਓ ਕੱਲ੍ਹ ਨੂੰ ਤੁਹਾਡੀ ਲੱਗੂ ਬੋਲੀ

ਪੜ੍ਹਿਆ ਕਰੋ ਕਾਨੂੰਨ ਕਦੇ,, ਕਿਵੇਂ ਇਲੈਕਸ਼ਨ ਲੜਨਾਂ
ਚੋਣ ਕਮਿਸ਼ਨਰ ਸਾਰਾ ਦੱਸਦਾ,, ਕਿੰਨਾ ਖਰਚਾ ਕਰਨਾ
ਤੁਸੀਂ ਤਾਂ ਸਾਰੇ ਹੀ ਰਲ ਮਿਲ ਕੇ,,, ਨੋਟਾਂ ਵਿੱਚ ਜਾਂਦੇ ਤੋਲੀ
ਚੋਣਾਂ ਵਿੱਚ ਬੋਲੀ ਲਾਉਣ ਵਾਲਿਓ ਕੱਲ੍ਹ ਨੂੰ ਤੁਹਾਡੀ ਲੱਗੂ ਬੋਲੀ

ਜਿਹਦੇ ਕੋਲੋਂ ਅੱਜ ਮੰਗਦੇ ਪੈਸੇ ,,ਉਹ ਕਰੂ ਕੀ ਕੰਮ ਤੁਹਾਡੇ
ਬੋਲੀ ਲਾਉਣੀ ਗੈਰ ਕਾਨੂੰਨੀ,, ਸੰਵਿਧਾਨ ਦੇ ਵਿੱਚ ਸਾਡੇ
ਕੰਮਾਂ ਦੇ ਅਧਾਰ ਤੇ ਲੜੋ ਇਲੈਕਸ਼ਨ ਕਿਉਂ ਜਾਨੇ ਆ ਡੋਲੀ
ਚੋਣਾਂ ਵਿੱਚ ਬੋਲੀ ਲਾਉਣ ਵਾਲਿਓ ਕੱਲ੍ਹ ਨੂੰ ਤੁਹਾਡੀ ਲੱਗੂ ਬੋਲੀ

ਗੁਰਮੀਤ ਡੁਮਾਣੇ ਵਾਲੇ ਦਾ ਕੰਮ ਲੋਕਾਂ ਨੂੰ ਸਮਝਾਉਣਾ
ਮੈਨੂੰ ਲੱਗਦਾ ਇਹਨਾਂ ਕੰਮਾਂ ਤੋਂ,, ਤੁਸੀਂ ਬਾਜ ਨਹੀਂ ਆਉਣਾ
ਵਿਕ ਜਾਨੇਓ ਦਾਰੂ ਪਿੱਛੇ ਪੱਗਾਂ ਜਾਂਦੇ ਰੋਲੀ
ਚੋਣਾਂ ਵਿੱਚ ਬੋਲੀ ਲਾਉਣ ਵਾਲਿਓ ਕੱਲ੍ਹ ਨੂੰ ਤੁਹਾਡੀ ਲੱਗੂ ਬੋਲੀ

  ਗੁਰਮੀਤ ਡੁਮਾਣਾ
          ਲੋਹੀਆਂ ਖਾਸ
          ਜਲੰਧਰ

Previous articleਮੇਰੇ ਗੀਤ
Next articleਪੰਜਾਬ ਟੈਕਸੀ ਉਪਰੇਟਰ ਯੂਨੀਅਨ ਨਵਾਂਸ਼ਹਿਰ ਵੱਲੋਂ ਲਗਾਏ ਖੂਨਦਾਨ ਕੈਂਪ ਵਿੱਚ ਲੇਖਕ ਮਹਿੰਦਰ ਸੂਦ ਵਿਰਕ ਨੇ ਹਾਜ਼ਰੀ ਭਰੀ