ਸਿਹਤ ਅਤੇ ਸਾਹਿਤ ਦੀ ਅਨੋਖੀ ਮਿਲਣੀ

ਦੋਸਤੋ ਕੱਲ ਪਿੰਡ ਹਠੂਰ (ਸਮਾਜ ਵੀਕਲੀ) (ਲੁਧਿਆਣਾ) ਵਿਖੇ 22 ਕਿਲੋ:ਮੀਟਰ ਦੀ ਸਾਈਕਲ ਰੈਲੀ ਦੇ ਪ੍ਰਬੰਧਕਾਂ ਵੱਲੋਂ ਭੇਜੇ ਵਿਲੱਖਣ ਕਿਸਮ ਦੇ ਸੱਦੇ ‘ਤੇ ਰੈਲੀ ਸਮਾਪਤ ਹੋਣ ਉਪਰੰਤ ਪੰਜਾਬੀ ਮਾਂ ਬੋਲੀ,ਸਾਹਿਤ.ਸਭਿਆਚਾਰ ਅਤੇ ਖਾਸ ਕਰਕੇ ਕਿਤਾਬਾਂ ਦੀ ਮਹਾਨਤਾ ਬਾਰੇ ਜਿੱਥੇ ਖੁੱਲ੍ਹ ਕੇ ਬੋਲ ਕੇ ਆਇਆ ਹਾਂ ਉੱਥੇ ਮੈਂ ਆਪਦੇ ਵੱਲੋਂ 50 ਪੁਸਤਕਾਂ ਵੀ ਉਹਨਾਂ ਦੀ ਸ਼ਾਨਦਾਰ ਲਾਇਬ੍ਰੇਰੀ ਲਈ ਭੇਟ ਕਰਕੇ ਆਇਆ ਹਾਂ ।ਇਹ ਮੇਰੀ ਜ਼ਿੰਦਗੀ ਦਾ ਬਹੁਤ ਹੀ ਵਿਲੱਖਣ ਅਤੇ ਰੌਚਕ ਪਰੋਗਰਾਮ ਸੀ ।ਮੈਂ ਪਹਿਲੀ ਵੇਰ ਸਿਹਤ ਅਤੇ ਸਾਹਿਤ ਦਾ ਅਦਭੁੱਤ ਸਮੇਲ ਵੇਖ ਕੇ ਜਿੱਥੇ ਹੈਰਾਨ ਸੀ ਉੱਥੇ ਮੇਰੀ ਖੁਸ਼ੀ ਦੀ ਵੀ ਕੋਈ ਹੱਦ ਨਹੀਂ ਰਹੀ ਸੀ।ਕਿਤਾਬਾਂ ਤੇ ਸਾਰਾ ਪਰੋਗਰਾਮ ਕੇਂਦਰਿਤ ਸੀ ਮੈਨੂੰ ਵੀ ਕਿਤਾਬਾਂ ਭੇਟ ਕਰਕੇ ਮੇਰਾ ਸਨਮਾਨ ਕੀਤਾ ਗਿਆ ਸੀ।ਮੈਨੂੰ ਮੇਰੇ ਪੰਜਾਬ ਦਾ ਭਵਿੱਖ ਬਹੁਤ ਹੀ ਸੁੰਦਰ ਅਤੇ ਖੁਸ਼ਹਾਲ ਦਿਸ ਰਿਹਾ ਸੀ।ਰੈਲੀ ਵਿੱਚ ਹਠੂਰ ਪਿੰਡ ਤੋਂ ਇਲਾਵਾ ਆਸੇ ਪਾਸੇ ਪਿੰਡਾ ਦੇ ਬੱਚੇ ਤੋਂ ਲੈ ਕੇ 85 ਸਾਲ ਦੇ ਬਜ਼ੁਰਗ ਵੀ ਸ਼ਾਮਿਲ ਸਨ।ਮੈਂ ਸਾਰੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕਰ ਆਇਆ ਹਾਂ   ਪਵਿੱਤਰ ਤੇ ਮਹਾਨ ਕਾਰਜ ਦੀਆਂ ਮੁਬਾਰਕਾਂ ਵੀ ਦੇ ਆਇਆ ਹਾਂ ਹੁਣ ਜਦੋਂ ਦੋਸਤੋ ਤੁਸੀਂ ਦੱਸੋਂਗੇ ਕਿ ਮੇਰੀ ਕੱਲ ਦੀ ਅਨੋਖੀ ਹਾਜ਼ਰੀ ਤੁਹਾਨੂੰ ਕਿਵੇਂ ਦੀ ਲੱਗੀ ਹੈ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਕਰਾਂਗਾ ਜੀ।
                  -ਅਮਰੀਕ ਸਿੰਘ ਤਲਵੰਡੀ ਕਲਾਂ-
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ਼੍ਰੀ ਕੀਰਤਨ ਸੇਵਾ ਸੁਸਾਇਟੀ ਵੱਲੋਂ ਨਿਸ਼ਕਾਮ ਰੂਪ ‘ਚ ਬੇਸਹਾਰਾ ਇਸਤਰੀਆਂ ਨੂੰ ਵੰਡੀਆਂ ਗਈਆਂ ਰਾਸ਼ਨ ਦੀਆਂ ਕਿੱਟਾਂ
Next articleਮਿੱਠੜਾ ਕਾਲਜ ਵੱਲੋਂ ‘ਸਵੱਛਤਾ ਹੀ ਸੇਵਾ ਕੈਂਪ’ ਅਧੀਨ ਕੱਢੀ ਰੈਲੀ