ਮੈਂ ਸਮਝ ਨਹੀਂ ਸਕਿਆ!

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ) 

ਮੈਂ ਮਾਂ ਪਿਓ ਦੇ ਮਹਤਵ ਨੂੰ ਸਮਝ ਨਹੀਂ ਸਕਿਆ
ਲੇਕਿਨ ਜਦੋਂ ਖੁਦ ਪਿਤਾ ਬਣਿਆ ਤਾਂ ਸਮਝ ਗਿਆ।
ਮੈਂ ਅਮੀਰੀ ਅਤੇ ਗਰੀਬੀ ਦਾ ਫਰਕ ਸਮਝ ਨਹੀਂ ਸਕਿਆ
ਲੇਕਿਨ ਜਦੋਂ ਖੁਦ ਗਰੀਬ ਹੋਇਆ ਤਾਂ ਸਮਝ ਗਿਆ।
ਮੈਂ ਸਾਰੀ ਉਮਰ ਰੱਬ ਦੇ ਮਹਤਵ ਨੂੰ ਸਮਝ ਨਹੀਂ ਸਕਿਆ
ਲੇਕਿਨ ਜਦੋਂ ਆਈ ਮੁਸੀਬਤ ਤਾਂ ਸਮਝ ਗਿਆ।
ਮੈਂ ਸਾਰੀ ਉਮਰ ਇਮਾਨਦਾਰੀ ਦਾ ਮਹੱਤਵ ਸਮਝ ਨਹੀਂ ਸਕਿਆ
ਲੇਕਿਨ ਜਦੋਂ ਮੇਰੇ ਤੇ ਸ਼ੱਕ ਹੋਇਆ ਤਾਂ ਮੈਂ ਸਮਝ ਗਿਆ।
ਮੈਂ ਸਾਰੀ ਉਮਰ ਕੁੜੀਆਂ ਦੇ ਮਹੱਤਵ ਨੂੰ ਸਮਝ ਨਹੀਂ ਸਕਿਆ
ਜਦੋਂ ਨਵਰਾਤਰੇ ਤੇ ਕੰਜਕ ਪੂਜਣੀ ਸੀ ਤਾਂ ਸਮਝ ਗਿਆ।
ਮੈਂ ਸਾਰੀ ਉਮਰ ਪਾਣੀ ਦੇ ਮਹੱਤਵ ਨੂੰ ਸਮਝ ਨਹੀਂ ਸਕਿਆ
ਜਦੋਂ ਦੋ ਦਿਨ ਕਮੇਟੀ ਦਾ ਪਾਣੀ ਨਹੀਂ ਆਇਆ ਤਾਂ ਸਮਝ ਗਿਆ।
ਮੈਂ ਸਾਰੀ ਉਮਰ ਸਮੇਂ ਦੇ ਮਹੱਤਵ ਨੂੰ ਕਦੇ ਸਮਝ ਹੀ ਨਹੀਂ ਸਕਿਆ
ਲੇਕਿਨ ਜਦੋਂ ਮੇਰਾ ਸਮੇਂ ਤੇ ਕੰਮ ਨਹੀਂ ਹੋਇਆ ਤਾਂ ਮੈਂ ਸਮਝ ਗਿਆ।
ਮੈਂ ਸਾਰੀ ਉਮਰ ਆਪਣੇ ਆਪ ਨੂੰ ਹੀ ਭਹਤਵ ਪੂਰਨ ਸਮਝਦਾ ਰਿਹਾ
ਜਦੋਂ ਬੁੜਾਪੇ ਵਿੱਚ ਕੱਲਾ ਰਹਿ ਗਿਆ ਦੂਜਿਆਂ ਦਾ ਮਹਤਵ ਸਮਝ ਗਿਆ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ 

Previous articleਪਿੰਡ ਦੇ ਭਵਿੱਖ ਨੂੰ ਧਿਆਨ ‘ਚ ਰੱਖਦਿਆਂ ਭਲੂਰ ਵਾਸੀਆਂ ਨੇ ਦਿੱਤਾ ਨੌਜਵਾਨ ਅਰਸ਼ ਭਲੂਰ ਨੂੰ ਥਾਪੜਾ__ਛਿੰਦਾ ਸਿੰਘ ਬਰਾੜ
Next articleਸ਼੍ਰੀ ਕੀਰਤਨ ਸੇਵਾ ਸੁਸਾਇਟੀ ਵੱਲੋਂ ਨਿਸ਼ਕਾਮ ਰੂਪ ‘ਚ ਬੇਸਹਾਰਾ ਇਸਤਰੀਆਂ ਨੂੰ ਵੰਡੀਆਂ ਗਈਆਂ ਰਾਸ਼ਨ ਦੀਆਂ ਕਿੱਟਾਂ