ਸੋਚ

ਸਵਰਨਪ੍ਰੀਤ ਕੌਰ
  ਸਵਰਨਪ੍ਰੀਤ ਕੌਰ
(ਸਮਾਜ ਵੀਕਲੀ) ਇੱਕ ਵਾਰ ਦੀ ਗੱਲ ਸੀ ਕਿ ਇੱਕ ਪਿੰਡ ਵਿੱਚ  ਜਾਨਕੀ ਨਾਮ ਦੀ ਇੱਕ ਔਰਤ ਆਪਣੇ ਪਤੀ ਅਤੇ ਆਪਣੇ ਦੋ ਪੁੱਤਰਾ ਨਾਲ  ਰਹਿੰਦੀ ਸੀ । ਜਾਨਕੀ ਬਹੁਤੀ ਅਮੀਰ ਨਹੀਂ ਸੀ, ਪਰੰਤੂ ਉਹ ਚਾਹੁੰਦੀ ਸੀ ਕਿ ਉਹ ਆਪਣੇ ਦੋਵੇਂ ਮੁੰਡਿਆਂ ਨੂੰ ਪੜਾਵੇ ਅਤੇ ਨੌਕਰੀ ਕਰਨ ਦੇ ਕਾਬਲ ਬਣਾਵੇ । ਜਾਨਕੀ ਦਾ ਪਤੀ ਰਮੇਸ਼ ਮਜ਼ਦੂਰੀ ਕਰਦਾ ਸੀ, ਉਹ ਬਹੁਤ ਹੀ ਮਿਹਨਤੀ ਅਤੇ ਨਰਮ ਸੁਭਾਅ ਦਾ ਆਦਮੀ ਸੀ । ਜਾਨਕੀ ਆਪਣੇ ਛੋਟੇ ਬੇਟੇ ਦਵਿੰਦਰ ਨੂੰ ਬਹੁਤ ਪਿਆਰ ਕਰਦੀ ਸੀ ,ਉਸਨੂੰ ਲੱਗਦਾ ਸੀ ਕਿ ਉਸਦਾ ਪੁੱਤਰ ਦਵਿੰਦਰ ਹੀ ਉਸਦੇ ਆਉਣ ਵਾਲੇ ਸਮੇਂ ਵਿੱਚ ਕੁਝ ਕਰੇਗਾ ਉਸਨੂੰ ਲੱਗਦਾ ਸੀ ਕਿ ਉਸਦੇ ਪਰਿਵਾਰ ਦਾ ਨਾਮ ਉਹੀ ਹੀ ਰੋਸ਼ਨ ਕਰੇਗਾ ਪਰੰਤੂ ਉਸਨੂੰ ਆਪਣੇ ਵੱਡੇ ਪੁੱਤਰ ਕੁਲਵਿੰਦਰ ਉਪੱਰ ਬਿਲਕੁਲ ਭਰੋਸਾ ਨਹੀਂ ਸੀ ਕਿ ਉਸ ਲੱਗਦਾ ਸੀ ਕਿ ਉਹ ਆਉਣ ਵਾਲੇ ਸਮੇਂ ਵਿੱਚ ਕੁਝ ਨਹੀਂ ਕਰੇਗਾ ਉਹ ਆਪਣੇ ਪੁੱਤਰ ਕੁਲਵਿੰਦਰ ਨੂੰ ਹਮੇਸ਼ਾ ਲੋਕਾਂ ਦੇ ਪੁੱਤਰ ਦੀ ਰੀਸ ਕਰਨ ਲਈ ਕਹਿੰਦੀ ਸੀ ਉਹ ਉਸਨੂੰ ਦੂਸਰਿਆਂ ਦੇ ਪੁੱਤਰਾਂ ਵਾਂਗ ਕਾਮਯਾਬ ਹੋਣ ਲਈ ਕਹਿੰਦੀ ਸੀ । ਜੇਕਰ  ਕੁਲਵਿੰਦਰ ਆਪਣੇ ਦੋਸਤਾਂ ਨਾਲ ਬਾਹਰ ਜਾਣ ਲਈ ਕਹਿੰਦਾ ਸੀ ਤਾਂ ਉਸਦੀ ਮਾਂ ਜਾਨਕੀ ਉਸਨੂੰ ਕਹਿੰਦੀ ਸੀ ਮੈਂ ਜਾਣ ਦੀ ਆ ਤੁਹਾਨੂੰ ਤੁਸੀਂ ਕਿਹੜੀਆਂ ਖੇਡਾਂ ਖੇਡਦੇ ਹੋ ਹਰ ਪਲ ਕੁਲਵਿੰਦਰ ਨੂੰ ਤਾਨੇ ਮਾਰਦੀ ਰਹਿੰਦੀ ਸੀ ਵਿਚਾਰਾ ਕੁਲਵਿੰਦਰ ਨਾ ਤਾਂ ਆਪਣੀ ਮਾਂ ਨੂੰ ਕੁਝ ਕਹਿਣ ਜੋਗਾ ਕਿਉਂਕਿ ਉਹ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ ।ਇੱਕ ਵਾਰ ਜਾਨਕੀ ਜੰਗਲ ਵਿੱਚ ਫਲ ਤੋੜਨ ਲਈ ਗਈ ਉਹ ਦੇਖਦੀ ਹੈ ਕਿ ਉੱਥੇ ਇੱਕ ਸਾਧੂ ਬੈਠਾ ਹੈ ਸਾਧੂ ਦੇ ਆਲੇ ਦੁਆਲੇ ਦੋ ਚਾਰ ਲੋਕ ਵੀ ਬੈਠੇ ਹਨ ਜਾਨ ਕਿ ਉਹਨਾਂ ਲੋਕਾਂ ਤੋਂ ਜਾ ਪੁੱਛਦੀ ਹੈ ਕਿ ਇੱਥੇ ਕੀ ਹੋ ਰਿਹਾ ਹੈ ਇੱਕ ਆਦਮੀ ਕਹਿੰਦਾ ਹੈ ਕਿ ਸਾਧੂ ਲੋਕਾਂ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿੰਦਾ ਹੈ ਜਾਨਕੀ ਨੇ ਸੋਚਿਆ ਕਿ ਉਹ ਵੀ ਆਪਣੇ ਨਲਾਇਕ ਪੁੱਤਰ ਕੁਲਵਿੰਦਰ ਬਾਰੇ ਪੁੱਛ ਹੀ ਲਵੇ ਤਾਂ ਜਦੋਂ ਜਾਨਕੀ ਦੀ ਵਾਰੀ ਆਉਂਦੀ ਹੈ ਉਹ ਸਾਧੂ ਨੂੰ ਕਹਿੰਦੀ ਹੈ ਕਿ ਉਸਦਾ ਪੁੱਤਰ ਨਾਲਾਇਕ ਹੈ ਉਸ ਕੋਲ ਅਕਲ ਦਾ ਘਾਟਾ ਹੈ ਉਹ ਨਿਕੰਮਾ ਹੈ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਕਾਮਯਾਬ ਹੋਵੇਗਾ ਸਾਧੂ ਹੱਸਦਾ ਜਿਹਾ ਹੈ ਤੇ ਕਹਿੰਦਾ ਹੈ ਅਕਲ ਦਾ ਘਾਟਾ  ਉਸ ਦੇ ਪੁੱਤਰ ਕੋਲ ਨਹੀਂ ਉਸ ਕੋਲ ਹੈ ,ਹੁਣ ਜੇਕਰ ਆਪਣੇ ਪੁੱਤਰ ਨੂੰ ਦੂਸਰੇ  ਬੁੱਚੇ ਦੀ ਰੀਸ ਕਰਨ ਲਈ ਕਹੋਗੇ ਤਾਂ ਇਦਾਂ ਥੋੜੀ ਹੁੰਦਾ ਹੈ ਤਾਂ ਤੁਹਾਨੂੰ ਤਾਂ ਸਗੋਂ ਆਪਣੇ ਬੱਚੇ ਨੂੰ ਕਿਸੇ ਬੇਗਾਨੇ ਦੇ ਬੱਚੇ ਤੋਂ ਵਧੀਆ ਕਹਿਣਾ ਚਾਹੁੰਦਾ ਹੈ ਪਰ ਤੁਸੀਂ ਤਾਂ ਉਸਨੂੰ ਲੋਕਾਂ ਦੇ ਬੱਚਿਆਂ ਤੋਂ ਵੀ ਮਾੜਾ ਕਹਿੰਦੇ ਹੋ ਫਿਰ ਤਾਂ ਲਓ ਜੀ ਹੋ ਗਏ ਬੱਚੇ ਕਾਮਯਾਬ ਸਾਧੂ ਜਾਨਕੀ ਨੂੰ ਕਹਿੰਦਾ ਕੀ ਮੈਂ ਕਈ ਪਿੰਡਾਂ ਸ਼ਹਿਰਾਂ ਵਿੱਚ ਰਹਿ ਕੇ ਆਇਆ ਹਾਂ ਮੈਨੂੰ ਉਥੋਂ ਪਤਾ ਲੱਗਿਆ ਹੈ ਕਿ ਜਿਹੜੇ  ਬੱਚੇ ਦੇ ਮਾਂ ਬਾਪ ਹੁੰਦੇ ਹਨ ਉਹ ਆਪਣੇ ਬੱਚੇ ਵਿੱਚ ਨਕਾਰਾਤਮਕ ਸੋਚ ਭਰਦੇ ਹਨ ਅਤੇ ਕਹਿੰਦੇ ਹਨ ਕੀ ਤੂੰ ਇਹ ਨਹੀਂ ਕਰ ਸਕਦਾ ਫਲਾਣੇ ਦਾ ਬੱਚਾ ਤਾਂ ਇਹ ਕਰ ਸਕਦਾ ਹੈ ਉਹ ਸਭ ਕੁਝ ਕਰ ਸਕਦਾ ਪਰ ਤੂੰ ਕੁਝ ਵੀ ਨਹੀਂ ਕਰ ਸਕਦਾ ਇਹ ਤਾਂ ਗਲਤੀ ਹੈ ਮਾਪਿਆਂ ਦੀ ਕਿ ਆਪਣੀਆਂ ਔਲਾਦਾਂ ਨੂੰ ਘੱਟ ਕਹਿੰਦੇ ਹਨ ਅਤੇ ਦੂਸਰੇ ਦੇ ਬੱਚਿਆਂ ਨੂੰ ਵਧੀਆ ਕਹਿੰਦੇ ਹਨ। ਜਾਨਕੀ ਨੂੰ ਅਹਿਸਾਸ ਹੋਇਆ ਕੀ ਉਹ ਗਲਤ ਹੈ ਉਹ ਆਪਣੇ ਬੇਟੇ ਕੁਲਵਿੰਦਰ ਨੂੰ ਇੰਝ ਹੀ ਨਿਕੰਮਾ ਤੇ ਨਾਲਾਇਕ ਦੱਸਦੀ ਹੈ ਕੀ ਪਤਾ ਉਸ ਦੀ ਕਿਸਮਤ ਦਾ ਆਉਣ ਵਾਲੇ ਸਮੇਂ ਵਿੱਚ ਕਦੋਂ ਉਸਦੀ ਕਿਸਮਤ ਦੀਆਂ ਲਕੀਰਾਂ ਬਦਲ ਜਾਣ ।
       ਸਵਰਨਪ੍ਰੀਤ ਕੌਰ
 ਮਾਤਾ ਰਾਜ ਕੌਰ ਸੀਨੀਅਰ ਸੰਕੈਂਡਰੀ ਸਕੂਲ ਬਡਰੁੱਖਾਂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article‘ਸ਼ਿਵਾਲਿਕ’ ਪੰਜਾਬੀ ਮੈਗਜ਼ੀਨ ਦਾ ਤੀਜਾ ਅੰਕ ਹੋਇਆ ਰਿਲੀਜ਼
Next articleਦਿਲ ਤੋਂ ਲਹਿ ਗਏ